ਸ੍ਕਿਲ ਮੁਕਾਬਲਿਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 7 ਜਨਵਰੀ: ਵਧੀਕ ਡਿਪਟੀ ਕਮਿਸ਼ਨਰ

ਫਾਜ਼ਿਲਕਾ, (ਦ ਸਟੈਲਰ ਨਿਊਜ਼)। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮਨਜੀਤ ਸਿੰਘ ਚੀਮਾ, ਪੀ. ਸੀ. ਐਸ. ਨੇ ਦਸਿਆ ਕਿ 47ਵਾਂ ਅੰਤਰਰਾਸ਼ਟਰੀ ਵਿਸ਼ਵ ਸਕਿੱਲਸ ਮੁਕਾਬਲਾ ਸਾਲ 2024 ਵਿਚ ਲਿਓਨ, ਫਰਾਂਸ ਵਿਚ ਹੋਣਾ ਹੈ, ਜਿਸ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਹਨਾਂ  ਮੁਕਾਬਲਿਆਂ ਦਾ ਮਕਸਦ ਹੁਨਰਮੰਦ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਮੁਕਾਬਲੇ ਲਈ ਤਿਆਰ ਕਰਨਾ ਅਤੇ ਓਹਨਾ ਦੀ ਸਕਰੀਨਿੰਗ ਕਰਨਾ ਹੈ। ਇਹ ਮੁਕਾਬਲੇ ਜ਼ਿਲ੍ਹਾ, ਸਟੇਟ, ਰੀਜਨਲ ਅਤੇ ਨੈਸ਼ਨਲ ਲੈਵਲ ਤੇ ਕਰਵਾਏ ਜਾਣਗੇ। ਨੈਸ਼ਨਲ  ਲੈਵਲ ਦੇ ਜੇਤੂ ਫਰਾਂਸ ਵਿਖੇ ਹੋਣ ਵਾਲੇ ਅੰਤਰਰਾਸ਼ਟਰੀ ਮੁਕਾਬਲੇ ਵਿਚ ਭਾਗ ਲੈ ਸਕਣਗੇ । ਇਨ੍ਹਾਂ ਮੁਕਾਬਲਿਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 7 ਜਨਵਰੀ 2024 ਹੈ।

Advertisements

ਉਨ੍ਹਾਂ ਨੇ ਅੱਗੇ ਦਸਿਆ ਕੇ ਜ਼ਿਲ੍ਹਾ ਪੱਧਰ ਦੇ ਸ੍ਕਿਲ ਮੁਕਾਬਲੇ ਸੰਬੰਧੀ ਤਰੀਕਾਂ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ। ਭਾਗ ਲੈਣ ਵਾਲੇ ਭਾਗੀਦਾਰ ਦਾ ਜਨਮ 1  ਜਨਵਰੀ 2002 ਨੂੰ ਜਾਂ ਇਸ ਤੋਂ ਬਾਅਦ ਹੋਇਆ ਹੋਣਾ ਚਾਹੀਦਾ ਹੈ। ਪਰੰਤੂ ਏਅਰਕ੍ਰਾਫਟ ਮੈਂਟੇਨੈਂਸ, ਮੈਨੂਵੈਕਚਰਿੰਗ ਟੀਮ ਚੈਲੰਜ ਅਤੇ ਮਕੈਟਰੋਨਿਕਸ, ਕਲਾਉਡ ਕੰਪਿਊਟਿੰਗ , ਸਾਈਬਰ ਸਕਿਉਰਿਟੀ, ਵਾਟਰ ਟੈਕਨੋਲੋਜੀ ਅਤੇ ਆਈ.ਟੀ ਨੈੱਟਵਰਕ ਕੇਬਲਿੰਗ ਦੇ ਭਾਗੀਦਾਰ ਦਾ ਜਨਮ 1 ਜਨਵਰੀ 1999 ਨੂੰ ਜਾ ਇਸਤੋਂ ਬਾਅਦ ਵਿਚ ਹੋਇਆ ਹੋਣਾ ਚਾਹੀਦਾ ਹੈ। ਇਹ ਮੁਕਾਬਲੇ  ਕੁਲ 52 ਟਰੇਡਾਂ ਲਈ ਕਰਵਾਏ ਜਾਣਗੇ।
ਉਨ੍ਹਾਂ ਨੇ ਹੁਨਰਮੰਦ ਨੌਜਵਾਨਾਂ, ਆਈ .ਟੀ.ਆਈ ,ਪੋਲੀਟੈਕਨਿਕ ਕਾਲਜਾਂ ,ਪ੍ਰਾਈਵੇਟ ਕਾਲਜਾਂ ਅਤੇ ਸਕੂਲਾਂ ਨੂੰ ਰਜਿਸਟ੍ਰੇਸ਼ਨ ਲਈ ਵੱਧ ਤੋਂ ਵੱਧ  ਜਾਣਕਾਰੀ ਸਾਂਝਾਂ ਕਰਨ ਦੀ ਅਪੀਲ ਵੀ ਕੀਤੀ। ਸੋ ਚਾਹਵਾਨ ਉਮੀਦਵਾਰ ਮੁਕਾਬਲਿਆਂ ਵਿਚ ਭਾਗ ਲੈਣ ਲਈ http://www.skillindiadigital.gov.in/home ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ  www.worldskillsindia.co.in ਦੀ ਵੈਬਸਾਈਟ ਤੇ ਲਈ ਜਾ ਸਕਦੀ ਹੈ

LEAVE A REPLY

Please enter your comment!
Please enter your name here