ਤੇਜ਼ ਰਫ਼ਤਾਰ ਮਿੰਨੀ ਬੱਸ ਨੇ ਮੋਟਰਸਾਈਕਲ ‘ਚ ਮਾਰੀ ਟੱਕਰ, ਚਾਲਕ ਗੰਭੀਰ ਜ਼ਖ਼ਮੀ

ਹੁਸ਼ਿਆਰਪੁਰ/ਬੁਲੋਵਾਲ (ਦ ਸਟੈਲਰ ਨਿਊਜ਼), ਪਲਕ। ਦਿਨੋਂ-ਦਿਨ ਸੜਕ ਹਾਦਸੇ ਵੱਧਦੇ ਹੀ ਜਾ ਰਹੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਜ਼ਿਲ੍ਹਾਂ ਹੁਸ਼ਿਆਰਪੁਰ ਦੇ ਕਸਬਾ ਬੁਲੋਬਾਲ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਇੱਕ ਮਿੰਨੀ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਬੁਲੋਬਾਲ ਦੇ ਏਐਸਆਈ ਕੁਰਵਿਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪ੍ਰਦੀਪ ਕੁਮਾਰ ਪੁੱਤਰ ਮੰਗੂ ਰਾਮ ਵਾਸੀ ਕਾਲਕੱਟ, ਬੁਲੋਵਾਲ ਨੇ ਸ਼ਿਕਾਇਤ ਦਰਜ਼ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਪ੍ਰਦੀਪ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਤੋਂ ਡਿਊਟੀ ਤੇ ਜਾ ਰਿਹਾ ਸੀ ਕਿ ਇਸੇ ਦੌਰਾਨ ਪਿੰਡ ਕਾਠੇ ਵਾਲੀ ਸਾਈਡ ਤੋਂ ਇੱਕ ਮਿੰਨੀ ਬੱਸ ਨੰਬਰੀ ਪੀਬੀ07-ਪੀ-7477 ਬੜੀ ਤੇਜ਼ ਰਫ਼ਤਾਰੀ ਨਾਲ ਬਿਨ੍ਹਾਂ ਹਾਰਨ ਦਿੱਤੇ ਪਿਛਿਓ ਆ ਰਹੀ ਸੀ ਕਿ ਉਸਨੇ ਪਿਛੇ ਤੋਂ ਮੋਟਰਸਾਈਕਲ ਨੂੰ ਟੱਕਰ ਮਾਰੀ। ਜਿਸ ਕਾਰਨ ਪ੍ਰਦੀਪ ਸੜਕ ਕੇ ਸਿਰ ਭਾਰ ਡਿੱਗ ਗਿਆ ਅਤੇ ਉਸਦੇ ਹੋਰ ਵੀ ਸੱਟਾਂ ਲੱਗੀਆਂ ਹਨ। ਮਿੰਨੀ ਬੱਸ ਚਾਲਕ ਦੀ ਪਹਿਚਾਣ ਰਾਮ ਪਾਲ ਪੁੱਤਰ ਮਲਕੀਤ ਸਿੰਘ ਵਾਸੀ ਚੱਕੋਵਾਲ ਬ੍ਰਾਹਮਣਾ ਥਾਣਾ ਬੁਲੋਬਾਲ ਵਜੋਂ ਹੋਈ ਹੈ।  ਜਿਸ ਤੇ 279,337,338 ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ।

Advertisements

LEAVE A REPLY

Please enter your comment!
Please enter your name here