ਆਨੰਦ ਰੇਲਵੇ ਸਟੇਸ਼ਨ ਤੇ ਮਿਲਿਆਂ ਸੋਨੇ ਨਾਲ ਭਰਿਆ ਬੈਗ

ਦਿੱਲੀ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਦਿੱਲੀ ਦੇ ਆਨੰਦ ਵਿਹਾਰ ਰੇਲਵੇ ਸਟੇਸ਼ਨ ਤੇ ਗਾਜ਼ੀਪੁਰ ਤੋਂ ਆ ਰਹੀ ਟਰੇਨ ਦੇ ਏਸੀ ਕੋਚ ਵਿੱਚ ਇਕ ਯਾਤਰੀ ਵੱਲੋਂ ਗਹਿਣਿਆਂ ਨਾਲ ਭਰਿਆ ਬੈਗ ਛੱਡ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗਹਿਣਿਆਂ ਦੀ ਕੀਮਤ 20 ਲੱਖ ਰੁਪਏ ਹੈ। ਆਰਪੀਐਫ ਨੂੰ ਪਤਾ ਲੱਗਾ ਕਿ ਬੈਗ ਰੋਹਿਤ ਕੁਮਾਰ ਦਾ ਹੈ, ਜੋ ਆਪਣੀ ਪਤਨੀ ਅਤੇ ਬੱਚੇ ਦੇ ਨਾਲ ਆਪਣੇ ਸਾਲੇ ਦੇ ਵਿਆਹ ਤੋਂ ਗਾਜ਼ੀਪੁਰ ਨੂੰ ਵਾਪਸ ਆ ਰਿਹਾ ਸੀ। ਜਾਣਕਾਰੀ ਮੁਤਾਬਕ ਰੋਹਿਤ ਕੈਨੇਡਾ ਵਿੱਚ ਕੰਮ ਕਰਦਾ ਹੈ। ਜਦੋ ਉਹਨਾਂ ਦਾ ਸਟੇਸ਼ਨ ਆਇਆ ਤਾਂ ਉਹ ਟਰੇਨ ਤੋੰ ਹੇਠਾਂ ਉੱਤਰ ਗਏ।ਪਰ ਗਲਤੀ ਨਾਲ ਉਸਦਾ ਬੈਗ ਉੱਥੇ ਹੀ ਰਹਿ ਗਿਆ ਸੀ ਅਤੇ ਉਹ ਬੈਗ ਜਦੋ ਕੋਚ ਅਟੈਂਡੈਂਟ ਜੈਪ੍ਰਕਾਸ਼ ਨੇ ਦੇਖਿਆ ਤਾਂ ਉਸ ਵਿੱਚ ਕੀਮਤੀ ਸਾਮਾਨ ਦੇਖ ਕੇ ਉਸਨੇ ਇਸਨੂੰ ਆਰਪੀਐਫ ਹਵਾਲੇ ਕਰ ਦਿੱਤਾ।

Advertisements

ਰਿਜ਼ਰਵੇਸ਼ਨ ਸੂਚੀ ਤੋਂ ਯਾਤਰੀ ਦਾ ਨਾਂ ਟਰੇਸ ਕੀਤਾ ਗਿਆ ਅਤੇ ਉਸਦਾ ਮੋਬਾਇਲ ਟਰੇਸ ਕੀਤਾ ਗਿਆ ਅਤੇ ਉਸਨੂੰ ਫੋਨ ਕਰਕੇ ਬੈਗ ਮਿਲਣ ਦੀ ਸੂਚਨਾ ਦਿੱਤੀ ਗਈ। ਪਰ ਪੱਤਾ ਲੱਗਾ ਕਿ ਉਹ ਆਪਣੇ ਪਰਿਵਾਰ ਸਮੇਤ ਕੈਨੇਡਾ ਲਈ ਰਵਾਨਾ ਹੋ ਗਿਆ ਹੈ ਅਤੇ ਉਸਨੇ ਆਪਣੇ ਭਰਾ ਪਰਮੇਸ਼ਰ ਨੂੰ ਬੈਗ ਲੱਭਣ ਲਈ ਆਨੰਦ ਵਿਹਾਰ ਰੇਲਵੇ ਸਟੇਸ਼ਨ ਭੇਜ ਦਿੱਤਾ ਹੈ ਅਤੇ ਜਦੋਂ ਪਰਮੇਸ਼ਵਰ ਆਰਪੀਐਫ ਪਹੁੰਚਿਆ ਤਾਂ ਸਬ-ਇੰਸਪੈਕਟਰ ਰੋਹਿਤ ਸਿੰਘ ਨੇ ਤਸਦੀਕ ਤੋਂ ਬਾਅਦ ਉਸਨੂੰ ਗਹਿਣਿਆਂ ਨਾਲ ਭਰਿਆ ਬੈਗ ਸੌਂਪਿਆ। ਆਰਪੀਐਫ ਵੱਲੋਂ ਇਮਾਨਦਾਰ ਕੋਚ ਅਟੈਂਡੈਂਟ ਜੈਪ੍ਰਕਾਸ਼ ਨੂੰ ਸਨਮਾਨਿਤ ਕਰਨ ਦੀ ਸਿਫਾਰਿਸ਼ ਕੀਤੀ ਹੈ।

LEAVE A REPLY

Please enter your comment!
Please enter your name here