ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਨੇ ਖੇਤ ਮਜ਼ਦੂਰਾਂ ਨੂੰ ਮੁਆਵਜਾ ਦਵਾਉਣ ਲਈ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

ਕਪੂਰਥਲਾ (ਦ ਸਟੈਲਰ ਨਿਊਜ਼)। ਗੌਰਵ ਮੜੀਆ: ਖੇਤ ਮਜ਼ਦੂਰ ਤੇ ਮਜ਼ਦੂਰ ਸੰਘ ਨੇ ਮਾਣਯੋਗ ਗਵਰਨਰ ਪੰਜਾਬ ਦੇ ਨਾਮ ਮੰਗ ਪੱਤਰ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਸੋਂਪਿਆ ਅੱਜ ਖੇਤ ਮਜ਼ਦੂਰ ਤੇ ਮਜ਼ਦੂਰ ਜਿਲਾ ਪ੍ਰਧਾਨ ਡਾ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਖੇਤ ਮਜ਼ਦੂਰ ਤੇ ਮਜ਼ਦੂਰ ਸੰਘ ਦੇ ਮੈਂਬਰ ਅਤੇ ਅਹੁਦੇਦਾਰਾਂ ਦਾ ਇਕੱਠ ਹੋਇਆ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਫੀਲਡ ਵਿੱਚ ਹੋਣ ਕਾਰਨ ਮੰਗ ਪੱਤਰ ਐਸ ਡੀ ਐਮ ਲਾਲ ਵਿਸ਼ਵਾਸ ਨੇ ਲਿਆ ਮੰਗ ਪੱਤਰ ਬਾਰੇ ਗੱਲਬਾਤ  ਕਰਦਿਆਂ ਚੇਅਰਮੈਨ ਖੇਤ ਮਜ਼ਦੂਰ ਤੇ ਮਜ਼ਦੂਰ ਸੰਘ ਨਿਰਮਲ ਸਿੰਘ ਨਾਹਰ ਨੇ ਦੱਸਿਆ ਕਿ ਪੰਜਾਬ ਵਿੱਚ ਬੇਮੌਸਮੀ ਬਾਰਿਸ਼ ਕਾਰਨ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਜਿਸ ਕਾਰਨ ਜਿੱਥੇ ਜਿਮੀਦਾਰਾ ਦਾ ਵਿੱਤੀ ਨੁਕਸਾਨ ਹੋਇਆ ਓਥੇ ਹੀ ਖੇਤ ਮਜ਼ਦੂਰਾਂ ਦੀ ਮਜ਼ਦੂਰੀ ਵੀ ਮਾਰੀ ਗਈ ਜਿਨ੍ਹਾਂ ਨੇ ਵਾਡੀਆ ਕਰਕੇ ਆਪਣੀ ਰੋਜ਼ੀਰੋਟੀ ਕਮਾਉਣੀ ਸੀ

Advertisements

ਮੰਗ ਪੱਤਰ ਵਿੱਚ ਮੰਗ ਕਰਦਿਆ ਕਿਹਾ ਕਿ ਜਿਮੀਦਾਰਾ ਦੀ ਦੇ ਨਾਲ ਨਾਲ ਖੇਤ ਮਜ਼ਦੂਰਾਂ ਨੂੰ ਵੀ ਸਰਕਾਰ ਮੁਆਵਜਾ ਰਾਸ਼ੀ ਦੇਵੇ ਇਸ ਮੌਕੇ ਪੰਜਾਬ ਪ੍ਰਧਾਨ ਖੇਤ ਮਜ਼ਦੂਰ ਤੇ ਮਜ਼ਦੂਰ ਸੰਘ ਬਿਕਰਮ ਸਿੰਘ ਸੱਭਰਵਾਲ, ਜਿਲਾ ਪ੍ਰਧਾਨ ਡਾ ਜਸਵਿੰਦਰ ਸਿੰਘ, ਚੇਅਰਮੈਨ ਨਿਰਮਲ ਸਿੰਘ ਨਾਹਰ ਸਰਦਾਰ, ਮੋਹਿੰਦਰ ਸਿੰਘ ਬਲੇਅਰ ਮੁੱਖ ਬੁਲਾਰਾ ਖੇਤ ਮਜ਼ਦੂਰ ਤੇ ਸੰਘ ਪੰਜਾਬ, ਗੁਰਪ੍ਰੀਤ ਸਿੰਘ ਰੰਧਾਵਾ ਜਿਲਾ ਜਰਨਲ ਸਕੱਤਰ ਜ਼ਿਲਾ ਕਪੂਰਥਲਾ ਖੇਤ ਮਜ਼ਦੂਰ ਤੇ ਮਜ਼ਦੂਰ ਸੰਘ, ਗੁਰਮੇਲ ਸਿੰਘ ਪੱਡਾ,ਅਵਤਾਰ ਸਿੰਘ ਰਮੀਦੀ ਦੋਨੋ ਮੀਤ ਪ੍ਰਧਾਨ ਖੇਤ ਮਜ਼ਦੂਰ ਤੇ ਮਜਦੂਰ  ਜਿਲਾ ਕਪੂਰਥਲਾ, ਨਰਿੰਦਰ ਸਿੰਘ ਬੁਹ, ਬਲਵਿੰਦਰ ਸਿੰਘ, ਜੀਤ ਸਿੰਘ, ਸਤਪਾਲ ਸਿੰਘ, ਫੋਜੀ ਪਾਲਾ ਸਿੰਘ, ਜੱਗੂ ਸ਼ਾਹ ਦਾ ਡੇਰਾ ਕੁਲਦੀਪ ਸਿੰਘ ਕੋਟ ਮੀਡੀਆ ਇੰਚਾਰਜ ਖੇਤ ਮਜ਼ਦੂਰ ਸੰਘ ਪੰਜਾਬ, ਬਾਬਾ ਪ੍ਰਿਥੀਪਾਲ ਸਿੰਘ ਆਦਿ ਸ਼ਾਮਿਲ ਹੋਏ 

LEAVE A REPLY

Please enter your comment!
Please enter your name here