ਅਜ਼ੀਮਗੜ੍ਹ ਵਿੱਚ ਪੁਰਾਣੀ ਰੰਜੀਸ਼ ਨੂੰ ਲੈ ਕੇ ਕਰੀਬ 20-25 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਲੜਕੇ ਦਾ ਕੀਤਾ ਕਤਲ

ਅਬੋਹਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਅਬੋਹਰ ਦੇ ਅਜ਼ੀਮਗੜ੍ਹ ਇਲਾਕੇ ਵਿੱਚ ਬੀਤੀ ਰਾਤ ਨੂੰ ਪੁਰਾਣੀ ਰੰਜਿਸ਼ ਦੇ ਚਲਦਿਆ ਇੱਕ ਨੌਜ਼ਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਸੁਨੀਲ ਕੁਮਾਰ ਉਮਰ 25 ਸਾਲਾਂ ਪੁੱਤਰ ਭਜਨ ਲਾਲ ਵਾਸੀ ਅਜ਼ੀਮਗੜ੍ਹ ਵੱਜੋ ਹੋਈ ਹੈ।

Advertisements

ਸੁਨੀਲ ਇੱਕ ਸੈਲੂਨ ਵਿੱਚ ਕੰਮ ਕਰਦਾ ਸੀ। ਮੁੱਢਲੀ ਜਾਂਚ ਤੋ ਪਤਾ ਲੱਗਾ ਹੈ ਕਿ ਕੁੱਝ ਸਮਾਂ ਪਹਿਲਾਂ ਪੱਤਰੇਵਾਲਾ ਦੇ ਕੁੱਝ ਨੌਜ਼ਵਾਨਾਂ ਦਾ ਸੁਨੀਲ ਨਾਲ ਝਗੜਾ ਹੋਇਆ ਸੀ, ਉਸ ਸਮੇ ਉਹਨਾਂ ਨੇ ਰਾਜ਼ੀਨਾਮਾਂ ਕਰ ਲਿਆ ਸੀ ਪਰ ਇਹ ਨੌਜ਼ਵਾਨ ਉਸ ਨਾਲ ਰੰਜਿਸ਼ ਰੱਖਦੇ ਸੀ। ਸੁਨੀਲ ਦੇ ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਸੁਨੀਲ ਨੂੰ ਸਵੇਰ ਤੋ ਹੀ ਧਮਕੀਆਂ ਮਿਲ ਰਹੀਆਂ ਸਨ। ਜਾਣਕਾਰੀ ਦਿੰਦਿਆ ਪਰਿਵਾਰ ਵਾਸੀਆ ਨੇ ਦੱਸਿਆ ਕਿ ਇੱਕ ਨੌਜ਼ਵਾਨ ਉਸਦੇ ਘਰ ਆਇਆ ਅਤੇ ਉਸਨੂੰ ਘਰ ਤੋ ਦੂਰ ਲੈ ਗਿਆ ਅਤੇ 20-25 ਨੌਜਵਾਨਾ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਉਸਦੇ ਸਿਰ ਵਿੱਚ ਕਾਪੇ ਨਾਲ 15-20 ਵਾਰ ਕਰਕੇ ਉਸਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਗਿਆ ਅਤੇ ਰੌਲਾ ਪੈਣ ਤੇ ਲੋਕ ਇੱਕਠੇ ਹੋ ਗਏ। ਸੁਨੀਲ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here