ਲੁਧਿਆਣਾ ‘ਚ ਦਾਦੇ ਨੇ ਆਪਣੀ ਹੀ 11 ਸਾਲਾਂ ਪੋਤੀ ਨਾਲ ਕੀਤਾ ਜ਼ਬਰ ਜ਼ਿਨਾਹ

ਲੁਧਿਆਣਾ (ਦ ਸਟੈਲਰ ਨਿਊਜ਼), ਪਲਕ। ਲੁਧਿਆਣਾ ਤੋਂ ਇੱਕ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਦਾਦੇ ਨੇ ਆਪਣੀ ਹੀ 11 ਸਾਲਾਂ ਦੀ ਪੋਤੀ ਨਾਲ ਜ਼ਬਰ ਜ਼ਿਨਾਹ ਕੀਤਾ। ਜਾਣਕਾਰੀ ਮੁਤਾਬਕ ਪੀੜਤ ਲੜਕੀ ਦੀ ਮਾਂ ਦੀ ਦੱਸਿਆ ਕਿ ਉਸ ਦਾ ਦੂਜਾ ਵਿਆਹ ਹੋ ਚੁੱਕਾ ਹੈ ਅਤੇ ਪਹਿਲੇ ਘਰਵਾਲੇ ਤੋਂ ਉਸਦੇ ਇੱਕ ਧੀ ਹੈ। ਉਸ ਨੇ ਦੱਸਿਆ ਕਿ ਉਸ ਦਾ ਪਹਿਲਾਂ ਪਤੀ ਉਸ ਨਾਲ ਲੜ੍ਹਾਈ-ਝਗੜਾ ਕਰਦਾ ਸੀ, ਜਿਸ ਤੋਂ ਉਸ ਨੇ ਦੂਸਰਾ ਵਿਆਹ ਕਰਵਾ ਲਿਆ ਪਰ ਉਸ ਦੀ ਧੀ ਆਪਣੇ ਪਿਓ ਨਾਲ ਹੀ ਰਹਿੰਦੀ ਸੀ।

Advertisements

ਇਸ ਦੌਰਾਨ ਧੀ ਦਾ ਦਾਦਾ ਉਸ ਨਾਲ ਗਲਤ ਕੰਮ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਇਕ ਦਿਨ ਜਦੋਂ ਇਹ ਆਪਣੀ ਧੀ ਨੂੰ ਮਿਲੀ ਤਾਂ ਉਸ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ। ਇਸ ਤੋਂ ਬਾਅਦ ਮਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here