19 ਦਸੰਬਰ ਨੂੰ ਸੁਤਿਹਰੀ ਫੀਡਰ ਦੀ ਬਿਜਲੀ ਰਹੇਗੀ ਬੰਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ-ਸਮੀਰ ਸੈਣੀ। 19 ਦਸੰਬਰ ਨੂੰ ਸੁਤਿਹਰੀ ਫੀਡਰ ਦੀ ਬਿਜਲੀ ਬੰਦ ਰਹੇਗੀ। ਇਸ ਸਬੰਧੀ ਸਹਾਇਕ ਕਾਰਜਕਾਰੀ ਇੰਜ. ਸਿਵਲ ਲਾਈਨ ਹੁਸ਼ਿਆਰਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 19 ਦਸੰਬਰ ਨੂੰ ਸਵੇਰੇ 10 ਵਜੇ ਤੋ ਦੁਪਿਹਰ 2 ਵਜੇ ਤੱਕ ਸ਼ਹਿਰੀ ਉੱਪ ਮੰਡਲ ਅਧੀਨ 11 ਕੇ.ਵੀ. ਸੁਤਿਹਰੀ ਫੀਡਰ ਦੀ ਜਰੂਰੀ ਮੁਰੰਮਤ ਕਾਰਨ ਬਿਜਲੀ ਸਪਲਾਈ ਬੰਦ ਰਹੇਗੀ।

Advertisements

ਇਸ ਕਾਰਨ ਸ਼ੰਕਰ ਨਗਰ ਫਤਿਹਗੜ੍ਹ ਰੋਡ, ਗੁਰੂ ਨਾਨਾਕ ਐਵਿਨਿਊ, ਗੁਰੂ ਨਾਨਕ ਨਗਰ, ਨਿਊ ਸਿਵਲ ਲਾਈਨ, ਦਾਰਾਪੁਰ, ਜਗੀਰਪੁਰ, ਸ਼ੈਸ਼ਨ ਚੌਂਕ, ਸੁਤਿਹਰੀ ਰੋਡ, ਸੰਤ ਨਗਰ, ਪ੍ਰੇਮ ਗੜ੍ਹ, ਮਾਨਵਤਾ ਨਗਰ, ਸੈਂਟਰਲ ਟਾਊਨ, ਰੇਲਵੇ ਰੋਡ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

LEAVE A REPLY

Please enter your comment!
Please enter your name here