ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਾਰਕੀਟ ਵਿੱਚ ਚੱਲ ਰਹੀ ਕੈਸਟ ਰਾਇਲ ਕੈਚਰ ਅਤੇ ਦੀਪ ਗਿੱਲ ਵੱਲੋਂ ਪੇਸ਼ ਕੀਤੀ ਗਈ ਹੈ। ਜਿਸ ਨੂੰ ਪੰਜਾਬ ਦੀ ਮਸ਼ਹੂਰ ਗਾਇਕ ਸੋਨੀਆ ਢਿੱਲੋਂ ਵੱਲੋਂ ਸ਼ਬਦ “ਸਾਹਿਬਜ਼ਾਦੇ”ਬੜੀ ਹੀ ਸੁਰੀਲੀ ਆਵਾਜ਼ ਵਿੱਚ ਗਾਇਆ ਗਿਆ ਹੈ।ਜਿਸ ਦੇ ਬੋਲ ਗੁਰਦੀਪ ਤਲੇਵਾਲਾ ਵਲੋ ਦਿੱਤੇ ਗਏ ਹਨ ਅਤੇ ਸੰਗੀਤ ਪ੍ਰੇਮੀ ਰੰਧਾਵਾ ਵਲੋ ਅਤੇ ਲੇਬਲ ਰਾਇਲ ਕੈਚਰ ਵੱਲੋਂ ਦਿੱਤਾ ਗਿਆ ਹੈ। ਜਿੱਥੇ ਮਾਰਕੀਟ ਵਿੱਚ ਚੱਲ ਰਹੇ ਇਸ ਸ਼ਬਦ ਨੇ ਧੂਮਾਂ ਪਾਈਆਂ ਹੋਈਆਂ ਹਨ ਉੱਥੇ ਹੀ ਸਰੋਤੇ ਇਸ ਨੂੰ ਵਾਰ-ਵਾਰ ਸੁਣ ਕੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਤਾਜ਼ਾ ਕਰ ਰਹੇ ਹਨ। ਇਸ ਮੌਕੇ ਗਾਇਕ ਸੋਨੀਆ ਢਿੱਲੋ ਵੱਲੋਂ ਇਸ ਸ਼ਬਦ ਨੂੰ ਸਰੋਤਿਆਂ ਵੱਲੋਂ ਪਿਆਰ ਦੇਣ ਤੇ ਉਹਨਾਂ ਆਪਣੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।।
ਗਾਇਕ ਸੋਨੀਆ ਢਿੱਲੋ ਵੱਲੋਂ ਗਾਇਆ ਸ਼ਬਦ ‘ਸਾਹਿਬਜ਼ਾਦੇ’ ਮਾਰਕੀਟ ਵਿੱਚ ਪਾ ਰਿਹਾ ਹੈ ਧੁੰਮਾ
Advertisements