ਅਬੋਹਰ ਵਿੱਚ 400 ਗ੍ਰਾਮ ਅਫੀਮ ਸਮੇਤ ਆਰੋਪੀ ਗ੍ਰਿਫਤਾਰ

ਫਾਜ਼ਿਲਕਾ (ਦ ਸਟੈਲਰ ਨਿਊਜ਼): ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਮਨਜੀਤ ਸਿੰਘ ਢੇਸੀ ਦੀਆਂ ਹਦਾਇਤਾਂ ਮੁਤਾਬਿਕ ਅਰੁਨ ਮੁੰਡਨ ਉਪ ਕਪਤਾਨ ਪੁਲਿਸ ਸ.ਡ. ਅਬੋਹਰ ਦੀ ਯੋਗ ਅਗਵਾਈ ਹੇਠ ਨਸ਼ਾ ਸਮੱਗਲਰਾ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਇੰਸਪੈਕਟਰ ਸੁਨੀਲ ਕੁਮਾਰ ਮੁੱਖ ਅਫਸਰ ਥਾਣਾ ਸਿਟੀ-। ਅਬੋਹਰ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਕਰਦੇ ਸਮੇਂ ਮਲੋਟ ਚੌਂਕ ਅਬੋਹਰ ਮੌਜੂਦ ਸੀ ਤਾਂ ਜਗਦੀਸ਼ ਪ੍ਰਸਾਦ ਪੁੱਤਰ ਗੰਗਾ ਬਿਸ਼ਨ ਵਾਸੀ ਰੋੜਾ ਤਹਿਸੀਲ ਨੋਖਾ, ਜ਼ਿਲ੍ਹਾ ਬੀਕਾਨੇਰ (ਰਾਜਸਥਾਨ) ਦੇ ਖਿਲਾਫ ਮੁਖਬਰੀ ਮਿਲਣ ਉਪਰੰਤ ਮੁਖਬਰ ਦੇ ਦੱਸੇ ਅਨੁਸਾਰ ਢੁੱਕਵੀਂ ਜਗ੍ਹਾ ਤੇ ਨਾਕਾਬੰਦੀ ਕਰਕੇ ਦੋਸ਼ੀ ਜਗਦੀਸ਼ ਪ੍ਰਸਾਦ ਉਕਤ ਨੂੰ 400 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ।

Advertisements

ਜਿਸਦੇ ਖਿਲਾਫ ਮੁਕੱਦਮਾ ਨੰਬਰ 15 ਮਿਤੀ 21-01-2024 ਜੁਰਮ 18,29/61/85 ਐਨ.ਡੀ.ਪੀ.ਐਸ. ਥਾਣਾ ਸਿਟੀ-1 ਅਬੋਹਰ ਦਰਜ ਰਜਿਸਟਰ ਕੀਤਾ ਗਿਆ ਹੈ। ਫੜੇ ਗਏ ਦੋਸ਼ੀ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸਦੇ ਬੈਕਵਰਡ ਤੇ ਫਾਰਵਰਡ ਲਿੰਕਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਗ੍ਰਿਫਤਾਰੀਆਂ ਅਤੇ ਰਿਕਵਰੀ ਹੋਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here