ਨਸ਼ੇ ਵਿੱਚ ਧੁੱਤ ਲੜਕੀਆਂ ਨੇ ਬੱਸ ਸਟੈਂਡ ਤੇ ਕੀਤਾ ਹੰਗਾਮਾ

ਜਲੰਧਰ (ਦ ਸਟੈਲਰ ਨਿਊਜ਼), ਪੰਕਜ। ਜਲੰਧਰ ਦੇ ਬੱਸ ਸਟੈਂਡ ਤੇ ਦੋ ਸ਼ਰਾਬੀ ਲੜਕੀਆਂ ਦੀ ਆਪਸ ਵਿੱਚ ਲੜਾਈ ਹੋਣ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਲੜਕੀਆਂ ਨਸ਼ੇ ਵਿੱਚ ਸਨ, ਜੋ ਲੋਕ ਵੀ ਉਹਨਾਂ ਦੋਵਾਂ ਨੂੰ ਛੁਡਾਉਣ ਲਈ ਅੱਗੇ ਆ ਰਹੇ ਹਨ, ਉਹ ਉਸਨੂੰ ਦੰਦਾਂ ਨਾਲ ਵੱਢਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਅਤੇ ਜਦੋਂ ਗੱਲ ਵੱਧ ਗਈ ਤਾਂ ਉਨ੍ਹਾਂ ਦੀ ਲੜਾਈ ਹੋ ਗਈ। ਲੜਾਈ ਦੌਰਾਨ ਦੋਵਾਂ ਨੇ ਇੱਕ ਦੂਜੇ ਨੂੰ ਥੱਕਾ ਦੇ ਦਿੱਤਾ ਤੇ ਫੁੱਟਪਾਥ ਤੇ ਡਿੱਗ ਪਈਆਂ, ਇਸ ਤੋਂ ਬਾਅਦ ਉਹ ਉੱਠ ਵੀ ਨਹੀਂ ਸਕੀਆਂ। ਲੋਕਾਂ ਨੇ ਉਨ੍ਹਾਂ ਦਾ ਨਸ਼ਾ ਉਤਾਰਨ ਲਈ ਉਨ੍ਹਾਂ ਨੂੰ ਨਿੰਬੂ ਦਿੱਤਾ। ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਤੇ ਦੋਵਾਂ ਦੇ ਪਰਿਵਾਰਕ ਮੈਬਰਾਂ ਨੂੰ ਉਹਨਾਂ ਬੁਲਾਇਆ ਤੇ ਉਹਨਾਂ ਦੇ ਹਵਾਲੇ ਕਰ ਦਿੱਤਾ। ਇਸ ਹੰਗਾਮੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।

Advertisements

LEAVE A REPLY

Please enter your comment!
Please enter your name here