ਰੋਟਰੀ ਕਲੱਬ ਨੇ ਟ੍ਰੈਫਿਕ ਜਾਗਰੂਕਤਾ ਮਹੀਨਾ ਕੀਤਾ ਸ਼ੁਰੂ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ-ਧਰੂਵ ਨਾਰੰਗ: ਪੁਲਿਸ ਅਤੇ ਇਸਦੇ ਟ੍ਰੈਫਿਕ ਵਿੰਗ ਦੇ ਸਹਿਯੋਗ ਨਾਲ ਰੋਟਰੀ ਕਲੱਬ ਰੂਪਨਗਰ ਨੇ ਅੱਜ ਰੂਪਨਗਰ ਦੇ ਬੇਲਾ ਚੌਂਕ ਤੋਂ ਇੱਕ ਮਹੀਨਾ ਚੱਲਣ ਵਾਲੀ ਟ੍ਰੈਫਿਕ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਦੀ ਸ਼ੁਰੂਆਤ ਡੀ.ਐਸ.ਪੀ ਡਿਟੈਕਟਿਵ ਅਤੇ ਟ੍ਰੈਫਿਕ ਰੂਪਨਗਰ ਸ਼੍ਰੀ ਮਨਵੀਰ ਸਿੰਘ ਬਾਜਵਾ, ਰੋਟਰੀ ਦੇ ਪਿ੍ੰਸੀਪਲ ਡਿਸਟ੍ਰਿਕਟ ਗਵਰਨਰ ਚੇਤਨ ਅਗਰਵਾਲ ਅਤੇ ਰੋਟਰੀ ਕਲੱਬ ਰੂਪਨਗਰ ਦੇ ਪ੍ਰਧਾਨ ਡਾ: ਨਮਰਤਾ ਪਰਮਾਰ ਨੇ ਕੀਤੀ | ਅੱਜ ਦੇ ਪਹਿਲੇ ਪ੍ਰੋਜੈਕਟ ਵਿੱਚ ਤਿੰਨ ਅਤੇ ਚਾਰ ਪਹੀਆ ਵਾਹਨਾਂ ‘ਤੇ 300 ਰਿਫਲੈਕਟਰ ਲਗਾਏ ਗਏ। ਬਾਜਵਾ ਨੇ ਰੋਟਰੀ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਰੋਟਰੀ ਕਲੱਬ ਦੀ ਮਹੀਨਾ ਭਰ ਚੱਲਣ ਵਾਲੀ ਮੁਹਿੰਮ ਵਿੱਚ ਰੂਪਨਗਰ ਪੁਲਿਸ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਅੱਗੇ ਦੱਸਿਆ ਕਿ ਏ.ਡੀ.ਜੀ.ਪੀ.ਟੈਫਿਕ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਰੋਪੜ ਸ਼ਹਿਰ ਵਿੱਚ ਚੱਲਣ ਵਾਲੇ ਸਾਰੇ ਤਿੰਨ ਪਹੀਆ ਵਾਹਨ ਚਾਲਕਾਂ ਨੂੰ ਸਲੇਟੀ ਰੰਗ ਦੇ ਕੱਪੜੇ ਪਾਉਣ ਅਤੇ ਡਰਾਈਵਿੰਗ ਲਾਇਸੈਂਸ ਨੰਬਰ ਵਾਲੀ ਆਪਣੀ ਨੇਮ ਪਲੇਟ ਜੇਬ ਵਾਲੇ ਪਾਸੇ ਲਗਾਉਣ ਲਈ ਕਿਹਾ ਗਿਆ ਹੈ।

Advertisements

ਇਸ ਪ੍ਰੋਜੈਕਟ ਦੇ ਚੇਅਰਮੈਨ ਸਾਬਕਾ ਪ੍ਰਧਾਨ ਡਾ.ਜੇ.ਕੇ.ਸ਼ਰਮਾ ਨੇ ਦੱਸਿਆ ਕਿ ਉਹਨਾਂ ਦੇ ਕਲੱਬ ਵੱਲੋਂ ਅਜਿਹੇ 2000 ਰਿਫਲੈਕਟਰ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ ਤਾਂ ਜੋ ਧੁੰਦ ਦੇ ਮੌਸਮ ਵਿੱਚ ਹੋਣ ਵਾਲੇ ਹਾਦਸਿਆਂ ਤੋਂ ਬਚਿਆ ਜਾ ਸਕੇ ਅਤੇ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ। ਅਗਲੇ ਪ੍ਰੋਜੈਕਟ ਪੁਲਿਸ ਲਾਈਨ ਟ੍ਰੈਫਿਕ ਲਾਈਟਾਂ, ਸੋਲਖੀਆਂ ਟੋਲ ਪਲਾਜ਼ਾ ਅਤੇ ਰੋਪੜ ਹੈੱਡ ਵਰਕਸ ਵਿਖੇ ਆਯੋਜਿਤ ਕੀਤੇ ਜਾਣਗੇ।

ਕਮਿਊਨਿਟੀ ਸਰਵਿਸਿਜ਼ ਦੇ ਸਾਬਕਾ ਪ੍ਰਧਾਨ ਡਾ: ਭੀਮ ਸੈਨ ਨੇ ਦੱਸਿਆ ਕਿ ਉਹ ਟ੍ਰੈਫਿਕ ਪੁਲਿਸ ਰੂਪਨਗਰ ਦੇ ਸਹਿਯੋਗ ਨਾਲ ਨੌਜਵਾਨਾਂ ਲਈ ਸਥਾਨਕ ਕਾਲਜਾਂ ਅਤੇ ਸਕੂਲਾਂ ਵਿੱਚ ਟਰੈਫਿਕ ਜਾਗਰੂਕਤਾ ਸੈਸ਼ਨ ਵੀ ਆਯੋਜਿਤ ਕਰਨਗੇ। ਕਲੱਬ ਦੀ ਪ੍ਰਧਾਨ ਡਾ: ਨਮ੍ਰਿਤਾ ਪਰਮਾਰ ਅਤੇ ਸਕੱਤਰ ਡਾ: ਅੰਤਦੀਪ ਕੌਰ ਨੇ ਇਸ ਪ੍ਰੋਜੈਕਟ ਵਿੱਚ ਸਹਿਯੋਗ ਦੇਣ ਲਈ ਰੂਪਨਗਰ ਪੁਲਿਸ ਵਿਭਾਗ ਦੇ ਟ੍ਰੈਫਿਕ ਪੁਲਿਸ ਵਿੰਗ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਇਸ ਮੌਕੇ ਰੋਟਰੀ ਕਲੱਬ ਦੀ ਤਰਫੋਂ ਸਾਬਕਾ ਡਿਸਟ੍ਰਿਕਟ ਗਵਰਨਰ ਚੇਤਨ ਅਗਰਵਾਲ, ਸਾਬਕਾ ਪ੍ਰਧਾਨ ਰੋਟੇਰੀਅਨ ਨਰਿੰਦਰ ਭੋਲਾ, ਹਰੀਸ਼ ਓਬਰਾਏ, ਡੀ.ਐਸ. ਦਿਓਲ, ਗੁਰਪ੍ਰੀਤ ਸਿੰਘ, ਇਨਕਮਿੰਗ ਪ੍ਰਧਾਨ ਰੋਟਰੀਅਨ ਕੁਲਵੰਤ ਸਿੰਘ ਅਤੇ ਰੋਟਰੀਅਨ ਸਤੀਸ਼ ਵਾਹੀ, ਉਦੇ ਵਰਮਾ, ਅਜੇ ਤਲਵਾੜ, ਸੁਰਜੀਤ ਸਿੰਘ ਸੰਧੂ, ਸੰਦੀਪ ਤਨੇਜਾ, ਜਸਵਿੰਦਰਜੀਤ ਸਿੰਘ, ਇੰਦਰਪ੍ਰੀਤ ਸਿੰਘ, ਰਾਜੇਸ਼ ਵਰਮਾ, ਡਾ: ਕੇ.ਐਸ ਦੇਵ, ਪੁਨੀਤ ਸਿੰਘਲ ਆਦਿ ਹਾਜ਼ਰ ਸਨ| ਇਸ ਮੌਕੇ ਟਰੈਫਿਕ ਪੁਲਿਸ ਵਿੰਗ ਦੇ ਇੰਚਾਰਜ ਏ.ਐਸ.ਆਈ ਦੀਦਾਰ ਸਿੰਘ, ਏ.ਐਸ.ਆਈ ਸੁਖਦੇਵ ਸਿੰਘ, ਏ.ਐਸ.ਆਈ ਪਵਨ ਕੁਮਾਰ, ਐਚ.ਸੀ ਬਲਜਿੰਦਰ ਸਿੰਘ ਅਤੇ ਥਾਣਾ ਸਿਟੀ ਪੁਲਿਸ ਪਵਨ ਕੁਮਾਰ ਹਾਜ਼ਰ ਸਨ।

LEAVE A REPLY

Please enter your comment!
Please enter your name here