ਡਾ. ਲਖਵੀਰ ਸਿੰਘ ਤੇ ਉਹਨਾ ਦੀ ਟੀਮ ਵੱਲੋ ਨੌਸਹਿਰਾਂ ਪੱਤਣ ਤੋ ਫੜੀ ਨਕਲੀ ਪਨੀਰ ਦੀ ਵੱਡੀ ਖੇਪ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਨੀਰ ਦੇ ਰੂਪ ਵਿੱਚ ਵਿਕ ਰਿਹਾ ਹੈ ਬਜਾਰਾ ਵਿੱਚ  ਜਹਿਰ ਤੇ ਅਜਿਹੈ ਹੀ ਜਹਿਰ ਦੀ ਇਕ ਵੱਡੀ ਖੇਪ ਫੜੀ  ਹੈ ਹੁਸ਼ਿਆਰਪੁਰ ਜਿਲੇ ਦੇ ਸਿਹਤ ਅਫਸਰ ਡਾ. ਲਖਵੀਰ ਸਿੰਘ ਤੇ ਉਹਨਾ ਦੀ ਟੀਮ ਵੱਲੋ ਤੱੜਕ ਸਾਰ ਸਵੇਰੇ ਸਾਢੇ ਚਾਰ ਵਜੇ ਬਿਆਸ ਦਰਿਆ ਦੇ ਕੰਢੇ ਪੈਦੇ ਨੋਸਿਹਰਾ ਪੱਤਣ ਤੇ ਨਾਕਾ ਲਾ ਕਿ ਇਕ ਗੱਡੀ ਵਿੱਚ ਲੱਗ- ਭੱਗ 5 ਕਵਿੰਟਲ ਦੇ ਕਰੀਬ ਨਕਲੀ ਪਨੀਰ ਬਰਾਮਦ ਕੀਤਾ, ਜਿਸ ਵਿੱਚ ਖੇਹ-ਸੁਆਹ ਅਤੇ ਹੋਰ ਹਾਨੀਕਰਕ ਪਦਾਰਥ ਪਨੀਰ ਦੇ ਰੂਪ ਵਿੱਚ ਬਜਾਰਾ ਵਿੱਚ ਵੇਚਣ ਵਾਸਤੇ ਭੇਜਿਆ ਜਾ ਰਿਹਾ ਹੈ । ਇਸ ਤੇ ਕਰਵਈ ਕਰਦਿਆ ਫੂਡ ਟੀਮ ਵੱਲੋ 3 ਸੈਪਲ ਲੈ ਕੇ ਖਰੜ ਲੈਬਰੋਟਰੀ ਨੂੰ ਭੇਜੇ ਜਾ ਰਿਹੇ ਹਨ । ਇਸ ਮੋਕੇ ਜਿਲਾ ਸਿਹਤ ਅਫਸਰ ਨਾਲ ਫੂਡ ਸੇਫਟੀ ਅਫਸਰ ਮੁਨੀਸ਼ ਸੋਡੀ , ਨਰੇਸ਼ ਕੁਮਾਰ ,ਰਾਮ ਲੁਭਾਇਆ ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ ਹਾਜਰ ਸਨ ।

Advertisements

ਇਸ ਮੋਕੋ ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਨੇ ਦੱਸਿਆ ਕਿ ਗੁਪਤ ਤੋਰ ਤੇ ਸੂਚਾਨਾ ਮਿਲੀ ਸੀ ਕਿ ਗੁਰਦਾਸਪੁਰ  ਜਿਲੇ ਤੋ ਵੱਖ ਵੱਖ ਰਸਤੇ ਰਾਹੀ ਵੱਡੀ ਮਾਤਰਾ ਵਿੱਚ ਨਕਲੀ ਪਨੀਰ ਜਿਲਾ ਹੁਸ਼ਿਆਰਪੁਰ ਤੇ ਹਿਮਾਚਲ ਪ੍ਰਦੇਸ ਦੇ ਬਜਾਰਾ ਵਿੱਚ  ਵੱਡੀ ਪੱਧਰ ਤੇ ਵੇਚਿਆ ਜਾ ਰਿਹਾ ਹੈ ਅੱਜ ਇਸ ਤੇ ਕਾਰਵਾਈ ਕਰਦੇ ਹੋਏ ਇਹਨਾਂ ਮਿਲਵਟ ਖੋਰਾ ਨੂੰ ਨਾਕਾ  ਲਾ ਕੇ ਵੱਡੀ ਪੱਧਰ ਤੇ ਨਕਲੀ ਪਨੀਰ ਫੜਿਆ ਗਿਆ  ਤਾ ਜੋ ਲੋਕਾਂ ਦੀ ਸਿਹਤ ਨਾਲ ਖਿਲਾਵਾੜ ਨਾ ਹੋ ਸਕੇ । ਇਸ ਮੋਕੇ ਉਹਨਾਂ ਇਹ ਵੀ ਦੱਸਿਆ ਕਿ ਇਹ ਲੋਕ ਬਜਾਰ ਵਿੱਚ 150 ਤੋ ਲੈ ਕੇ 250 ਰੁਪਏ ਤੱਕ ਪਨੀਰ ਵੇਚਦੇ ਹਨ ਤੇ ਦੁਕਾਨਾਦਾਰਾ ਵੱਲੋ ਇਹ ਹੀ ਪਨੀਰ ਗ੍ਰਹਾਕਾ ਨੂੰ  350 ਤੋ 400 ਰੁਪਏ ਨੂੰ ਵੇਚਿਆ ਜਾ ਰਿਹ ਹੈ ਜਦ ਕਿ 5 ਕਿਲੋ ਫੂਲ ਫੈਟ ਵਾਲੇ ਦੁੱਧ ਵਿੱਚ 1 ਕਿਲੋ ਪਨੀਰ ਨਿਕਲਾਦਾ ਹੈ ਤੇ ਤੁਸੀ ਆਪ  ਹੀ ਸੋਚ ਲਊ ਕਿ 1 ਕਿਲੇ ਦੁੱਧ 60-ਤੋ ਲੈ ਕੇ  70 ਰੁਪਏ ਦੇ ਕਰੀਬ ਮਿਲਦਾ ਹੈ ਇਹ ਕਿਸ ਤਰਾ 200 ਰੁਪਏ ਪਨੀਰ ਵੇਚ ਸਕਦੇ ਹਨ ਇਥੋ ਇਹ ਸਾਬਤ ਹੁੰਦਾ ਹੈ ਕਿ ਇਸ ਵਿੱਚ ਕੋਈ ਘਟੀਆ ਪਦਾਰਥ ਵਿੱਚ ਪਾ ਕੇ ਪਨੀਰ ਬਣਾ ਕੇ ਵੇਚਦੇ ਹਨ ।

ਇਸ ਕਰਕੇ ਉਹਨਾ ਲੋਕਾਂ ਨੂੰ ਸਾਵਧਨ ਕਰਦਿਆ ਕਿਹਾ ਕਿ ਮਿਲਾਵਟ ਖੋਰਾ ਨੇ ਇਕ ਬਹੁਤ ਵੱਡਾ ਸਿੰਡੀਕੇਟ ਬਣਿਆ ਹੋਇਆ ਜਿਸ ਵਿੱਚ ਕਈ ਹਲਵਾਈ ਜੋ ਵੱਡੀਆ ਦੁਕਾਨਾ ਮਾਲਿਕ ਮਿਠਾਈਆ ਬਣਾਕੇ ਵੇਚਦੇ ਹਨ ਉਹ ਇਹਨਾ ਨਾਲ ਰੱਲੇ  ਹੋਏ ਹਨ । ਉਹਨਾ ਇਹ ਵੀ ਦੱਸਿਆ ਕਿ ਇਹਨਾ ਮਿਲਵਟਾ ਖੋਰਾ ਵੱਲੋ ਹੁਸ਼ਿਆਰਪੁਰ ਜਿਲੇ ਵਿੱਚ ਪਨੀਰ ਵੇਚਣ ਵਾਸਤੇ ਕਈ ਵੱਖਰੇ ਵੱਖਰੇ ਰਸਤੇ ਅਖਤਿਆਰ ਕਰਦੇ ਹਨ ਤਾ ਜੋ ਇਹ ਆਪਣੀ ਨਕਲੀ ਪਨੀਰ ਜਿਲਾ ਹੁਸ਼ਿਆਰਪੁਰ ਵਿੱਚ ਵੇਚ ਕੇ ਵੱਡਾ ਮੁਨੀਫਾ ਕਮਾ ਸਕਣ ।  

ਇਹਨਾਂ ਵੱਲੋ ਹੁਸ਼ਿਆਰਪੁਰ ਜਿਲੇ ਨਾਲ ਲਗਦੇ ਹਿਮਾਚਲ ਪ੍ਰਦੇਸ ਦੇ ਰਸਤੇ ਰਾਹੀ ਇਹ ਲੋਕ ਵੱਡੀ ਪੱਧਰ ਤੇ ਉਨਾ , ਚਿਨੰਪੁਰਨੀ ਜਵਾਲਾ ਜੀ, ਤੇ ਜੋਗਿੰਦਰ ਨਗਰ ਤੱਕ ਛੋਟੇ ਛੋਟੇ ਕਸਬਿਆ ਵਿੱਚ ਪਨੀਰ ਵੇਚਦੇ ਹਨ ਤੇ ਲੋਕਾਂ ਨੂੰ ਜਹਿਰ ਦੀ ਸਪਲਾਈ ਕਰਦੇ ਹਨ। ਉਹਨਾਂ ਲੋਕਾ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਮਿਲਾਵਟ ਖੋਰਾ ਵਿਰੋਧ ਜੋ ਸਿਹਤ ਵਿਭਾਗ ਵੱਲੋ ਵਿੰਡੀ ਗਈ ਮੁਹਿਮ ਵਿੱਚ ਇਹਨਾਂ ਖਿਲਾਫ ਸੂਚਾਨਾ ਦੇ ਕੇ ਆਪਣਾ ਬਣਦਾ ਹਿੱਸਾ ਪਾਉਣ ਤਾ ਜੋ ਤੰਦਰੁਸਤ ਮਿਸ਼ਨ ਪੰਜਾਬ ਨੂੰ ਲਾਗੂ  ਕਰ ਸਕੀਏ ਤੇ ਲੋਕਾ ਨੂੰ ਸਹੀ ਤੇ ਮਿਆਰੀ ਖਾਦ ਪਦਰਾਥ ਮੁਹਾਈਆ ਕਰਵਾ ਸਕੀਏ ।

LEAVE A REPLY

Please enter your comment!
Please enter your name here