22 ਜਨਵਰੀ ਨੂੰ ਭਾਰਤ ਦੇ ਹਰ ਸਕੂਲ ਅਤੇ ਕਾਲਜ ਵਿੱਚ ਹੋਵੇ ਭਗਵਾਨ ਸ਼੍ਰੀ ਰਾਮ ਦੀ ਪੂਜਾ: ਅਨੀਸ਼ ਅਗਰਵਾਲ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਭਾਜਪਾ ਆਈਟੀ ਸੈੱਲ ਜ਼ਿਲ੍ਹਾ ਪ੍ਰਧਾਨ ਅਨੀਸ਼ ਅਗਰਵਾਲ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਿਸ ਦਿਨ ਦਾ ਪੂਰੇ ਭਾਰਤ ਵਾਸੀਆਂ ਨੂੰ ਇੰਤਜਾਰ ਸੀ ਉਹ ਦਿਨ ਗਿਆ ਹੈ। ਸਾਲਾਂ ਦੀ ਇੱਛਾ ਪੂਰੀ ਹੁੰਦੇ ਹਰ ਭਾਰਤੀ 22 ਜਨਵਰੀ ਨੂੰ ਰਾਮ ਮੰਦਰ ਦਾ ਪ੍ਰਾਣ ਪ੍ਰਤਿਸ਼ਠਾ ਸਮਾਗਮ ਮਤਲਬ ਕਿ ਇਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਤਿਉਹਾਰ ਜੋ ਭਾਰਤ ਵਿੱਚ ਮਨਾਇਆ ਜਾਵੇਗਾ।ਹਰ ਭਾਰਤੀ ਦਾ ਸੁਪਨਾ ਪੂਰਾ ਹੋਵੇਗਾ।ਅਗਰਵਾਲ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਜੀ ਨੇ ਸਾਰੇ ਭਾਰਤ ਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਘਰਾਂ ਵਿੱਚ ਰਾਮ ਜਯੋਤੀ ਦਾ ਪ੍ਰਕਾਸ਼ ਕਰਨ,ਇਸ ਲਈ ਮੈਂ ਇੱਕ ਨੌਜਵਾਨ ਹੋਣ ਦੇ ਨਾਤੇ ਇੱਕ ਛੋਟੀ ਜਿਹੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਹਰ ਸਕੂਲ, ਭਾਵੇਂ ਉਹ ਕੋਈ ਵੀ ਸਕੂਲ ਹੋਵੇ ਜਾਂ ਕਾਲਜ, ਵਿੱਚ ਇੱਕ ਰਾਮਜਯੋਤੀ ਜ਼ਰੂਰ ਜਗਾਓ।

Advertisements

ਇਸ ਦੇ ਨਾਲ ਹੀ ਸਾਰੇ ਬੱਚਿਆਂ ਨੂੰ ਭਗਵਾਨ ਰਾਮ ਦੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਬੱਚਿਆਂ ਨੂੰ ਅਯੁੱਧਿਆ ਦੇ ਇਤਿਹਾਸ ਬਾਰੇ ਦੱਸਿਆ ਜਾਣਾ ਚਾਹੀਦਾ ਹੈ।ਇਸ ਨੂੰ ਦੇਸ਼ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ 22 ਜਨਵਰੀ ਨੂੰ ਇੰਨਾ ਵੱਡਾ ਤਿਉਹਾਰ ਨੌਜਵਾਨ ਪੀੜੀ ਨੂੰ  ਦੇਖਣ ਦਾ ਮੌਕਾ ਮਿਲ ਰਿਹਾ ਹੈ।ਇਹ ਸਾਡੀ ਜ਼ਿੰਦਗੀ ਦੀ ਖੁਸ਼ਕਿਸਮਤੀ ਹੈ ਕਿ ਅਸੀਂ ਇਹ ਮੌਕਾ ਦੇਖ ਸਕੇ ਹਾਂ ਇਹ ਭਗਵਾਨ ਰਾਮ ਦੀ ਸਾਡੇ ਸਾਰੀਆਂ ਉਪਰ ਕਿਰਪਾ ਹੈ ਕਿ ਅਸੀਂ ਰਾਮ ਮੰਦਿਰ ਬਣਦੇ ਦੇਖ ਪਾ ਰਹੇ ਹਾਂ।ਇਹ ਮੰਨਿਆ ਜਾਂਦਾ ਹੈ ਕਿ ਜਿੱਥੇ ਭਗਵਾਨ ਰਾਮ ਕਥਾ ਹੁੰਦੀ ਹੈ ਉੱਥੇ ਬਜਰੰਗ ਬਲੀ ਖੁਦ ਪਹੁੰਚਦੇ ਹਨ।ਅਗਾਮੀ 22 ਜਨਵਰੀ ਅਯੋਧਿਆ ਵਿਖੇ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਰ  ਵਿੱਚ ਸ਼ਾਖਸ਼ਾਤ ਹਨੂੰਮਾਨ ਦਾ ਆਗਮਨ ਹੋਵੇਗਾ।

LEAVE A REPLY

Please enter your comment!
Please enter your name here