ਮਨੀਪੁਰ ‘ਚ ਦੋ ਗੁੱਟਾਂ ਵਿਚਕਾਰ ਗੋਲੀਬਾਰੀ ਹੋਣ ਕਾਰਨ 13 ਲੋਕਾਂ ਦੀ ਹੋਈ ਮੌਤ

ਮਨੀਪੁਰ (ਦ ਸਟੈਲਰ ਨਿਊਜ਼), ਪਲਕ। ਮਨੀਪੁਰ ਦੇ ਤੇਂਗਨੋਪਾਲ ਜ਼ਿਲ੍ਹੇ ਵਿੱਚ ਦੋ ਗੁੱਟਾਂ ਵਿਚਕਾਰ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਹੈ। ਜਿਸ ਵਿੱਚ 13 ਲੋਕਾਂ ਦੀ ਮੌਤ ਹੋ ਗਈ।  ਘਟਨਾ ਦੀ ਸੂਚਨਾ ਮਿਲਦੇ ਹੀ ਸੁਰੱਖਿਆ ਕਰਮਚਾਰੀ ਵੀ ਮੌਕੇ ਤੇ ਪਹੁੰਚ ਗਏ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਮੌਕੇ ਤੋਂ ਕੋਈ ਹਥਿਆਰ ਬਰਾਮਦ ਨਹੀਂ ਹੋਇਆ ਹੈ ਅਤੇ ਮ੍ਰਿਤਕਾਂ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ ਹੈ। ਦੱਸ ਦੇਈਏ ਕਿ 3 ਮਈ ਨੂੰ ਆਲ ਟ੍ਰਾਈਬਲ ਸਟੂਡੈਂਟਸ ਯੂਨੀਅਨ ਮਨੀਪੁਰ ਨੇ ‘ਕਬਾਇਲੀ ਏਕਤਾ ਮਾਰਚ’ ਕੱਢਿਆ ਸੀ।

Advertisements

ਇਹ ਮਾਰਚ ਚੂਰਾਚੰਦਪੁਰ ਦੇ ਤੋਰਬੰਗ ਇਲਾਕੇ ਵਿਚ ਕੱਢੀ ਗਈ। ਇਹ ਰੈਲੀ ਮੀਤੀ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਕੱਢੀ ਗਈ। ਮੀਤੀ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ। ਰੈਲੀ ਦੌਰਾਨ ਆਦਿਵਾਸੀਆਂ ਅਤੇ ਗੈਰ ਆਦਿਵਾਸੀਆਂ ਵਿਚਕਾਰ ਹਿੰਸਕ ਝੜਪਾਂ ਹੋਈਆਂ। ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ, ਜਿਸ ਤੋਂ ਬਾਅਦ ਹਾਲਾਤ ਵਿਗੜ ਗਏ ਸਨ।

LEAVE A REPLY

Please enter your comment!
Please enter your name here