ਪੰਜ ਮੰਦਿਰ ਦੀਆਂ ਮੰਗਾਂ ਲੈ ਕੇ ਸ਼ਹਿਰ ਦੇ ਹਿੰਦੂ ਸੰਗਠਨਾਂ ਨੇ ਡੀਸੀ ਨੂੰ ਦਿੱਤਾ ਮੰਗ ਪੱਤਰ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਪਿਛਲੇ ਦਿਨੀ ਵਿਰਾਸਤੀ ਸ਼ਹਿਰ ਕਪੂਰਥਲਾ ਦੇ ਇਤਿਹਾਸਕ ਪੰਚ ਮੰਦਰ ਜੋ ਕਿ  ਜ਼ਿਲ੍ਹਾ ਪ੍ਰਸਾਸ਼ਨ ਦੇ ਅਧੀਨ ਆਉਂਦਾ ਹੈ,ਉਸਦੇ ਬਾਵਜੂਦ ਬੀਤੇ ਦਿਨੀ ਇਸ 228 ਸਾਲ ਪੁਰਾਣੇ ਇਤਿਹਾਸਕ ਮੰਦਰ ਦਾ ਪਿਛਲੇ ਡੇਢ ਸਾਲ ਤੋਂ ਬਿਜਲੀ ਬਿੱਲ ਬਕਾਇਆ ਹੋਣ ਦੇ ਚਲਦੇ ਬਿਜਲੀ ਕਨੈਕਸ਼ਨ ਕੱਟ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਸ਼ਹਿਰ ਦੇ ਹਿੰਦੂ ਸੰਗਠਨਾਂ ਨੇ ਜ਼ਿਲ੍ਹਾ ਪ੍ਰਸਾਸ਼ਨ ਦੇ ਖਿਲਾਫ ਰੋਸ਼ ਪ੍ਰਗਟ ਕਰਦੇ ਹੋਏ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨਾਲ ਮੁਲਾਕਾਤ ਕਰਕੇ ਇੱਕ ਮੰਗ ਪੱਤਰ ਦਿੱਤਾ।ਜਿਸ ਵਿਚ ਸ਼ਹਿਰ ਦੇ ਹਿੰਦੂ ਸੰਗਠਨਾਂ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਮੁਕੇਸ਼ ਕਸ਼ਯਪ, ਬਜਰੰਗ ਦਲ ਦੇ ਸਾਬਕਾ ਸੂਬਾ ਪ੍ਰਧਾਨ ਨਰੇਸ਼ ਪੰਡਿਤ, ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ,ਵਿਸ਼ਵ ਹਿੰਦੂ ਪਰਿਸ਼ਦ ਦੇ ਜ਼ਿਲ੍ਹਾ ਮੀਤ ਪ੍ਰਧਾਨ ਜੋਗਿੰਦਰ ਤਲਵਾੜ,ਸ਼ਹੀਦ ਊਧਮ 

Advertisements

ਸਿੰਘ ਸੇਵਾ ਸੋਸਾਇਟੀ ਹਲਕਾ ਕਪੂਰਥਲਾ ਦੇ ਸੇਵਾਦਾਰ ਅਵੀ ਰਾਜਪੂਤ,ਭਾਜਪਾ ਪ੍ਰਦੇਸ਼ ਕਾਰਜਕਾਰਨੀ ਦੇ ਮੈਂਬਰ ਉਮੇਸ਼ ਸ਼ਾਰਦਾ ਨੇ ਮੰਗ ਪੱਤਰ ਵਿੱਚ ਮੰਗ ਕੀਤੀ ਕਿ ਮੰਦਿਰ ਵਿੱਚ ਪਈਆਂ ਖਾਲੀ ਅਸਾਮੀਆਂ ਤੁਰੰਤ ਭਰਿਆ ਜਾਣ।ਮੰਗ ਪੱਤਰ ਵਿਚ ਹਿੰਦੂ ਸੰਗਠਨਾਂ ਨੇ ਡੀਸੀ ਕਪੂਰਥਲਾ ਤੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਹ ਮੰਦਰ 228 ਸਾਲ ਪੁਰਾਣਾ  ਇਤਿਹਾਸਕ ਮੰਦਰ ਹੈ, ਜਿਸ ਵਿੱਚ ਪੁਜਾਰੀ, ਸਿਕੋਰਟੀ ਗਾਰਡ ਅਤੇ ਸਫਾਈ ਕਰਮਚਾਰੀ ਦੀ ਬਹੁਤ ਜਰੂਰਤ ਹੈ।

ਇਸ ਲਈ ਸ਼ਹਿਰ ਦੀਆਂ ਸਮੂਹ ਸਮਾਜਿਕ, ਧਾਰਮਿਕ, ਰਾਜਨੀਤਿਕ ਪਾਰਟੀਆਂ ਤੇ ਮੰਦਿਰ ਕਮੇਟੀ ਵਲੋਂ ਮੰਗ ਕੀਤੀ ਜਾਂਦੀ ਹੈ ਕਿ ਇਸ ਮੰਦਿਰ ਦੀਆਂ ਖਾਲੀ ਪਈਆਂ ਅਸਾਮੀਆਂ ਜਲਦੀ ਤੋਂ ਜਲਦੀ ਭਰਿਆ ਜਾਣ ਤਾਂ ਜੋ ਮੰਦਰ ਦੀ ਸਹੀ ਢੰਗ ਨਾਲ ਦੇਖ-ਰੇਖ ਕੀਤੀ ਜਾ ਸਕੇ।ਇਸ ਤੋਂ ਇਲਾਵਾ ਮੰਦਰ ਵਿੱਚ ਭੋਜਨ ਬਣਾਉਣ ਲਾਂਗਰੀ ਦੀ ਅਸਾਮੀ ਵੀ ਖਾਲੀ ਪਈ ਹੈ।ਮੰਦਿਰ ਵਿਚ ਸਿਕੋਰਟੀ ਗਾਰਡ (ਚੌਂਕੀਦਾਰ)ਦੀ ਵੀ ਬਹੁਤ ਜਰੂਰਤ ਹੈ ਕਿਉਕਿ ਜਦੋ ਸ਼ਾਮ ਨੂੰ ਮੰਦਰ ਵਿੱਚੋ ਪੁਜਾਰੀ ਚਲੇ ਜਾਂਦੇ ਹਨ ਤਾਂ ਮੰਦਰ ਦੀ ਸਿਕੋਰਟੀ ਰਾਮ ਭਰੋਸੇ ਹੀ ਰਹਿੰਦੀ ਹੈ।

ਮੰਦਰ ਵਿੱਚ ਗੋਲਕ ਮੂਰਤੀਆਂ ਵਗੈਰਾ ਹੁੰਦੀਆਂ ਹਨ।ਜੇਕਰ ਭਵਿੱਖ ਵਿੱਚ ਮੂਰਤੀਆਂ ਦੀ ਕੋਈ ਵੀ ਬੇਅਦਵੀ ਹੁੰਦੀ ਹੈ ਤਾਂ ਉਸ ਦੀ ਪੂਰੀ ਜਿੱਮੇਦਾਰੀ ਜ਼ਿਲ੍ਹਾ ਪ੍ਰਸਾਸ਼ਨ ਤੇ ਸਰਕਾਰ ਦੀ ਹੋਵੇਗੀ।ਇਸ ਲਈ ਸਾਡੀਆਂ ਇਨ੍ਹਾਂ ਜਾਇਜ ਮੰਗਾ ਨੂੰ ਮੁੱਖ ਰੱਖਦਿਆਂ ਵਿਚਾਰਿਆ ਜਾਵੇ ਅਤੇ ਮੰਦਰ ਦੀ ਬੇਹਤਰੀ ਲਈ ਜਰੂਰੀ ਕਦਮ ਚੁੱਕੇ ਜਾਣ।ਇਸ ਦੇ ਨਾਲ ਹੀ ਇਹ ਵੀ ਮੰਗ ਕੀਤੀ ਗਈ ਕਿ ਪਿਛਲੇ ਦਿਨੀ ਪਾਵਰਕਾਮ ਮੁਲਾਜ਼ਮਾਂ ਵਲੋਂ ਬਿੱਲ ਦੀ ਅਦਾਇਗੀ ਨਾ ਹੋਣ ਕਾਰਨ ਮੰਦਰ ਦਾ ਕੁਨੈਕਸ਼ਨ ਕੱਟਿਆ ਗਿਆ ਸੀ ਤੇ ਸ਼ਰਧਾਲੂਆਂ ਨੂੰ ਮੋਮਬੱਤੀਆਂ ਜਗ੍ਹਾ ਕੇ ਆਰਤੀ ਕਰਨੀ ਪਈ ਸੀ ਅਜਿਹਾ ਦੁਆਰਾ ਨਾ ਹੋਵੇ ਨੂੰ ਯਕੀਨੀ ਬਣਾਇਆ ਜਾਵੇ। 

ਦੱਸ ਦਈਏ ਕਿ ਸੋਮਵਾਰ ਨੂੰ ਹਿੰਦੂ ਸੰਗਠਨਾਂ ਦੇ ਆਗੂ ਪੰਜ ਮੰਦਿਰ ਦੇ ਸਹੀ ਢੰਗ ਨਾਲ ਰੱਖ ਰਖਾਵ ਦੀ ਤੇ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦੀ ਮੰਗ ਨੂੰ ਲੈਕੇ ਮੰਗ ਪੱਤਰ ਦੇਣ ਡੀਸੀ ਦਫਤਰ ਪਹੁੰਚੇ ਤਾਂ ਡਿਪਟੀ ਕਮਿਸ਼ਨਰ ਵਲੋਂ ਮੰਗ ਪੱਤਰ ਲੈਣ ਤੋਂ ਮਨਾ ਕਰਨ ਤੇ ਹਿੰਦੂ ਸੰਗਠਨ ਭੜਕ ਗਏ ਅਤੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਹੀ ਧਰਨੇ ਤੇ ਬੈਠ  ਗਏ ਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰਿਆਂ ਦੇ ਨਾਲ ਨਾਲ ਸ਼੍ਰੀ ਰਾਮ ਨਾਮ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਤੁਰਨ ਬਾਅਦ ਡਿਪਟੀ ਕਮਿਸ਼ਨਰ ਨੇ ਬਾਹਰ ਆ ਕੇ ਹਿੰਦੂ ਸੰਗਠਨਾਂ ਤੋਂ ਮੰਗ ਪੱਤਰ ਲਿਆ ਜਿਸ ਤੋਂ ਬਾਅਦ ਹਿੰਦੂ ਸੰਗਠਨਾਂ ਦੇ ਆਗੂ ਸ਼ਾਂਤ ਹੋਏ।

ਇਸ ਮੌਕੇ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਕਿਹਾ ਇੱਕ ਡਿਪਟੀ ਕਮਿਸ਼ਨਰ ਵਲੋਂ ਜੇਕਰ ਸ਼ਹਿਰ ਦੇ ਜਿੰਮੇਵਾਰ ਵਿਅਕਤੀਆਂ ਨਾਲ ਇਸ ਤਰਾਂ ਦਾ ਵਰਤਾਵ ਕੀਤਾ ਜਾ ਰਿਹਾ ਹੈ ਤਾਂ ਆਮ ਲੋਕਾਂ ਨਾਲ ਕਿ ਵਰਤਾਵ ਕੀਤਾ ਜਾਂਦਾ ਹੋਵੇਗਾ।

ਇਸ ਮੌਕੇ  ਸ਼ਿਵ ਸੈਨਾ ਬਾਲ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਪਤ ਅਲੀ, ਸ਼ਿਵ ਸੈਨਾ ਆਗੂ ਨੀਰਜ ਸ਼ਰਮਾ, ਰਜਤ ਪੂਰੀ, ਰਿਨੁ ਕਨੋਜੀਆਂ, ਮੋਨੂੰ ਕਸ਼ਅਪ, ਕੁਲਦੀਪਕ ਧਿਰ, ਸੁਮੀਤ ਕਪੂਰ, ਭਰਤ ਗੁਪਤਾ, ਗੋਲੂ, ਸੁਖਜਿੰਦਰ ਗਿੱਲ,ਅਲਕਾ, ਸੁਮਨ, ਸੰਗੀਤ, ਅਨੁਰਾਧਾ, ਸਲੋਚਨਾ, ਰੇਖਾ, ਸ਼ਾਲੂ,ਭਾਜਪਾ ਆਗੂ ਕਮਲ ਪ੍ਰਭਾਕਰ, ਬਜਰੰਗ ਦਲ ਆਗੂ ਟੰਡਨ, ਮੋਹਿਤ ਜੱਸਲ, ਅਸ਼ਵਨੀ ਭੂੰਨਾ, ਬ੍ਰਿਜ ਮੋਹਨ, ਦਰਸ਼ਨ ਲਾਲ, ਨਵੀਨ ਨਰਾਇਣ, ਸਤੀਸ਼ ਪੁਰੀ, ਵਿਨੋਦ ਸ਼ਰਮਾ, ਅਸ਼ਵਨੀ ਧੁੰਨਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

LEAVE A REPLY

Please enter your comment!
Please enter your name here