ਸਾਈਬਰ ਠੱਗਾਂ ਨੇ ਇੱਕ ਸੀਬੀਆਈ ਅਫਸਰ ਬਣ ਕੇ ਦੋ ਵਿਅਕਤੀਆਂ ਤੋ ਲੁੱਟੇ 30 ਲੱਖ ਰੁਪਏ

ਗੁਰੂਗ੍ਰਾਮ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਗੁਰੂਗ੍ਰਾਮ ਵਿੱਚ ਸਾਈਬਰ ਠੱਗਾਂ ਨੇ ਗੁਰੂਗ੍ਰਾਮ ਦੇ ਦੋ ਲੋਕਾਂ ਨਾਲ ਫਰਜ਼ੀ ਸੀਬੀਆਈ ਅਫਸਰ ਬਣ ਕੇ 30 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸਿਆ ਜਾ ਰਿਹਾ ਹੈ ਕਿ ਆਸ਼ੀਸ਼ ਨੂੰ 3 ਨਵੰਬਰ ਨੂੰ ਫੋਨ ਆਇਆ ਸੀ, ਕਿ ਉਸਦੇ ਨਾਂ ਤੇ ਇੱਕ ਪਾਰਸਲ ਬੁੱਕ ਕੀਤਾ ਗਿਆ ਹੈ, ਇਸ ਵਿੱਚ 20 ਪਾਸਪੋਰਟ, ਇੱਕ ਲੈਪਟਾਪ ਅਤੇ ਚਾਰ ਕਿੱਲੋ ਕੱਪੜਾ ਹੈ। ਮੁਲਜ਼ਮ ਨੇ ਦੱਸਿਆ ਕਿ ਇਹ ਪਾਰਸਲ ਪੀੜਤ ਦੀ ਆਧਾਰ ਆਈਡੀ ਤਹਿਤ ਕੰਬੋਡੀਆ ਭੇਜਿਆ ਜਾਵੇਗਾ, ਤੇ ਇਸਤੋਂ ਬਾਅਦ ਸਾਈਬਰ ਠੱਗਾਂ ਨੇ ਕਿਹਾ ਕਿ ਉਨ੍ਹਾਂ ਦਾ ਪਾਰਸਲ ਬੰਦ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਕਾਲ ਪੁਲਿਸ ਅਧਿਕਾਰੀ ਨਾਲ ਜੁੜ ਗਈ ਹੈ।

Advertisements

ਅਸ਼ੀਸ਼ ਨੂੰ ਡਰਾ ਕੇ ਲਖਨਾਊ ਥਾਣੇ ਬੁਲਾਇਆ ਇੰਨੇ ਤੇ ਅਸ਼ੀਸ਼ ਡਰ ਗਿਆ, ਤੇ ਮੁਲਜ਼ਮਾਂ ਨੇ ਸੁਰੱਖਿਆ ਦੇ ਨਾਂ ਤੇ ਅਸ਼ੀਸ਼ ਤੋਂ ਪੈਸੇ ਟਰਾਂਸਫਰ ਕਰਵਾਏ ਅਤੇ ਕਿਹਾ ਕਿ ਕੁਝ ਸਮੇਂ ਬਾਅਦ ਪੈਸੇ ਉਨ੍ਹਾਂ ਦੇ ਖਾਤਿਆਂ ਵਿੱਚ ਭੇਜ ਦਿੱਤੇ ਜਾਣਗੇ। ਉਹਨਾਂ ਨੇ ਉਸ ਕੋਲੋ ਚਾਰ ਵਾਰ 11 ਲੱਖ ਰੁਪਏ ਟਰਾਂਸਫਰ ਕੀਤੇ ਗਏ। ਇਸਤੋਂ ਬਾਅਦ ਮੁਲਜ਼ਮ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਇਸਤੋਂ ਬਾਅਦ ਉਸਨੂੰ ਸ਼ੱਕ ਹੋਇਆ ਤੇ ਉਸਨੇ ਪੁਲਿਸ ਨੂੰ ਸੂਚਨਾ ਦਿੱਤੀ, ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਖਾਲਿਦ ਜਮੀਰ ਨੂੰ ਵੀ ਸਾਈਬਰ ਠੱਗਾਂ ਨੇ ਇਸੇ ਤਰ੍ਹਾਂ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਉਸ ਨਾਲ 20 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਸਾਈਬਰ ਥਾਣਾ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here