ਬੀਐੱਸਐੱਫ ਜਵਾਨਾਂ ਦਾ ਵਾਹਨ ਹੋਇਆ ਹਾਦਸਾਗ੍ਰਸਤ, 17 ਜ਼ਖ਼ਮੀ

ਛੱਤੀਸਗੜ੍ਹ (ਦ ਸਟੈਲਰ ਨਿਊਜ਼), ਪਲਕ। ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਵਿੱਚ ਬੀਐੱਸਐੱਫ ਜਵਾਨਾਂ ਦਾ ਵਾਹਨ ਹਾਦਸਾਗ੍ਰਸਤ ਹੋਣ ਜਾ ਸਮਾਚਾਰ ਮਿਲਿਆ ਹੈ। ਇਸ ਹਾਦਸੇ ਵਿੱਚ 17 ਜਵਾਨ ਜ਼ਖ਼ਮੀ ਹੋ ਗਏ ਹਨ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਫੁਲਪਾੜ ਪਿੰਡ ਵਿੱਚ ਸਥਿਤ ਬੀਐੱਸਐੱਫ ਕੈਂਪ ਤੋਂ 162 ਵੀਂ ਬਟਾਲੀਅਨ ਦੇ ਜਵਾਨ ਇੱਕ ਵਾਹਨ ਵਿੱਚ ਅੰਟਾਗੜ੍ਹ ਰੇਲਵੇ ਸਟੇਸ਼ਨ ਵੱਲ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਜਦੋਂ ਗੱਡੀ ਰਾਓਘਾਟ ਅਤੇ ਤਾੜੋਕੀ ਥਾਣਾ ਖੇਤਰ ਵਿਚਕਾਰ ਪਹੁੰਚੀ ਤਾਂ ਬੇਕਾਬੂ ਹੋ ਕੇ ਪਲਟ ਗਈ। ਜ਼ਖ਼ਮੀ ਜਵਾਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Advertisements

LEAVE A REPLY

Please enter your comment!
Please enter your name here