78 ਦਿਨਾਂ ਤੋਂ ਕਿੰਨਰ ਦੇ ਰੂਪ ਵਿੱਚ ਘੁੰਮ ਰਹੇ ਭਗੌੜੇ ਮੁਲਜ਼ਮ ਨੂੰ ਕੀਤਾ ਕਾਬੂ

ਫਾਜ਼ਿਲਕਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਸ਼ਰਾਬ ਤਸਕਰੀ ਦੇ ਮਾਮਲੇ ਵਿਚ ਭਗੌੜੇ ਮੁਲਜ਼ਮ ਨੂੰ ਫਾਜ਼ਿਲਕਾ ਪੀਓ ਸਟਾਫ ਦੀ ਪੁਲਿਸ ਨੇ ਕਾਬੂ ਕਰਨ ਵਿੱਚ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਦੋਸ਼ੀ ਦੀ ਪਹਿਚਾਣ ਸੁਰਿੰਦਰ ਸਿੰਘ ਉਰਫ਼ ਬੱਬੂ ਵਾਸੀ ਚੱਕ ਬਲੋਚਾ ਫ਼ਿਰੋਜ਼ਪੁਰ ਵਜੋ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪਿਛਲੇ 78 ਦਿਨਾਂ ਤੋਂ ਔਰਤ ਦੇ ਕੱਪੜੇ ਪਾ ਕੇ ਕਿੰਨਰ ਦੇ ਭੇਸ ਵਿਚ ਘੁੰਮ ਰਿਹਾ ਸੀ। ਅਦਾਲਤ ਨੇ ਮੁਲਜ਼ਮ ਨੂੰ ਹੈਰੋਇਨ ਅਤੇ ਨਾਜਾਇਜ਼ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿਚ ਭਗੌੜਾ ਕਰਾਰ ਦਿੱਤਾ ਹੈ।

Advertisements

ਜਾਣਕਾਰੀ ਦਿੰਦੇ ਪੀਓ ਸਟਾਫ਼ ਦੇ ਇੰਚਾਰਜ ਏਐੱਸਆਈ ਰਤਨ ਲਾਲ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਕਥਿਤ ਦੋਸ਼ੀ ਨੂੰ 2000 ਲੀਟਰ ਲਾਹਣ ਸਮੇਤ ਕਾਬੂ ਕੀਤਾ ਸੀ। ਦੱਸ ਦੇਈਏ ਕਿ ਮੁਲਜ਼ਮ ਸੁਰਿੰਦਰ ਅਪਣੀ ਪਹਿਚਾਣ ਛੁਪਾਉਣ ਲਈ ਔਰਤ ਦੇ ਕੱਪੜਿਆਂ ਵਿੱਚ ਕਿੰਨਰ ਬਣ ਕੇ ਸ਼ੇਖਾ ਵਾਲੀ ਬਸਤੀ ਨੇੜੇ ਜ਼ੀਰਾ ਗੇਟ ਫ਼ਿਰੋਜ਼ਪੁਰ ਵਿੱਚ ਲੁੱਕਿਆ ਹੋਇਆ ਸੀ। ਜਦੋਂ ਉਸਨੂੰ ਕਾਬੂ ਕਰਕੇ ਪਹਿਚਾਣ ਪੱਤਰ ਦਿਖਾਉਣ ਲਈ ਕਿਹਾ ਤਾਂ ਉਹ ਅਪਣੀ ਪਹਿਚਾਣ ਨਹੀਂ ਦੱਸ ਸਕਿਆ। ਪੁਲਿਸ ਨੇ ਪੂਰੀ ਜਾਂਚ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।

LEAVE A REPLY

Please enter your comment!
Please enter your name here