ਸਵਾਮੀ ਵਿਵੇਕਾਨੰਦ ਦੀ ਜੀਵਨੀ ਪੜ੍ਹ ਕੇ ਹਰ ਨੌਜਵਾਨ ਦਾ ਵਧੇਗਾ ਉਤਸ਼ਾਹ: ਖੋਜੇਵਾਲ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਯੂਥ ਭਾਜਪਾ ਵੱਲੋਂ ਨੌਜਵਾਨਾਂ ਦੇ ਪ੍ਰੇਰਨਾ ਸਰੋਤ ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਨੂੰ ਸ਼ਨੀਵਾਰ ਨੂੰ ਰਾਸ਼ਟਰੀ ਯੁਵਾ ਦਿਵਸ ਵਜੋਂ ਮਨਾਇਆ ਗਿਆ।ਇਸ ਦੌਰਾਨ ਯੂਥ ਭਾਜਪਾ ਦੇ ਜ਼ਿਲਾ ਪ੍ਰਧਾਨ ਸੰਨੀ ਬੈਂਸ ਦੀ ਅਗਵਾਈ ਹੇਠ ਮੰਦਿਰ ਧਰਮ ਸਭਾ ਵਿਖੇ ਭਾਜਪਾ ਵਰਕਰਾਂ ਨੇ ਸਵਾਮੀ ਵਿਵੇਕਾਨੰਦ ਦੀ ਤਸਵੀਰ ਨੂੰ ਹਾਰ ਪਾ ਕੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸਵਾਮੀ ਜੀ ਦੇ ਕਾਰਜ ਅਤੇ ਸ਼ਖਸੀਅਤ ਨੂੰ ਯਾਦ ਕੀਤਾ ਗਿਆ। ਨੌਜਵਾਨਾਂ ਨੂੰ ਉਨ੍ਹਾਂ ਦੇ ਵਿਚਾਰਾਂ ਤੇ ਚੱਲਣ ਦੀ ਪ੍ਰੇਰਨਾ ਦਿੱਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਦੀ ਜੀਵਨੀ ਪੜ੍ਹ ਕੇ ਹਰ ਨੌਜਵਾਨ ਦਾ ਉਤਸ਼ਾਹ ਵਧੇਗਾ ਅਤੇ ਉਹ ਇਸ ਤੋਂ ਪ੍ਰੇਰਿਤ ਹੋ ਕੇ ਅੱਗੇ ਵਧੇਗਾ।ਵਿਵੇਕਾਨੰਦ ਦੀ ਜਨਮ ਵਰ੍ਹੇਗੰਢ ਮੌਕੇ ਉਨ੍ਹਾਂ ਦੀ ਜੀਵਨੀ ਤੇ ਚਾਨਣਾ ਪਾਉਂਦਿਆਂ ਖੋਜੇਵਾਲ ਨੇ ਕਿਹਾ ਕਿ ਵਿਵੇਕਾਨੰਦ ਜੀ ਦਾ ਜਨਮ 12 ਜਨਵਰੀ 1863 ਨੂੰ ਬੰਗਾਲ ਰਾਜ ਵਿੱਚ ਹੋਇਆ ਸੀ।

Advertisements

ਭਾਜਪਾ ਵਲੋਂ ਉਨ੍ਹਾਂ ਦਾ ਜਨਮ ਦਿਨ ਰਾਸ਼ਟਰੀ ਯੁਵਾ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਧਰਮ ਅਤੇ ਫਲਸਫੇ ਦਾ ਗਿਆਨ ਹਾਸਲ ਕਰ ਲਿਆ ਸੀ ਅਤੇ ਬਚਪਨ ਵਿੱਚ ਉਨ੍ਹਾਂ ਦਾ ਨਾਮ ਨਰਿੰਦਰ ਨਾਥ ਦੱਤ ਸੀ ਉਨ੍ਹਾਂ ਨੇ 25 ਸਾਲ ਦੀ ਉਮਰ ਵਿੱਚ ਹੀ ਮੋਹ ਮਾਇਆ ਅਤੇ ਮਮਤਾ ਛੱਡ ਕੇ ਸੰਨਿਆਸੀ ਜੀਵਨ ਆਪਣਾ ਲਿਆ ਸੀ। ਇਸ ਮੌਕੇ ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ ਨੇ ਕਿਹਾ ਕਿ ਹਰ ਨੌਜਵਾਨ ਨੂੰ ਸਵਾਮੀ ਵਿਵੇਕਾਨੰਦ ਦੀ ਜੀਵਨੀ ਪੜ੍ਹਣੀ ਚਾਹੀਦੀ ਹੈ ਅਤੇ ਉਨ੍ਹਾਂ ਵੱਲੋਂ ਦੱਸੀਆਂ ਗਈਆਂ ਗੱਲਾਂ ਤੇ ਅਮਲ ਕਰਨਾ ਚਾਹੀਦਾ ਹੈ।

ਉਨ੍ਹਾਂ ਨੇ ਕਈ ਗੱਲਾਂ ਕਹੀਆਂ ਜੋ ਨੌਜਵਾਨਾਂ ਨੂੰ ਅੱਗੇ ਲੈ ਕੇ ਜਾਣਗੀਆਂ, ਜਿਨ੍ਹਾਂ ਵਿੱਚੋਂ ਆਪਣੇ ਆਪ ਨੂੰ ਕਮਜ਼ੋਰ ਸਮਝਣਾ ਸਭ ਤੋਂ ਵੱਡਾ ਪਾਪ ਹੈ ਅਤੇ ਦੂਜਾ ਉਨ੍ਹਾਂ ਕਿਹਾ ਕਿ ਜਾਗੋ, ਉਥੋਂ ਅਤੇ ਉਦੋਂ ਤੱਕ ਨਾ ਰੁਕੋ ਜਦੋਂ ਤੱਕ ਤੁਸੀਂ ਆਪਣਾ ਟੀਚਾ ਪ੍ਰਾਪਤ ਨਹੀਂ ਕਰ ਲੈਂਦੇ। ਇਸ ਮੌਕੇ ਕਪੂਰਚੰਦ ਥਾਪਰ, ਅਸ਼ਵਨੀ ਤੁਲੀ, ਰੋਸ਼ਨ ਲਾਲ ਸੱਭਰਵਾਲ, ਕਮਲ ਪ੍ਰਭਾਕਰ, ਰਾਕੇਸ਼ ਗੁਪਤਾ, ਸਰਬਜੀਤ ਬੰਟੀ, ਸਾਹਿਲ ਵਾਲੀਆ, ਰਾਜਨ ਢੀਗੀ, ਨਿਖਿਲ ਪੁਰੀ, ਜਸ਼ਨ ਸਿੰਘ, ਗੁਰਪ੍ਰੀਤ ਸਿੰਘ, ਮਨਮੀਤ ਸਿੰਘ, ਕੁਨਾਲ ਮਾਹਿਰਾ, ਸੁਨੀਲ ਕੁਮਾਰ ਸ਼ਰਮਾ, ਵੀਰ ਸਿੰਘ ਮਾਥੁਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here