ਹਲਕੇ ਦੇ ਪਿੰਡਾਂ ਵਿੱਚ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੋ ਵਾੰਜੇ ਰੱਖਣਾ ਸਰਕਾਰ ਦੀ ਨਾਕਾਮੀ: ਅਵੀ ਰਾਜਪੂਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ।  ਬੀਤੇ ਦਿਨੀ (ਸ਼ਹੀਦ ਊਧਮ ਸਿੰਘ ਸੇਵਾ ਸੋਸਾਇਟੀ ਦੇ ਸਰਪ੍ਰਸਤ) ਅਵੀ ਰਾਜਪੂਤ ਸੇਵਾਦਾਰ ਹਲਕਾ ਕਪੂਰਥਲਾ ਨੇ ਡੀ ਸੀ ਸਾਹਿਬ ਦੇ ਨਾਮ ਮੰਗ ਪੱਤਰ ਪ੍ਰਸਾਸ਼ਨ ਨੂੰ ਸੌਮਪਯਾ ਅਤੇ ਉਸ ਵਿੱਚ ਸਿੱਦੇ ਤੌਰ ਤੇ ਅਵੀ ਰਾਜਪੂਤ ਨੇ ਪ੍ਰਸਾਸ਼ਨ ਨੂੰ ਇਹ ਚੇਤਾਵਨੀ ਵੀ ਦਿੱਤੀ ਕੀ ਜੇ ਪਿੰਡਾਂ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੋ ਦੂਰ ਰੱਖਿਆ ਗਿਆ ਤਾਂ ਆਨ ਵਾਲੇ ਸਮੇ ਵਿੱਚ ਇਕ ਵੱਡਾ ਸ਼ਾਂਤਮਈ ਧਰਨਾ DC ਕੰਪਲੈਕਸ ਦੇ ਬਾਹਰ ਲਗਾਇਆ ਜਾਵੇਗਾ।  ਕਿਉਕਿ ਮੇਰਾ ਕੰਮ ਸਿਰਫ ਮੰਗ ਪੱਤਰ ਦੇਣਾ ਨਹੀਂ ਬਲਕਿ ਹਲਕੇ ਦੇ ਲੋਕਾਂ ਡੀ ਪ੍ਰੇਸ਼ਾਨੀਆਂ ਦਾ ਹੱਲ ਕਰਵਾਣਾ ਹੈ ਕਾਫੀ ਪਿੰਡਾਂ ਵਿੱਚ ਪੰਚਾਇਤਾ ਵੱਲੋ ਪਾਣੀ ਦੀ ਸਰਕਾਰੀ ਮੋਟਰਾਂ ਦੀ ਬਿਲ ਨਾ ਪਰਨ ਕਰਕੇ ਪਿੰਡਾਂ ਦੇ ਕਈ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਅਤੇ ਕਈ ਵਿਚਾਰੇ ਪੈਸੇ ਉਧਾਰ ਲੈ ਕੇ ਮੋਟਰਾਂ ਲਵਾ ਕੇ ਬਿਜਲੀ ਦੇ ਵੱਡੇ ਵੱਡੇ ਬਿੱਲ ਭਰਨ ਲਈ ਮਜਬੂਰ ਹੋਏ  ਪਏ ਨੇ ਜਿਸ ਕਾਰਨ ਗਰੀਬ ਪਰਿਵਾਰ ਦੇ ਬਿਜਲੀ ਮਹਿਕਮਾ ਵਲੋਂ ਧੱਕੇ ਨਾਲ ਮੀਟਰ ਵੀ ਕੱਟ ਦਿੱਤੇ ਗਏ ਨੇ ਜੋ ਕੀ ਸਰਾਸਰ ਸਰਕਾਰ ਦੀ ਧੱਕੇਸ਼ਾਹੀ ਹੈ।

Advertisements

ਗਰੀਬਾਂ ਨੂੰ ਹੋਰ ਗਰੀਬ ਬਨਾਨ ਦੀ ਬਦਲਾਅ ਵਾਲੀ ਸਰਕਾਰ ਨੇ ਗਰੀਬਾਂ ਲਈ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਸੀ ਪਰ ਹੋਇਆ ਹਾਲੇ ਤੱਕ ਕੁਜ ਨਹੀਂ ਹਾਲੇ ਤੱਕ ਵੀ ਪਿੰਡਾਂ ਵਿੱਚ ਗਰੀਬ ਪਰਿਵਾਰਾ ਨੂੰ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਪਾਲਿਸੀ ਤਹਿਤ ਬਾਲਿਆ ਵਾਲੀ ਛੱਤਾਂ ਦੀ ਆਰਥਿਕ ਸਹਾਇਤਾ ਨਹੀਂ ਮਿਲ ਪਾ ਰਹੀ ਪ੍ਰਸਾਸ਼ਨ ਦੇ ਅਧਿਕਾਰੀ ਦਸਦੇ ਨੇ ਕੀ 2011 ਵਿੱਚ ਇਨਾ ਬਾਲਿਆ ਦੀ ਛੱਤਾਂ ਦਾ ਸਰਵੇ ਹੋਇਆ ਸੀ ਜੋ ਗਲਤ ਹੋ ਗਿਆ ਸੀ ਉਸ ਤੋ ਬਾਅਦ ਸਰਵੇ ਨਹੀਂ ਹੋ ਸਕਿਆ ਬਹੁਤ ਸ਼ਰਮ ਦੀ ਗੱਲ ਵਾਂ ਗਰੀਬਾਂ ਵੱਲੋ ਵੋਟਾਂ ਵਿੱਚ ਸਭ ਤੋ ਵੱਧ ਅਪਣਾ ਯੋਗਦਾਨ ਦਿਤਾ ਜਾਣਦਾ ਪਰ ਉਨ੍ਹਾਂ ਨੂੰ ਸਹੂਲਤਾਂ ਦੇਣ ਵਿੱਚ ਸਰਕਾਰਾਂ ਵੱਲੋ ਸਭ ਤੋ ਘੱਟ ਯੋਘਦਾਨ ਦਿਤਾ ਜਾਣਦਾ ਪਾਵੇ ਪਿੰਡਾਂ ਵਿੱਚ ਯੂਥ ਨੂੰ ਨਸ਼ਿਆਂ ਤੋ ਦੂਰ ਰੱਖਣ ਲਈ ਜਿੰਮ ਦੇਣੇ ਹੋਣ ਯਾ ਗਰਾਉਂਡਾ ਦੀ ਦੇਖ ਭਾਲ ਕਰਨੀ ਹੋਵੇ। 

ਉਸ ਮਾਮਲੇ ਵਿੱਚ ਵੀ ਗ੍ਰਾਉੰਡ ਲੈਵਲ ਤੇ ਰਿਪੋਰਟ ਜ਼ੀਰੋ ਹੈ ਬੱਸ ਪਿੰਡਾਂ ਦੇ ਵਿੱਚ ਅੱਜ ਤੱਕ ਕਿਸੇ ਨੇ ਚੰਗੇ ਤਰੀਕੇ ਨਾਲ ਛੱਪੜਾ ਦੀ ਸਫਾਈ ਨਹੀਂ ਹੋ ਸਕੀ ਬੱਚਿਆਂ ਦੇ ਲਈ ਹਰ ਸਮੇ ਡਰ ਦਾ ਮਾਹੌਲ ਹੁੰਦਾ ਹੈ ਖੁਖਰੇਨ ਪਿੰਡ ਵਿੱਚ ਸਰਕਾਰੀ ਸਕੂਲ ਦੇ ਛੱਪਰ ਦੇ ਹਾਲਾਤ ਅੱਜ ਵੀ ਇੰਨੇ ਡਰਾਵਣੇ ਅਤੇ ਤਰਸਯੋਗ ਹਨ।  ਕੋਈ ਪਿੰਡ ਦੇ ਮੋਹਤਵਾਰ ਲੋਕਾਂ ਦੇ ਲਈ ਨਹੀਂ ਸੋਚ ਰਹੇ ਹੋਰ ਬਹੁਤ ਸਾਰੇ ਪਿੰਡਾਂ ਦੇ ਮਸਲੇ ਨੇ ਜਿਸ ਬਾਰੇ ਪ੍ਰਸਾਸ਼ਨ ਨੂੰ ਦੱਸਿਆ ਗਿਆ ਅਤੇ ਹੱਲ ਕਰਵਾਨ ਲਈ ਕਿਹਾ ਗਿਆ ਇਸ ਮੌਕੇ ਮੇਰੇ ਨਾਲ ਧੀਰਜ ਨੱਯਰ, ਲਖਬੀਰ ਸਿੰਘ, ਮਲਕੀਤ ਸਿੰਘ, ਨਿੱਮਾ, ਸੁਖਦੇਵ ਸਿੰਘ, ਨਾਜ਼ੀਰ ਚੰਦ,ਵਰਿੰਦਰ, ਸੁਨੀਲ, ਗੋਲੂ, ਕੁਲਵੰਤ, ਮਨਜੀਤ ਸਿੰਘ, ਨਿਰਮਲ ਕੌਰ, ਸ਼ਿੰਦਰ ਕੌਰ, ਜਯੋਤੀ, ਪੂਨਮ, ਪ੍ਰਕਾਸ਼ ਕੌਰ, ਮੋਨਿਕਾ, ਰੇਖਾ, ਸਰਬਜੀਤ ਕੌਰ, ਸੁਮਿਤਰੀ, ਬਲਵਿੰਦਰ ਕੌਰ, ਰਾਜਵਿੰਦਰ ਕੌਰ, ਰਾਜਕੁਮਾਰੀ, ਪ੍ਰੀਤੀ, ਨਰਿੰਦਰ ਕੌਰ, ਸਰਬਜੀਤ ਕੌਰ, ਨਰਿੰਦਰ ਕੌਰ, ਸੋਨੀਆ, ਰਾਨੋ, ਗੁਰੋਂ, ਕਮਲੇਸ਼ ਕੌਰ, ਸੁਮਨਪ੍ਰੀਤ ਕੌਰ, ਤਾਜੇਦਰ ਕੌਰ, ਸੰਦੀਪ ਕੌਰ, ਕੁਸ਼ਲਯਾ ਰਾਣੀ, ਮਿੰਦੋ, ਆਦਿ ਹੋਰ ਵੀ ਵੱਡੀ ਗਿਣਤੀ ਵਿੱਚ ਬੀਬੀਆਂ ਹਾਜਰ ਸਨ। 

LEAVE A REPLY

Please enter your comment!
Please enter your name here