ਸਰਲਾ ਦੇਵੀ ਵਲੋਂ ਦਾਨ ਕੀਤੇ ਨੇਤਰ ਦੋ ਨੇਤਰਹੀਣਾਂ ਦੀ ਜਿੰਦਗੀ ਵਿਚ ਰੌਸ਼ਨੀ ਭਰਨਗੇ

ਹੁਸਿ਼ਆਰਪੁਰ (ਦ ਸਟੈਲਰ ਨਿਊਜ਼): ਨੀਵੀਂ ਡੇਅਰੀ ਬਹਾਦੁਰਪੁਰ ਨਿਵਾਸੀ ਸਵਰਗੀ ਸਰਲਾ ਦੇਵੀ ਪਤਨੀ ਓਮ ਪ੍ਰਕਾਸ਼ ਦੇ ਪਰਿਵਾਰਕ ਮੈਂਬਰਾ ਵਲੋ ਉਹਨਾ ਦੀ ਮ੍ਰਿਤੂ ਉਪਰੰਤ ਮ੍ਰਿਤਕ ਦੀ ਇਛਾ ਨੂੰ ਪੂਰਾ ਕਰਦੇ ਹੋਏ ਨੇਤਰਦਾਨ ਐਸੋਸੀਏਸ਼ਨ, ਹੁਸਿ਼ਆਰਪੁਰ ਰਾਹੀ ਉਹਨਾ ਦੇ ਨੇਤਰ ਦਾਨ ਕੀਤੇ ਗਏ।ਨੇਤਰਦਾਨ ਸੰਸਥਾ, ਹੁਸਿ਼ਆਰਪੁਰ ਦੀ ਟੀਮ ਪ੍ਰਧਾਨ ਮਨਮੋਹਨ ਸਿੰਘ ਦੀ ਅਗਵਾਈ ਵਿਚ ਮ੍ਰਿਤਕ ਦੇ ਘਰ ਪਹੂੰਚੀ ਅਤੇ ਨੇਤਰਦਾਨ ਕਰਵਾਉਣ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ।

ਇਸ ਮੌਕੇ ਸੰਸਥਾ ਦੇ ਸਰਪ੍ਰਸਤ ਪ੍ਰੋ: ਬਹਾਦੁਰ ਸਿੰਘ ਸੁਨੇਤ ਵਲੋਂ ਦਸਿਆ ਕਿ ਸਵਰਗੀ ਸਰਲਾ ਦੇਵੀ ਵਲੋਂ ਦਾਨ ਕੀਤੀਆਂ ਅਖੱਾਂ ੳਹਨਾ ਦੇ ਸੰਸਾਰ ਤੋਂ ਜਾਣ ਤੋਂ ਬਾਅਦ ਵੀ ਵੇਖਦੀਆਂ ਰਹਿਣਗੀਆਂ ਅਤੇ ਦੋ ਹਨੇਰੀ ਜਿੰਦਗੀਆਂ ਨੂੰ ਰੋਸ਼ਨ ਕਰਦੀਆਂ ਰਹਿਣਗੀਆਂ। ਇਸ ਮੌਕੇ ਸੰਸਥਾ ਦੇ ਸਕੱਤਰ ਬਲਜੀਤ ਸਿੰਘ ਵਲੋਂ ਪਰਿਵਾਰ ਦਾ ਕੀਤੇ ਗਏ ਇਸ ਪੁੰਨ ਦੇ ਕੰਮ ਲਈ ਧੰਨਵਾਦ ਕਰਦੇ ਹੋਏ ਆਖਿਆ ਕਿ ਅਜਿਹੇ ਮਹਾਨ ਦਾਨੀਆ ਦੀ ਬਦੋਲਤ ਹੀ ਇਹ ਸੰਸਥਾ ਹਜਾਰਾਂ ਨੇਤਰਹੀਣਾਂ ਨੂੰ ਰੋਸ਼ਨੀ ਪ੍ਰਦਾਨ ਕਰ ਸਕੀ ਹੈ। ਇਸ ਮੌਕੇ ਨੇਤਰਦਾਨ ਸੰਸਥਾ ਦੀ ਮੈਂਬਰ ਸੰਤੋਸ਼ ਸੈਣੀ ਵਲੋਂ ਆਖਿਆ ਕਿ ਹੁਸਿ਼ਆਰਪੁਰ ਸ਼ਹਿਰ ਨੂੰ ਦਾਨੀਆਂ ਦਾ ਸ਼ਹਿਰ ਦਾ ਦਰਜਾ ਪ੍ਰਾਪਤ ਹੈ ਅਤੇ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਦਾਨੀਆਂ ਨੂੰ ਦੁਨੀਆਂ ਹਮੇਸ਼ਾਂ ਹੀ ਯਾਦ ਕਰਦੀ ਰਹੇਗੀ। ਇਸ ਮੌਕੇ ਸੰਸਥਾ ਦੇ ਮੈਂਬਰ ਗੁਰਪ੍ਰੀਤ ਸਿੰਘ ਅਤੇ ਮਨਜੀਤ ਸਿੰਘ ਜੰਡਾ ਵੀ ਹਾਜਿਰ ਸਨ। 

LEAVE A REPLY

Please enter your comment!
Please enter your name here