ਅਣਪਛਾਤੇ ਹਮਲਾਵਰਾਂ ਨੇ ਜਿੰਮ ਟ੍ਰੇਨਰ ਤੇ ਚਲਾਈਆਂ ਗੋਲੀਆਂ, ਭਾਲ ਜ਼ਾਰੀ

ਲੁਧਿਆਣਾ (ਦ ਸਟੈਲਰ ਨਿਊਜ਼), ਪਲਕ। ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਇੱਕ ਜਿੰਮ ਟ੍ਰੇਨਰ ਤੇ ਗੋਲੀਆਂ ਚਲਾਉਣ ਦੀ ਸੂਚਨਾ ਮਿਲੀ ਹੈ। ਜਿੱਥੇ ਕਿ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਜਿੰਮ ਟ੍ਰੇਨਰ ਤੇ ਗੋਲੀਆਂ ਚਲਾਈਆਂ। ਗੋਲੀਆਂ ਜਿੰਮ ਟ੍ਰੇਨਰ ਦੇ ਲੱਤ ਵਿੱਚ ਲੱਗੀਆਂ। ਜ਼ਖਮੀ ਜਿੰਮ ਟ੍ਰੇਨਰ ਦੀ ਪਹਿਚਾਣ ਕੁਲਦੀਪ ਸਿੰਘ ਕੋਹਲੀ ਵਾਸੀ ਮਨਦੀਪ ਨਗਰ ਵਜੋਂ ਹੋਈ ਹੈ। ਕੁਲਦੀਪ ਨੇ ਦੱਸਿਆ ਕਿ ਉਸ ਦਾ ਗਿੱਲ ਨਹਿਰ ਨੇੜੇ ਜਿੰਮ ਹੈ। ਉਹ ਆਪਣੇ ਦੋਸਤ ਨਾਲ ਕਾਰ ਵਿੱਚ ਘਰ ਜਾ ਰਿਹਾ ਸੀ।

Advertisements

ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਉਨ੍ਹਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਨੇ ਕਾਰ ਵਿੱਚ ਝੁਕ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇੱਕ ਗੋਲੀ ਉਸਦੀ ਲੱਤ ਵਿੱਚ ਲੱਗ ਗਈ। ਕਰੀਬ 5 ਤੋ 6ਗੋਲੀਆਂ ਚਲਾਉਣ ਤੋ ਬਾਅਦ ਬਦਮਾਸ਼ ਮੌਕੇ ਤੋ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ਼ ਕਰ ਅਣਪਛਾਤੇ ਹਮਲਾਵਰਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here