ਪਿੰਡ ਕੱਕੜ ਵਿੱਚ ਔਰਤ ਨੇ ਪ੍ਰੇਮੀ ਪਿੱਛੇ ਲੱਗ ਪਰਿਵਾਰ ਨੂੰ ਦਿੱਤੀਆਂ ਨੀਂਦ ਦੀਆਂ ਗੋਲੀਆਂ, 2 ਸਾਲਾਂ ਬੱਚੀ ਦੀ ਮੌਤ

ਅੰਮ੍ਰਿਤਸਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਅੰਮ੍ਰਿਤਸਰ ਦੇ ਪੈਦੇ ਪਿੰਡ ਕੱਕੜ ਵਿੱਚ ਇੱਕ ਔਰਤ ਨੇ ਸਾਰੇ ਪਰਿਵਾਰ ਨੂੰ ਨਸ਼ੀਲੀਆਂ ਗੋਲੀਆਂ ਖੁਆਈਆਂ ਅਤੇ ਜਿਸ ਵਿੱਚ ਦੋ ਸਾਲ ਦੀ ਬੱਚੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਬੱਚੀ ਦੀ ਪਹਿਚਾਣ ਨਿਮਰਤ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦੇ ਪਿਤਾ ਨੇ ਆਪਣੀ ਪਤਨੀ ਉੱਪਰ ਬੱਚੀ ਨੂੰ ਨਸ਼ੀਲੀਆਂ ਗੋਲੀਆਂ ਦੇ ਕੇ ਜਾਨੋ ਮਾਰਨ ਦਾ ਦੋਸ਼ ਲਗਾਇਆ ਹੈ, ਔਰਤ ਦੇ ਪਤੀ ਨੇ ਦੱਸਿਆ ਕਿ ਉਸਦੀ ਪਤਨੀ ਦੇ ਗੁਆਂਢ ਵਿੱਚ ਰਹਿੰਦੇ ਲੜਕੇ ਨਾਲ ਨਜਾਇਜ਼ ਸਬੰਧ ਹਨ।

Advertisements

ਉਸਨੇ ਦੱਸਿਆ ਕਿ ਬੀਤੀ ਰਾਤ ਲੱਛਮੀ ਨੇ ਸਾਰੇ ਪਰਿਵਾਰ ਨੂੰ ਖਾਣੇ ਵਿੱਚ ਨੀਂਦ ਦੀਆਂ ਗੋਲੀਆਂ ਦੇ ਦਿੱਤੀਆਂ ਤੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਉਸਨੇ ਦੱਸਿਆ ਕਿ ਨਸ਼ੀਲੀਆਂ ਗੋਲੀਆਂ ਕਾਰਨ ਸਾਰੇ ਪਰਿਵਾਰ ਦੀ ਸਿਹਤ ਖਰਾਬ ਹੋ ਗਈ ਪ੍ਰੰਤੂ ਇਹ ਛੋਟੀ ਬੱਚੀ ਦੀ ਇਲਾਜ ਦੌਰਾਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਲੱਛਮੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਰ ਉਸਦਾ ਪ੍ਰੇਮੀ ਫਰਾਰ ਹੈ। ਪੁਲਿਸ ਨੇ ਨਿਮਰਤ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

LEAVE A REPLY

Please enter your comment!
Please enter your name here