ਨਵੇਂ ਸਾਲ ਦੇ ਪਹਿਲੇ ਦਿਨ ਐਕਸ-ਰੇ ਪੋਲਰੀਮੀਟਰ ਸੈਟੇਲਾਈਟ ਕੀਤਾ ਲਾਂਚ

ਨਵੀਂ ਦਿੱਲੀ (ਦ ਸਟੈਲਰ ਨਿਊਜ਼), ਪਲਕ। 1 ਜਨਵਰੀ ਯਾਨੀ ਅੱਜ ਸਵੇਰੇ 9:10 ਵਜੇ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਐਕਸ-ਰੇ ਪੋਲਰੀਮੀਟਰ ਸੈਟੇਲਾਈਟ ਲਾਂਚ ਕੀਤਾ ਗਿਆ। ਇਸ ਨੂੰ ਪੀਐਸਐਲਵੀ ਰਾਕੇਟ ਦੁਆਰਾ ਧਰਤੀ ਦੇ ਹੇਠਲੇ ਪੰਧ ਵਿੱਚ ਭੇਜਿਆ ਜਾਵੇਗਾ। ਇਹ ਉਪਗ੍ਰਹਿ ਐਕਸ ਕਿਰਨਾਂ ਦਾ ਡਾਟਾ ਇਕੱਠਾ ਕਰੇਗਾ ਅਤੇ ਬਲੈਕ ਹੋਲ ਅਤੇ ਨਿਊਟ੍ਰੋਨ ਤਾਰਿਆਂ ਦਾ ਅਧਿਐਨ ਕਰੇਗਾ। ਇਹ ਭਾਰਤ ਦਾ ਪਹਿਲਾਂ ਅਤੇ ਦੁਨੀਆਂ ਦਾ ਦੂਜਾ ਪੋਲੈਰੀਮੈਟਰੀ ਮਿਸ਼ਨ ਹੈ। ਪੁਲਾੜ ਤਕਨੀਕ ਸਟਾਰਟਅੱਪ ਧਰੁਵ ਸਪੇਸ, ਬੇਲਾਟ੍ਰਿਕਸ ਏਰੋਸਪੇਸ, ਟੀਐਮ2 ਸਪੇਸ ਦੇ ਪੇਲੋਡ ਵੀ ਪੀਐਸਐਲਵੀ ਰਾਕੇਟ ਨਾਲ ਭੇਜੇ ਗਏ ਹਨ।

Advertisements

ਇਸ ਰਾਕੇਟ ਨਾਲ ਕੁੱਲ 10 ਪੇਲੋਡ ਭੇਜੇ ਗਏ ਹਨ। ਇਸਰੋ ਨੇ ਦੱਸਿਆ ਕਿ ਇਸਦਾ ਉਦੇਸ਼ ਵੱਖ-ਵੱਖ ਖਗੋਲ-ਵਿਗਿਆਨਕ ਸਰੋਤਾਂ ਜਿਵੇਂ ਕਿ ਬਲੈਕ ਹੋਲਜ਼, ਨਿਊਟ੍ਰੋਨ ਤਾਰੇ, ਸਰਗਰਮ ਗਲੈਕਟਿਕ ਨਿਊਕਲੀ, ਪਲਸਰ ਵਿੰਡ ਨੇਬੂਲਾ ਆਦਿ ਤੋਂ ਨਿਕਲਣ ਵਾਲੇ ਰੇਡੀਏਸ਼ਨ ਦਾ ਅਧਿਐਨ ਕਰਨਾ ਹੈ। ਇਹ ਆਕਾਸ਼ੀ ਪਦਾਰਥਾਂ ਦੀ ਸ਼ਕਲ ਅਤੇ ਰੇਡੀਏਸ਼ਨ ਬਣਾਉਣ ਦੀ ਪ੍ਰਕਿਰਿਆ ਨੂੰ ਸਮਝਣ ਵਿਚ ਮਦਦ ਕਰੇਗਾ। ਸੈਟੇਲਾਈਟ ਇਸ ਤਰੀਕੇ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਪੰਜ ਸਾਲ ਤੱਕ ਕੰਮ ਕਰੇ। ਇਹ ਐਕਸ-ਰੇ ਦਾ ਅਹਿਮ ਡੇਟਾ ਇਕੱਠਾ ਕਰੇਗਾ ਅਤੇ ਇਸ ਤੋਂ ਸਾਨੂੰ ਬ੍ਰਹਮੰਡ ਨੂੰ ਬਿਹਤਰ ਤਰੀਕੇ ਸਮਝਣ ਵਿਚ ਮਦਦ ਮਿਲੇਗੀ। ਇਹ ਇਕ ਖੋਜ ਕੇਂਦਰ ਦੇ ਵਾਗ ਕੰਮ ਕਰਨ ਵਾਲੀ ਦੁਨੀਆਂ ਦੀ ਦੂਜੀ ਅਜਿਹੀ ਸੈਟੇਲਾਈਟ ਹੋਵੇਗੀ।

LEAVE A REPLY

Please enter your comment!
Please enter your name here