ਪੱਛਮੀ ਚੀਨ ‘ਚ ਜ਼ਮੀਨ ਖਿਸਕਨ ਕਾਰਨ 47 ਲੋਕ ਮਲਬੇ ਹੇਠਾਂ ਦੱਬੇ, ਬਚਾਅ ਕਾਰਜ ਜਾਰੀ

ਚੀਨ (ਦ ਸਟੈਲਰ ਨਿਊਜ਼), ਪਲਕ। ਪੱਛਮੀ ਚੀਨ ਦੇ ਯੂਨਾਨ ਸੂਬੇ ਵਿੱਚ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਮਿਲੀ ਹੈ। ਜਿੱਥੇ ਕਿ ਜ਼ਮੀਨ ਖਿਸਕਨ ਕਾਰਨ ਕਰੀਬ 47 ਲੋਕ ਮਲਬੇ ਹੇਠਾਂ ਦੱਬ ਗਏ। ਜਦਕਿ 500 ਤੋਂ ਵੱਧ ਲੋਕਾਂ ਨੂੰ ਬਾਹਰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਇਸ ਸਬੰਧੀ ਸਰਕਾਰੀ ਏਜੰਸੀ ਸ਼ਿਨਹੂਆ ਦੀ ਖ਼ਬਰ ਮੁਤਾਬਕ ਇਹ ਹਾਦਸਾ ਝਾਓਟੋਂਗ ਸ਼ਹਿਰ ਦੇ ਲਿਆਂਗਸ਼ੂਈ ਪਿੰਡ ਵਿੱਚ ਵਾਪਰਿਆ। ਲੋਕਾਂ ਨੂੰ ਮਲਬੇ ਵਿਚੋਂ ਬਾਹਰ ਕੱਢਣ ਦਾ ਕੰਮ ਜਾਰੀ ਹੈ। ਜ਼ਮੀਨ ਖਿਸਕਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

Advertisements

LEAVE A REPLY

Please enter your comment!
Please enter your name here