ਆਮ ਲੋਕਾਂ ਨੂੰ ‘ਮੇਰਾ ਬਿੱਲ ਐਪ ‘ਤੇ ਬਿੱਲ ਅਪਲੋਡ ਕਰਨ ਲਈ ਕੀਤਾ ਜਾ ਰਿਹਾ ਜਾਗਰੂਕ

ਮਾਲੇਰਕੋਟਲਾ, (ਦ ਸਟੈਲਰ ਨਿਊਜ਼): ਬਿੱਲ ਲਿਆਓ ਇਨਾਮ ਪਾਓ ਸਕੀਮ ‘ਪੰਜਾਬ ਸਰਕਾਰ ਵਲੋਂ ਸੂਬੇ ਦੀ ਅਰਥ ਵਿਵਸਥਾ ਵਿੱਚ ਗ੍ਰਾਹਕਾਂ ਦੀ ਸਰਗਰਮ ਭਾਈਵਾਲੀ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ । ਗ੍ਰਾਹਕਾਂ ਵਿੱਚ ਜਾਗਰੂਕਤਾ ਅਤੇ ਉਨਾਂ ਦੀ ਰਾਜ ਦੀ ਵਿੱਤੀ ਵਿਵਸਥਾ ਵਿੱਚ ਭਾਗਦਾਰੀ ਵਧਾਉਣ ਅਤੇ ਰਾਜ ਦੀ ਕਰ ਵਿਵਸਥਾ ਨੂੰ ਹੋਰ ਮਜਬੂਤ ਬਣਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਇਹ ਸਕੀਮ ਆਪਣਾ ਮੰਤਵ ਪੂਰਾ ਕਰ ਰਹੀ ਹੈ।

Advertisements
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਈ.ਟੀ.ਓ ਜੀ.ਐਸ.ਟੀ ਜਸਵੀਤ ਸਰਮਾਂ ਨੇ ਦੱਸਿਆ ਕਿ ਮਾਲੇਰੋਕਟਲਾ ਦੇ ਏ.ਸੀ.ਐਸ.ਟੀ. ਸੁਨੀਤਾ ਬੱਤਰਾ ਦੀ ਅਗਵਾਈ ਵਿੱਚ ਵਿਭਾਗ ਵਲੋਂ ਗ੍ਰਾਹਕਾਂ ਨੂੰ ਹਰੇਕ ਖਰੀਦਦਾਰੀ ਕਰਨ 'ਤੇ ਦੁਕਾਨਦਾਰਾਂ ਵਲੋਂ ਬਿੱਲ ਲੈਣ ਉਪਰੰਤ 'ਮੇਰਾ ਬਿੱਲ' ਐਪ 'ਤੇ ਅਪਲੋਡ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਹਰ ਖਰੀਦ ਦਾ ਬਿੱਲ ਲੈਣ ਲਈ ਉਤਸ਼ਾਹਿਤ ਕਰਨ ਵਾਸਤੇ ਸ਼ੁਰੂ ਕੀਤੀ ਗਈ ਇਸ ਐਪ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਹੁਣ ਤੱਕ ਜ਼ਿਲ੍ਹੇ ਮਾਲੇਰਕੋਟਲਾ ਵਿਖੇ ਕਰੀਬ 4517 ਉਪਭੋਗਤਾਵਾਂ ਨੇ ਡਾਊਨਲੋਡ ਕਰਕੇ 305 ਬਿਲ ਅਪਲੋਡ ਕੀਤੇ ਹਨ ।

ਜਸਵੀਤ ਸਰਮਾਂ ਨੇ ਦੱਸਿਆ ਕਿ ਇਸ ਸਬੰਧੀ ਲਗਾਤਾਰ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਸਰਕਾਰ ਦਾ ਮਕਸਦ ਪੂਰਾ ਹੋ ਸਕੇ । ਵਿਭਾਗ ਵਲੋਂ ਹਰ ਮਹੀਨੇ ਦੀ 7 ਤਰੀਕ ਨੂੰ ਲੱਕੀ ਡਰਾਅ ਕੱਢ ਕੇ ਗ੍ਰਾਹਕਾਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਜਿਥੇ ਕਰ ਰਾਹੀਂ ਆਮਦਨ ਵਿੱਚ ਵਾਧਾ ਹੋ ਰਿਹਾ ਹੈ ਉਥੇ ਹੀ ਸੂਬੇ ਦੀ ਅਰਥ ਵਿਵਸਥਾ ਹੋਰ ਮਜਬੂਤ ਹੋ ਰਹੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਗ੍ਰਾਹਕਾਂ ਵਲੋਂ 'ਮੇਰਾ ਬਿੱਲ' ਐਪ 'ਤੇ ਅਪਲੋਡ ਕੀਤੇ ਜਾ ਰਹੇ ਬਿੱਲਾਂ ਦੀ ਹਰ ਪਖੋਂ ਘੋਖ ਕੀਤੀ ਜਾ ਰਹੀ ਹੈ ਅਤੇ ਜਿਨ੍ਹਾਂ ਬਿੱਲਾਂ ਵਿੱਚ ਕਮੀਆਂ ਪਾਈਆਂ ਜਾ ਰਹੀਆਂ ਹਨ ਉਨ੍ਹਾਂ ਵਿਰੁੱਧ ਬਣਦੀ ਵਿਭਾਗੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਂਦੀ ਹੈ। ਵਿਭਾਗ ਵਲੋਂ ਵੱਖਰੋ-ਵੱਖਰੇ ਤਰੀਕਿਆਂ ਰਾਹੀਂ ਖਾਸ ਕਰਕੇ ਬੀ ਟੂ ਸੀ ਦੀ ਵਿਕਰੀ ਨੂੰ ਬੀ ਟੂ ਬੀ ( ਬਿਜਨਸ ਟੂ ਬਿਜਨਸ ) ਦੀ ਵਿਕਰੀ ਵਿੱਚ ਰੋਕੇ ਜਾਣ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਜਾਗਰੂਕ ਗ੍ਰਾਹਕਾਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਹੋਰਨਾਂ ਨੂੰ ਵੀ ਹਰੇਕ ਖਰੀਦਾਰੀ 'ਤੇ ਦੁਕਾਨਦਾਰ ਤੋਂ ਬਿੱਲ ਲੈਣ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਗ੍ਰਾਹਕ ਨੂੰ ਖਰੀਦਾਰੀ 'ਤੇ ਬਿਨਾਂ ਮੰਗੇ ਹੀ ਬਿੱਲ ਦਿੱਤੇ ਜਾਣ ਤਾਂ ਜੋ ਉਹ 'ਮੇਰਾ ਬਿੱਲ' ਐਪ 'ਤੇ ਅਪਲੋਡ ਕਰਕੇ ਇਨਾਮ ਹਾਸਿਲ ਕਰ ਸਕਣ।

LEAVE A REPLY

Please enter your comment!
Please enter your name here