ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁੱਖ ਮੁਲਜ਼ਮਾਂ ਦੇ ਘਰ ਐਨਆਈਏ ਨੇ ਮਾਰਿਆ ਛਾਪਾ

ਨਵੀਂ ਦਿੱਲੀ (ਦ ਸਟੈਲਰ ਨਿਊਜ਼), ਪਲਕ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਟੀਮ ਨੇ ਸਵੇਰੇ ਹਰਿਆਣਾ ਦੇ ਸੋਨੀਪਤ ਵਿੱਚ ਛਾਪੇਮਾਰੀ ਕੀਤੀ। ਐਨਆਈਏ ਦੀ ਟੀਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁੱਖ ਮੁਲਜ਼ਮ ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰਾਂ ਅੰਕਿਤ ਸੇਰਸਾ ਅਤੇ ਪ੍ਰਿਅਵਰਤ ਫੌਜੀ ਦੇ ਘਰ ਪਹੁੰਚੀ। ਇਸ ਦੌਰਾਨ ਘਰ ਦੀ ਤਲਾਸ਼ੀ ਲਈ ਗਈ ਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ। ਮੂਸੇਵਾਲਾ ਨੂੰ ਕਥਿਤ ਤੌਰ ਉੱਤੇ ਗੋਲੀ ਮਾਰਨ ਵਾਲਾ ਸ਼ੂਟਰ ਅੰਕਿਤ ਸੇਰਸਾ ਸੋਨੀਪਤ ਦੇ ਪਿੰਡ ਸੇਰਸਾ ਦਾ ਰਹਿਣ ਵਾਲਾ ਹੈ ਅਤੇ ਪ੍ਰਿਆਵਰਤ ਫ਼ੌਜੀ ਪਿੰਡ ਗੜ੍ਹੀ ਸਿਸਾਣਾ ਦਾ ਰਹਿਣ ਵਾਲਾ ਹੈ। ਐਨਆਈਏ ਦੀ ਟੀਮ ਸਵੇਰੇ 5 ਵਜੇ ਦੋਵਾਂ ਦੇ ਘਰ ਪਹੁੰਚੀ ਸੀ। ਇਹ ਛਾਪੇਮਾਰੀ ਸਵੇਰੇ ਕਰੀਬ 7 ਵਜੇ ਤੱਕ ਜਾਰੀ ਰਹੀ। ਐਨਆਈਏ ਨੇ ਸਥਾਨਕ ਪੁਲਿਸ ਨਾਲ ਮਿਲ ਕੇ ਦੋਵਾਂ ਦੇ ਘਰਾਂ ਉਤੇ ਛਾਪੇਮਾਰੀ ਕੀਤੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਐਨਆਈਏ ਨੇ ਦੋਵਾਂ ਗੈਂਗਸਟਰਾਂ ਦੇ ਘਰਾਂ ਵਿੱਚ ਤਿੰਨ ਵਾਰ ਛਾਪੇਮਾਰੀ ਕੀਤੀ ਸੀ।

Advertisements

LEAVE A REPLY

Please enter your comment!
Please enter your name here