ਵਿਧਾਇਕ ਮਾਲੇਰਕੋਟਲਾ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ 95 ਦਿਵਿਆਂਗ ਬੱਚਿਆਂ ਨੂੰ ਸਹਾਇਕ ਉਪਕਰਨ ਵੰਡੇ

ਮਾਲੇਰਕੋਟਲਾ, (ਦ ਸਟੈਲਰ ਨਿਊਜ਼): ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਨੇ ਸਰਕਾਰੀ ਪ੍ਰਾਇਮਰੀ ਸਕੂਲ ਸਦਰਾਬਾਦ ਮਾਲੇਰਕੋਟਲਾ ਵਿਖੇ ਸਮੱਗਰ ਸਿੱਖਿਆ ਅਭਿਆਨ ਅਧੀਨ ਚਲਾਏ ਜਾ ਰਹੇ ਆਈ.ਈ.ਡੀ./ਆਈ.ਈ.ਡੀ.ਐਸ.ਐਸ ਕੰਪੋਨੈਂਟ ਅਧੀਨ ਪ੍ਰੀ ਪ੍ਰਾਇਮਰੀ ਤੋ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ 95 ਦਿਵਿਆਂਗ ਬੱਚਿਆਂ ਨੂੰ ਵਿਸ਼ੇਸ਼ ਕੈਂਪ ਲਗਾ ਕੇ ਸਹਾਇਕ ਉਪਕਰਨ ਵੰਡੇ । ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਜਸਵਿੰਦਰ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਮੁਹੰਮਦ ਖ਼ਲੀਲ, ਸਹਾਇਕ ਸਿਵਲ ਸਰਜਨ ਡਾ ਸਜੀਲਾ ਖਾਨ , ਡਾ ਪੁਨੀਤ ਸਿੱਧੂ , ਗੁਰਮੁਖ ਸਿੰਘ, ਮੁਹੰਮਦ ਜ਼ਫ਼ਰ ਅਲੀ, ਰਜੀਵ ਕੁਮਾਰ ਤੋਗਾਹੇੜੀ ਤੋਂ ਇਲਾਵਾ ਸਬੰਧਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ ।

Advertisements
ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਨੇ ਕਿਹਾ ਕਿ ''ਦਿਵਿਆਂਗ ਬੱਚੇ ਸਾਡੇ ਸਮਾਜ ਦਾ ਅਨਿੱਖੜ ਅੰਗ ਹਨ ਅਤੇ ਪੰਜਾਬ ਸਰਕਾਰ ਸਮਾਜ ਦੇ ਇਸ ਵਰਗ ਨੂੰ ਹਰੇਕ ਸਹੂਲਤ ਉਪਲਬਧ ਕਰਵਾਉਣ ਲਈ ਦ੍ਰਿੜ੍ਹ੍ਹ ਹੈ ਤਾਂ ਕਿ ਉਹ ਮਾਣ ਨਾਲ ਆਪਣੀ ਜ਼ਿੰਦਗੀ ਜਿਊਣ ਦੇ ਯੋਗ ਹੋਣ।'' ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰ ਵੱਲੋਂ ਮਿਲਣ ਵਾਲੀਆਂ ਸਾਰੀਆਂ ਸਹੂਲਤਾਂਵਾਂ ਨੂੰ ਦਿਵਿਆਂਗ ਤੱਕ ਪੁੱਜ ਦਾ ਕਰਨਾ ਸਾਡਾ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੀ  ਸਮੱਗਰ ਸਿੱਖਿਆ ਅਭਿਆਨ ਸਰੀਰਕ ਰੂਪ 'ਚ ਦਿਵਿਆਂਗ ਬੱਚਿਆਂ ਨੂੰ  ਲੋੜੀਂਦਾ ਸਮਾਨ ਮੁਹੱਈਆ ਕਰਵਾ ਕੇ ਉਨ੍ਹਾਂ ਦਾ ਸਹਾਰਾ ਬਣ ਰਹੀ ਹੈ ਤਾਂ ਜੋ ਸਮਾਜ ਦਾ ਅੰਗ ਬਣ ਸਕਣ ।

ਇਸ ਮੌਕੇ ਦਿਵਿਆਂਗ ਬੱਚਿਆ ਦੇ ਮਾਪਿਆਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਰਕਾਰੀ ਸਹੂਲਤਾਂਵਾਂ ਜਿਵੇਂ ਮੁਫ਼ਤ ਸਰਜਰੀ, ਫਿਜ਼ਿਉਥਰੈਪੀ, ਬੱਸ ਪਾਸ ਰੇਲ ਪਾਸ , ਯੂ.ਡੀ.ਆਈ.ਕਾਰਡ, ਮੈਡੀਕਲ ਸਰਟੀਫਿਕੇਟ, ਪੈਨਸ਼ਨ ,ਸਿੱਖਿਆ ਲਈ ਵਜ਼ੀਫ਼ੇ ਆਦਿ ਹੋਰ ਸੁਵਿਧਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ । ਇਸ ਮੌਕੇ 12 ਹੀ ਰਿੰਗ ਏਡ , ਇੱਕ ਬਰੇਲ ਕਿੱਟ , ਤਿੰਨ ਏ.ਡੀ.ਐਲ. ਕਿੱਟ , 51 ਐਮ.ਆਰ.ਕਿੱਟ ,10 ਸੀਪੀ ਚੇਅਰ , 05 ਵੀਲ ਚੇਅਰ ਛੋਟੀਆਂ ,10 ਵੀਲ ਚੇਅਰ ਵੱਡੀਆਂ , 09 ਰੋਲੇਟਰ ਛੋਟੇ , 01 ਰੋਲੇਟਰ ਵੱਡਾ , ਐਲਬੋ 14 ਕਰੱਚਜ ਅਤੇ 17ਕੈਲੀਪਰ ਆਦਿ ਸਾਮਾਨ ਦਿੱਤੇ ਗਏ

LEAVE A REPLY

Please enter your comment!
Please enter your name here