ਪਿੰਡ ਮੁਬਾਰਕਪੁਰ ਵਿੱਚ ਡਿੱਗੀ ਘਰ ਦੀ ਛੱਤ, ਮਲਬੇ ਹੇਠ ਆਉਣ ਕਾਰਣ ਲੜਕੇ ਦੀ ਹੋਈ ਮੌਤ

ਮੋਹਾਲੀ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਡੇਰਾਬੱਸੀ ਦੇ ਪਿੰਡ ਮੁਬਾਰਕਪੁਰ ‘ਚ ਭਾਰੀ ਮੀਂਹ ਕਾਰਨ ਇੱਕ ਘਰ ਦੀ ਛੱਤ ਡਿੱਗਣ ਦੀ ਸੂਚਨਾ ਮਿਲੀ ਹੈ। ਜਿਸਦੇ ਕਾਰਣ ਮਲਬੇ ਹੇਠ ਦੱਬ ਕੇ ਕਰੀਬ 18 ਸਾਲਾਂ ਦੇ ਲੜਕੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਨੀਸ਼ ਕੁਮਾਰ ਵੱਜੋਂ ਹੋਹੀ ਹੈ, ਜਿਸ ਨੂੰ ਲੋਕਾਂ ਨੇ ਮਲਬੇ ਵਿਚੋਂ ਕੱਢ ਕੇ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ, ਪਰੰਤੂ ਡਾਕਟਰਾਂ ਨੇ ਉਥੇ ਮ੍ਰਿਤਕ ਐਲਾਨ ਦਿੱਤਾ।

Advertisements

ਦੱਸ ਦੇਈਏ ਕਿ ਪੰਜਾਬ ਵਿੱਚ ਮੀਂਹ ਕਾਰਨ ਜਿਥੇ ਵੱਡੀ ਪੱਧਰ ‘ਤੇ ਫਸਲਾਂ ਦਾ ਨੁਕਸਾਨ ਹੋਇਆ ਹੈ, ਉਥੇ ਕਈ ਥਾਈਂ ਜਾਨੀ ਨੁਕਸਾਨ ਹੋਣ ਦੀ ਵੀ ਸੂਚਨਾ ਹੈ। ਦੱਸਿਆਂ ਜਾ ਰਿਹਾ ਹੈ ਕਿ ਨੌਜ਼ਵਾਨ ਘਰ ਵਿੱਚ ਇਕੱਲਾ ਸੀ ਅਤੇ ਉਸਦੇ ਘਰ ਵਾਲੇ ਕੰਮ ਤੇ ਗਏ ਹੋਏ ਸਨ। ਭਾਰੀ ਬਾਰਿਸ਼ ਹੋਣ ਦੇ ਨਾਲ ਲੜਕੇ ਤੇ ਛੱਤ ਡਿੱਗ ਗਈ ਅਤੇ ਮੁਹੱਲਾ ਵਾਸੀਆਂ ਵੱਲੋਂ ਉਸਨੂੰ ਅੱਧੇ ਘੰਟੇ ਦੀ ਜੱਦੋ-ਜ਼ਹਿਦ ਬਾਅਦ ਬਾਹਰ ਕੱਢ ਕੇ ਹਸਪਤਾਲ ਪਹੁੰਚਿਆਂ ਗਿਆ। ਹਸਪਤਾਲ ਵਿੱਚ ਲੜਕੇ ਨੂੰ ਡਾਕਟਰਾਂ ਵੱਲੋਂ ਮਿ੍ਰਤਕ ਘੋਸ਼ਿਤ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਡੇਰਾਬੱਸੀ ਖੇਤਰ ‘ਚ ਕਈ ਕੱਚੇ ਘਰਾਂ ਦੀ ਛੱਤ ਡਿੱਗ ਚੁੱਕੀ ਹੈ, ਜਿਸ ‘ਚ ਇੱਕ ਦੀ ਮੌਤ ਹੋ ਗਈ ਸੀ, ਜਦਕਿ ਕੁੱਝ ਜ਼ਖ਼ਮੀ ਹੋ ਗਏ ਸਨ।

LEAVE A REPLY

Please enter your comment!
Please enter your name here