ਸ੍ਰੀ ਹਰਿਮੰਦਰ ਸਾਹਿਬ ਵਿਖੇ ਗੋਲਕ ਦੀ ਗਿਣਤੀ ਕਰਦੇ ਦੌਰਾਨ 40 ਹਜ਼ਾਰ ਚੋਰੀ ਕਰਦਾ ਮੁਲਜ਼ਮ ਕਾਬੂ

ਸ੍ਰੀ ਹਰਿਮੰਦਰ ਸਾਹਿਬ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਸ੍ਰੀ ਹਰਿਮੰਦਰ ਸਾਹਿਬ ਤੋਂ ਗੋਲਕ ਦੀ ਗਿਣਤੀ ਕਰਦੇ ਦੌਰਾਨ ਖਜ਼ਾਨੇ ਵਿੱਚੋਂ 40,000 ਰੁਪਏ ਦੀ ਚੋਰੀ ਕਰਦਾ ਇੱਕ ਮੁਲਜ਼ਮ ਕਾਬੂ ਹੋਣ ਦੀ ਖਬਰ ਸਾਹਮਣੇ ਆਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਧਰਮ ਪ੍ਰਚਾਰ ਕਮੇਟੀ ਦੇ ਇੱਕ ਸੀਨੀਅਰ ਅਧਿਕਾਰੀ ਦਾ ਪੁੱਤਰ ਹੈ ਤੇ ਕਾਫੀ ਲੰਬੇ ਸਮੇਂ ਤੋਂ ਸ੍ਰੀ ਦਰਬਾਰ ਸਾਹਿਬ ਐਸਜੀਪੀਸੀ ਵਿੱਚ ਡਿਊਟੀ ਕਰ ਰਿਹਾ ਸੀ, ਤੇ ਗੋਲਕ ਦੀ ਗਿਣਤੀ ਕਰਦੇ ਦੌਰਾਨ 40 ਹਜ਼ਾਰ ਰੁਪਏ ਉਸਨੇ ਲੁਕਾਏ ਸਨ, ਟਾਸਕ ਫੋਰਸ ਦੇ ਇੰਸਪੈਕਟਰ ਨੇ ਤਲਾਸ਼ੀ ਦੌਰਾਨ ਉਸ ਕੋਲੋ 40 ਹਜ਼ਾਰ ਰੁਪਏ ਬਰਾਮਦ ਕੀਤੇ ਹਨ।

LEAVE A REPLY

Please enter your comment!
Please enter your name here