ਡਿਊਟੀ ਕਰਦੇ ਦੌਰਾਨ ਇੱਕ ਤੇਜ਼ ਰਫਤਾਰ ਕਾਰ ਨੇ ਏਐੱਸਆਈ ਨੂੰ ਮਾਰੀ ਟੱਕਰ

ਸ਼ਾਹਕੋਟ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਸ਼ਾਹਕੋਟ ਵਿੱਚ ਜ਼ਿਲ੍ਹੇ ਦੇ ਐਂਟਰੀ ਪੁਆਇੰਟ ਤੇ ਲੱਗਦੇ ਹਾਈਟੈੱਕ ਨਾਕਿਆਂ ਤੇ ਤੇਜ਼ ਰਫਤਾਰ ਕਾਰ ਵੱਲੋਂ ਏਐੱਸਆਈ ਨੂੰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਏਐੱਸਆਈ ਦੀ ਪਹਿਚਾਣ ਸੁਰਜੀਤ ਸਿੰਘ ਵਾਸੀ ਬਾਜਵਾ ਕਲਾਂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਏਐੱਸਆਈ ਸੁਰਜੀਤ ਜਲੰਧਰ ਦਿਹਾਤੀ ਪੁਲਿਸ ਵਿੱਚ ਤਾਇਨਾਤ ਹਨ।

Advertisements

ਜਾਣਕਾਰੀ ਮੁਤਾਬਕ ਬੀਤੇ ਦਿਨ ਏਐੱਸਆਈ ਸ਼ਾਹਕੋਟ ਦੇ ਸਤਲੁਜ ਦਰਿਆ ਨਾਲ ਲੱਗਦੇ ਕਾਵਾਂ ਪਿੰਡ ਵਿਚ ਹਾਈਟੈੱਕ ਨਾਕੇ ਤੇ ਡਿਊਟੀ ਕਰ ਰਹੇ ਹਨ ਤਾਂ ਸਾਹਮਣੇ ਤੋਂ ਇੱਕ ਸਫੈਦ ਰੰਗ ਦੀ ਕਾਰ ਆ ਰਹੀ ਸੀ ਜਦੋ ਏਐੱਸਆਈ ਨੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਡਰਾਈਵਰ ਨੇ ਕਾਰ ਰੋਕਣ ਦੀ ਬਜਾਏ ਕਾਰ ਨੂੰ ਭਜਾ ਲਿਆ, ਕਾਰ ਦੀ ਸਪੀਡ ਜਿਆਦਾ ਹੋਣ ਕਾਰਨ ਏਐੱਸਆਈ ਸੁਰਜੀਤ ਨੇ ਸਾਈਡ ਹੋਣ ਦੀ ਕੋਸ਼ਿਸ਼ ਕੀਤੀ, ਪਰ ਡਰਾਈਵਰ ਨੇ ਕਾਰ ਏਐੱਸਆਈ ਤੇ ਚੜ੍ਹਾ ਦਿੱਤੀ ਤੇ ਉਨ੍ਹਾਂ ਨੂੰ ਘਸੀਟਦੇ ਹੋਏ ਦੂਰੀ ਤੇ ਡਿਵਾਈਡਰ ਤੇ ਜਾ ਕੇ ਡਿੱਗਾ ਦਿੱਤਾ।

ਇਸਦੇ ਬਾਅਦ ਕਾਰ ਦੁਬਾਰਾ ਹਾਈਵੇ ਤੇ ਆਈ ਤੇ ਰੇਲਿੰਗ ਨਾਲ ਟੱਕਰਾ ਕੇ ਰੁਕ ਗਈ। ਡਰਾਈਵਰ ਕਾਰ ਤੋਂ ਉਤਰਿਆ ਤੇ ਫਰਾਰ ਹੋ ਗਿਆ। ਏਐੱਸਆਈ ਸੁਰਜੀਤ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਹਾਦਸੇ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੈ। ਫਿਲਹਾਲ ਪੁਲਿਸ ਸੀਸੀਟੀਵੀ ਕੈਮਰੇ ਦੀ ਚੈਕਿੰਗ ਕਰ ਰਹੀ ਹੈ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here