ਕਪੂਰਥਲਾ ਦੇ ਸੇਲਜ਼ਮੈਨ ਵੱਲੋਂ ਸਟਾਕ ਵਿੱਚ ਹੇਰਾਫੇਰੀ ਕਰ 5 ਲੱਖ ਤੋਂ ਵੱਧ ਦੀ ਕੀਤੀ ਧੋਖਾਧੜੀ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਕਪੂਰਥਲਾ ਦੇ ਇੱਕ ਸ਼ਰਾਬ ਠੇਕੇਦਾਰ ਦੇ ਮੁਲਾਜ਼ਮ ਵੱਲੋਂ ਸ਼ਰਾਬ ਦੇ ਸਟਾਕ ਵਿੱਚ ਹੇਰਾਫੇਰੀ ਕਰ 5.5 ਲੱਖ ਰੁਪਏ ਤੋਂ ਵੱਧ ਦੀ ਗਬਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੈਟਰੋਲ ਪੰਪ ਦੇ ਸਾਹਮਣੇ ਅੰਮ੍ਰਿਤਸਰ ਰੋਡ ਤੇ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੇ ਠੇਕਿਆਂ ਦਾ ਕਾਊਂਟਰ ਹੈ। ਜਿੱਥੇ ਮਨਦੀਪ ਸਿੰਘ ਵਾਸੀ ਹਾਥੀਖਾਨਾ ਸੇਲਜ਼ਮੈਨ ਦਾ ਕੰਮ ਕਰਦਾ ਹੈ।

Advertisements

26 ਨਵੰਬਰ ਨੂੰ ਪਰਮਜੀਤ ਸਿੰਘ ਵਾਸੀ ਕਾਂਜਲੀ ਅਤੇ ਪੰਕਜ ਸ਼ਰਮਾ ਵਾਸੀ ਮੁਹੱਲਾ ਕਿਸ਼ਨਪੁਰ ਜਲੰਧਰ ਨੂੰ ਨਾਲ ਲੈ ਕੇ ਅੰਮ੍ਰਿਤਸਰ ਰੋਡ ਤੇ ਸਥਿਤ ਫਰਮ ਦੀ ਸ਼ਰਾਬ ਦੀ ਦੁਕਾਨ ਤੇ ਪੁੱਜੇ ਅਤੇ ਮਨਦੀਪ ਦੀ ਹਾਜ਼ਰੀ ਵਿੱਚ ਦੁਕਾਨ ਵਿੱਚ ਪਏ ਸ਼ਰਾਬ ਦੇ ਸਟਾਕ ਦੀ ਤਾਲਾਸ਼ੀ ਕੀਤੀ ਤਾਂ ਪਤਾ ਲੱਗਾ ਕਿ ਦੁਕਾਨ ਵਿੱਚ ਸ਼ਰਾਬ ਦਾ ਸਟਾਕ ਘੱਟ ਹੈ।

ਜਦੋਂ ਮਨਦੀਪ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਉਸਨੇ ਸ਼ਰਾਬ ਵੇਚ ਕੇ ਅਤੇ ਡੇਲੀ ਸੇਲ ਰਿਪੋਰਟ ਵਿਚ ਹੇਰਾਫੇਰੀ ਕਰਕੇ ਸਾਰੇ ਪੈਸੇ ਹੜੱਪ ਲਏ ਹਨ। ਮੌਕੇ ਤੇ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here