24 ਬੇਰੋਜਗਾਰ ਨੋਜਵਾਨਾਂ ਨੂੰ ਰੁਜਗਾਰ ਦੇ ਕੇ ਜਿਲਾ ਪ੍ਰਸ਼ਾਸਨ ਨੇ ਲਧਿਆਣਾ ਲਈ ਕੀਤਾ ਰਵਾਨਾ

ਪਠਾਨਕੋਟ (ਦ ਸਟੈਲਰ ਨਿਊਜ਼)। ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਪੂਰਾ ਪੰਜਾਬ ਕਰੋਨਾ ਵਾਈਰਸ ਦੇ ਵਿਸਥਾਰ ਦੇ ਚਲਦਿਆਂ ਅੋਖੀ ਘੜੀ ਵਿੱਚੋਂ ਗੁਜਰ ਰਿਹਾ ਹੈ, ਜਿਸ ਦੇ ਚਲਦਿਆਂ ਵੱਖ ਵੱਖ ਸਮੇਂ ਤੇ ਪੰਜਾਬ ਸਰਕਾਰ ਵੱਲੋਂ ਕਰਫਿਓ ਲਗਾ ਕੇ ਅਤੇ ਲਾੱਕ ਡਾਊਨ ਦੇ ਆਦੇਸ ਦੇ ਕੇ ਕਰੋਨਾ ਤੇ ਕਾਫੀ ਹੱਦ ਤੱਕ ਕਾਬੂ ਪਾਇਆ ਹੈ। ਇਸ ਸਮੇਂ ਦੋਰਾਨ ਪੂਰੀ ਪੰਜਾਬ ਵਿੱਚੋਂ ਪ੍ਰਵਾਸੀ ਮਜਦੂਰਾਂ ਨੇ ਆਪਣੇ ਘਰਾਂ ਵੱਲ ਨੂੰ ਰੁੱਖ ਕਰ ਲਿਆ ਸੀ, ਜਿਸ ਨਾਲ ਪੰਜਾਬ ਵਿੱਚ ਫੈਕਟਰੀਆਂ ਅਤੇ ਹੋਰਨਾ ਕਾਰਜਾਂ ਲਈ ਮੈਨ ਪਾਵਰ ਦੀ ਸਮੱਸਿਆ ਸਾਹਮਣੇ ਆਈ। ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਅੰਦਰ ਮਿਸ਼ਨ ਫਤਿਹ ਅਧੀਨ ਜਾਗਰੁਕ ਕੀਤਾ ਜਾ ਰਿਹਾ ਹੈ ਅਤੇ ਮਨੁੱਖੀ ਜੀਵਨ ਨੂੰ ਫਿਰ ਤੋਂ ਲੀਹਾਂ ਤੇ ਲਿਆਉਂਣ ਲਈ ਕਾਰਜ ਕੀਤੇ ਜਾ ਰਹੇ ਹਨ। ਜਿਸ ਦੇ ਚਲਦਿਆਂ ਜਿਲਾ ਪਠਾਨਕੋਟ ਵਿੱਚ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਦੀ ਪ੍ਰਧਾਨਗੀ ਵਿੱਚ ਜਿਲਾ ਰੁਜਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵੱਲੋਂ ਬੇਰੋਜਗਾਰ ਨੋਜਵਾਨਾਂ ਨੂੰ ਘਰ-ਘਰ ਰੋਜਗਾਰ ਤਹਿਤ ਬਿਊਰੋ ਵਿਖੇ ਰਜਿਸਟ੍ਰੇਸਨ ਕਰਕੇ ਨੋਜਵਾਨਾਂ ਨੂੰ ਉਨਾਂ ਦੀ ਯੋਗਤਾ ਦੇ ਅਧਾਰ ਤੇ ਵੱਖ ਵੱਖ ਫੈਕਟਰੀਆਂ ਵਿੱਚ ਰੁਜਗਾਰ ਦਿੱਤਾ ਜਾ ਰਿਹਾ ਹੈ ਤਾਂ ਜੋ ਬੇਰੋਜਗਾਰ ਨੋਜਵਾਨਾਂ ਨੂੰ ਰੁਜਗਾਰ ਮੁਹਈਆਂ ਕਰਵਾਇਆ ਜਾ ਸਕੇ। ਜਿਸ ਅਧੀਨ ਅੱਜ ਜਿਲਾ ਪਠਾਨਕੋਟ ਤੋਂ 24 ਬੇਰੋਜਗਾਰ ਨੋਜਵਾਨਾਂ ਨੂੰ ਹੀਰੋ ਸਾਇਕਲ ਕੰਪਨੀ ਵਿੱਚ ਘਰ ਘਰ ਰੋਜਗਾਰ ਮਿਸ਼ਨ ਤਹਿਤ ਰੁਜਗਾਰ ਦਿੱਤਾ ਗਿਆ ਅਤੇ ਅੱਜ ਨੋਜਵਾਨਾਂ ਨੂੰ ਜਿਲ•ਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਤੋਂ ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਬੱਸ ਨੂੰ ਝੰਡੀ ਦੇ ਕੇ ਲੁਧਿਆਣਾ ਲਈ ਰਵਾਨਾ ਕੀਤਾ ਗਿਆ।

Advertisements

ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਜਿਲਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਤੋੰ 24 ਬੇਰੋਜਗਾਰ ਨੋਜਵਾਨ ਜਿਨਾਂ ਨੂੰ ਰੁਜਗਾਰ ਦੇ ਕੇ ਜਿਲਾ ਪ੍ਰਸਾਸਨ ਦੇ ਆਦੇਸਾਂ ਅਨੁਸਾਰ ਜਿਲਾ ਰੁਜਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵੱਲੋਂ ਲਧਿਆਣਾ ਦੀ ਹੀਰੋ ਇਕੋਟੈਕ ਲਿਮਿਟਿਡ ਵਿੱਚ ਕੰਮਕਾਜ ਲਈ ਰਵਾਨਾ ਕੀਤਾ ਗਿਆ। ਜਿਕਰਯੋਗ ਹੈ ਕਿ ਜਿਲਾ ਪ੍ਰਸਾਸਨ ਵੱਲੋਂ ਫ੍ਰੀ ਵਿੱਚ ਇਨਾਂ ਨੋਜਵਾਨਾਂ ਨੂੰ ਲੁਧਿਆਣਾ ਵਿਖੇ ਪਹੁੰਚਾਉਂਣ ਦੀ ਵੀ ਵਿਵਸਥਾ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇਨਾ ਨੋਜਵਾਨਾਂ ਨੂੰ ਲੁਧਿਆਣਾ ਲਈ ਭੇਜਣ ਤੋਂ ਪਹਿਲਾ ਬੱਸ ਵਿੱਚ ਕੋਵਿਡ-19 ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖ ਕੇ ਬੈਠਣ ਦੀ ਵਿਵਸਥਾ ਕੀਤੀ ਗਈ, ਸਭ ਤੋਂ ਪਹਿਲਾ ਹਰੇਕ ਨੋਜਵਾਨ ਨੂੰ ਸੈਨੀਟਾਈਜ ਕੀਤਾ ਗਿਆ ਅਤੇ ਬੱਸ ਵਿੱਚ ਵੀ ਸੋਸਲ ਡਿਸਟੈਂਸ ਤੇ ਬੈਠਾਇਆ ਗਿਆ। ਉਨਾਂ ਦੱਸਿਆ ਕਿ ਹਰੇਕ ਨੋਜਵਾਨ ਨੂੰ ਹੀਰੋ ਇਕੋਟੈਕ ਲਿਮਿਟਿਡ ਕੰਪਨੀ ਵੱਲੋਂ ਪ੍ਰਤੀ ਮਹੀਨਾ 14000 ਰੁਪਏ ਤਨਖਾਹ ਵੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਵਧੀਆ ਉਪਰਾਲਾ ਹੈ ਕਿ ਬੇਰੋਜਗਾਰ ਨੋਜਵਾਨਾਂ ਨੂੰ ਰੁਜਗਾਰ ਮੁਹਈਆ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਹ ਰੁਜਗਾਰ ਲੱਗ ਕੇ ਆਪਣੇ ਪਰਿਵਾਰ ਦੇ ਪਾਲਣ ਪੋਸਣ ਵਿੱਚ ਆਪਣਾ ਸਹਿਯੋਗ ਦੇ ਸਕਣ। ਉਨਾਂ ਕਿਹਾ ਕਿ ਜਿਲਾ ਰੁਜਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵੱਲੋਂ ਇਸ ਤੋਂ ਇਲਾਵਾ ਸਮੇਂ ਸਮੇਂ ਤੇ ਬੱਚਿਆਂ ਨਾਲ ਗਾਈਡੈਂਸ ਪ੍ਰੋਗਰਾਮ ਕਰ ਕੇ ਰੁਜਗਾਰ ਦੇ ਅਵਸਰ ਵੀ ਪੈਦਾ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਵਿਭਾਗ ਵੱਲੋਂ ਵਿਸ਼ੇਸ ਤੋਰ ਤੇ ਪੋਰਟਲ ਤੇ ਵੀ ਰਜਿਸਟ੍ਰੇਸਨ ਕੀਤੀ ਜਾ ਰਹੀ ਹੈ। ਉਨਾ ਕਿਹਾ ਕਿ ਜਿਲਾ ਪਠਾਨਕੋਟ ਦੇ ਬੇਰੋਜਗਾਰ ਨੋਜਵਾਨਾਂ ਨੂੰ ਅਪੀਲ ਹੈ ਕਿ ਉਹ ਵੀ ਜਿਲਾ ਰੁਜਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵਿੱਚ ਪਹੁੰਚ ਕੇ ਵੱਖ ਵੱਖ ਕਾਰਜਾਂ ਲਈ ਆਪਣਾ ਨਾਮ ਦਰਜ ਕਰਵਾ ਸਕਦੇ ਹਨ ਤਾਂ ਜੋ ਰੁਜਗਾਰ ਦੇ ਅਵਸਰ ਹੋਣ ਤੇ ਇਨਾ ਨੋਜਵਾਨਾਂ ਨਾਲ ਸੰਪਰਕ ਕਰਕੇ ਇਨਾਂ ਦੀ ਯੋਗਤਾ ਦੇ ਅਧਾਰ ਤੇ ਇਨਾ ਨੋਜਵਾਨਾਂ ਨੂੰ ਰੁਜਗਾਰ ਮੁਹਈਆ ਕਰਵਾਇਆ ਜਾ ਸਕੇ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਗੁਰਮੇਲ ਸਿੰਘ ਜਿਲਾ ਰੁਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸ਼ਰ ਪਠਾਨਕੋਟ, ਗੁਰਪ੍ਰੀਤ ਸਿੰਘ ਭੁਮੀ ਰੱਖਿਆ ਅਫਸ਼ਰ, ਪ੍ਰਦੀਪ ਕੁਮਾਰ ਬੀ.ਐਮ.ਐਮ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ, ਰਾਕੇਸ ਕੁਮਾਰ ਜਿਲਾ ਪਲੇਸਮੈਂਟ ਅਫਸ਼ਰ, ਵਰਿੰਦਰ ਸਿੰਘ, ਕੁਲਜੀਤ ਸਿੰਘ, ਆਂਚਲ ਸਰਮਾ, ਵਿਜੈ ਕੁਮਾਰ ਬੀ.ਟੀ.ਐਮ., ਦੀਪਕ ਕੁਮਾਰ ਅਤੇ ਹੋਰ ਹਾਜ਼ਰ ਸਨ।

LEAVE A REPLY

Please enter your comment!
Please enter your name here