ਪਿੰਡ ਪਿਪਲੀਆ ਰਸੋਦਾ ਵਿੱਚ ਬੋਰਵੈੱਲ ਵਿੱਚ ਡਿੱਗੀ ਬੱਚੀ ਦੀ ਹੋਈ ਮੌਤ

ਮੱਧ ਪ੍ਰਦੇਸ਼ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਮੱਧ ਪ੍ਰਦੇਸ਼ ਦੇ ਪੈਂਦੇ ਪਿੰਡ ਪਿਪਲੀਆ ਰਸੋਦਾ ਵਿੱਚ ਬੀਤੇ ਦਿਨ ਬੋਰਵੈੱਲ ਵਿੱਚ ਡਿੱਗਣ ਵਾਲੀ ਪੰਜ ਸਾਲਾਂ ਬੱਚੀ ਦੀ ਇਲਾਜ ਦੌਰਾਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਦੀ ਪਹਿਚਾਣ ਮਾਹੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਾਹੀ ਬੀਤੀ ਸ਼ਾਮ ਨੂੰ ਇੱਕ ਖੇਤ ਵਿੱਚ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਈ ਸੀ ਅਤੇ ਮਾਹਿਰਾਂ ਦੀ ਟੀਮ ਨੇ ਕਰੀਬ 25 ਫੁੱਟ ਡੂੰਘਾ ਟੋਆ ਪੁੱਟ ਕੇ ਉਸਨੂੰ ਬਚਾਇਆ ਸੀ।

Advertisements

ਉਹ ਜ਼ਮੀਨ ਤੋਂ 22 ਫੁੱਟ ਹੇਠਾਂ ਫਸ ਗਈ ਸੀ ਅਤੇ ਬੀਤੀ ਦੇਰ ਰਾਤ ਬੋਰਵੈੱਲ ਵਿੱਚੋਂ ਬਾਹਰ ਕੱਢਣ ਦੇ ਕੁੱਝ ਘੰਟਿਆਂ ਬਾਅਦ ਬੱਚੀ ਦੀ ਮੌਤ ਹੋ ਗਈ। ਉਸਨੂੰ ਕਰੀਬ 2.45 ਵਜੇ ਬੋਰਵੈੱਲ ਤੋਂ ਜ਼ਿੰਦਾ ਬਾਹਰ ਕੱਢਿਆ ਗਿਆ ਅਤੇ ਪਚੋਰ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿਚ ਉਸਦੀ ਹਾਲਤ ਵਿਗੜ ਗਈ, ਜਿਸ ਕਾਰਨ ਉਸਦੀ ਮੌਤ ਹੋ ਗਈ।

LEAVE A REPLY

Please enter your comment!
Please enter your name here