ਗਣਤੰਤਰ ਦਿਵਸ ਮੌਕੇ ਨਗਰ ਸੁਧਾਰ ਟਰੱਸਟ ਦਫ਼ਤਰ ਵਿਖੇ ਚੇਅਰਮੈਨ ਇੰਡੀਅਨ ਨੇ ਲਹਿਰਾਇਆ ਤਿਰੰਗਾ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। 75 ਵੇਂ ਗਣਤੰਤਰ ਦਿਵਸ ਮੌਕੇ ਨਗਰ ਸੁਧਾਰ ਟਰੱਸਟ ਦਫ਼ਤਰ ਵਿਖੇ ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਦੀ ਅਗਵਾਈ ਵਿਚ ਸਮੂਹ ਸਟਾਫ ਮੈਂਬਰਾਂ ਤੇ ਆਪ ਆਗੂਆਂ ਵਲੋਂ ਰਾਸ਼ਟਰੀ ਤਿਰੰਗਾ ਝੰਡਾ ਲਹਿਰਾਈਆਂ ਗਿਆ।ਇਸ ਮੌਕੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਬੋਲਦੇ ਹੋਏ ਕਿਹਾ ਕਿ ਅੱਜ ਭਾਰਤ ਆਪਣਾ 75 ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ।ਅੱਜ ਦੇ ਦਿਨ ਭਾਰਤੀ ਸੰਵਿਧਾਨ ਨੂੰ ਲਾਗੂ ਕੀਤਾ ਗਿਆ ਸੀ।ਸਾਡੇ ਦੇਸ਼ ਨੇ ਰਾਜਤੰਤਰ ਦੀ ਥਾਂ ਗਣਤੰਤਰ ਨੂੰ ਚੁਣਿਆ,ਜਿੱਥੇ ਲੋਕਾਂ ਦਾ ਮੁੱਖੀ ਰਾਸਟਰਪਤੀ ਕੋਈ ਰਾਜਾ ਜਾਂ ਰਾਣੀ ਨਹੀਂ ਹੁੰਦਾ,ਸਗੋਂ ਲੋਕਾਂ ਦੁਆਰਾ ਪ੍ਰਤੱਖ ਜਾਂ ਅਪ੍ਰਤੱਖ ਤੌਰ ਤੇ ਚੁਣਿਆ ਹੋਇਆ ਪ੍ਰਤੀਨਿਧੀ ਹੁੰਦਾ ਹੈ।ਸੰਵਿਧਾਨ ਦਾ ਨਿਰਮਾਣ ਕਰਨ ਵਾਲੀ ਸੰਵਿਧਾਨ ਸਭਾ ਦੀਆਂ ਅਪ੍ਰਤੱਖ ਚੋਣਾਂ ਜੁਲਾਈ 1946 ਵਿਚ ਹੋਈਆ ਸਨ ਅਤੇ ਇਸਦੀ ਪਹਿਲੀ ਮੀਟਿੰਗ ਸੀਨੀਅਰ ਮੈਂਬਰ ਸਚਿਦਾਨੰਦ ਸਿਨਹਾ ਦੀ ਅਗਵਾਈ ਵਿਚ 9 ਦਸੰਬਰ 1946 ਨੂੰ ਹੋਈ ਸੀ। ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਮਸੌਦਾ ਕਮੇਟੀ ਦੇ ਪ੍ਰਧਾਨ ਡਾ.ਭੀਮ ਰਾਓ ਅੰਬੇਦਕਰ ਨੂੰ ਬੰਗਾਲ ਦੀ ਵਿਧਾਨ ਕੌਂਸਲ ਵਲੋਂ 20 ਜੁਲਾਈ 1946 ਨੂੰ ਚੁਣਿਆ ਗਿਆ ਸੀ।

Advertisements

ਸੰਵਿਧਾਨ ਸਭਾ ਦੇ ਕੁੱਲ 11 ਸੈਸ਼ਨ ਹੋਏ ਪਹਿਲੇ ਸੈਸ਼ਨਾਂ ਵਿਚ ਮਤਿਆਂ ਦੀ ਮਹੱਤਤਾ ਕਮੇਟੀਆਂ ਦਾ ਮੌਲਿਕ ਅਧਿਕਾਰਾਂ ਪ੍ਰਤੀ ਰਿਪੋਰਟਾਂ ਕੇਂਦਰ ਅਤੇ ਪ੍ਰਾਤਾਂ ਦੀਆਂ ਸ਼ਕਤੀਆਂ, ਘੱਟ ਗਿਣਤੀਆਂ, ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ ਬਾਰੇ ਚਰਚਾ ਹੋਈ ਅਤੇ 7ਵੇਂ ਸੈਸ਼ਨ ਤੋਂ ਲੈ ਕੇ 11 ਸੈਸ਼ਨ ਦੌਰਾਨ ਸੰਵਿਧਾਨ ਦਾ ਨਿਰਮਾਣ ਕੀਤਾ ਗਿਆ।ਚੇਅਰਮੈਨ ਇੰਡੀਅਨ ਨੇ ਕਿਹਾ ਕਿ 15 ਨਵੰਬਰ 1948 ਤੋਂ ਲੈ ਕੇ 17 ਅਕਤੂਬਰ 1949 ਤੱਕ ਸੰਵਿਧਾਨ ਸਭਾ ਨੇ ਸੰਵਿਧਾਨ ਦੀ ਇੱਕਲੀ ਇੱਕਲੀ ਧਾਰਾ ਤੇ ਬਹਿਸ ਕੀਤੀ।ਇਸ ਦੌਰਾਨ 7635 ਸੋਧਾਂ ਪੇਸ਼ ਹੋਈਆਂ,ਜਿੰਨ੍ਹਾਂ ਵਿੱਚੋਂ 2473 ਲਾਗੂ ਹੋਈਆਂ।ਉਹਨਾਂ ਨੇ ਦੱਸਿਆਂ ਕਿ ਸੰਵਿਧਾਨ ਦੇ ਨਿਰਮਾਣ ਨੂੰ ੨ ਸਾਲ,11ਮਹੀਨੇ ਅਤੇ 18 ਦਿਨ ਲੱਗੇ। ਸੰਵਿਧਾਨ ਸਭਾ ਦੇ ਕੁੱਲ 389 ਮੈਂਬਰ ਸਨ, ਜਿੰਨ੍ਹਾਂ ਵਿਚੋਂ 324 ਮੈਂਬਰ ਦੇ ਦਸਖਤ ਹੋਏ ਸਨ,ਬਾਕਿ ਮੈਂਬਰ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਚੱਲ ਗਏ ਸਨ।

ਇਸ ਮੌਕੇ ਈ.ਓ ਕੁਲਜੀਤ ਕੌਰ, ਮਾਰਕੀਟ ਕਮੇਟੀ ਚੇਅਰਮੈਨ ਜਗਜੀਤ ਸਿੰਘ, ਪਰਮਜੀਤ ਸਿੰਘ ਕਨੇਡਾ, ਦਲਜੀਤ ਸਿੰਘ, ਬਲਵਿੰਦਰ ਮਸੀਹ, ਡਾਕਟਰ ਗੁਰਭੇਜ ਸਿੰਘ ਔਲਖ, ਸੁਦੇਸ਼ ਸ਼ਰਮਾ, ਪ੍ਰੇਮ ਸ਼ਰਮਾ, ਰਿਟਾਇਰਡ ਡੀਐਸਪੀ ਪਿਆਰਾ ਸਿੰਘ, ਹਰਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਮੇਲ ਸਿੰਘ, ਪਰਮਜੀਤ ਸਿੰਘ, ਅਨਮੋਲ ਕੁਮਾਰ ਗਿੱਲ, ਸਿਮਰਪ੍ਰੀਤ ਸਿੰਘ ਬਾਵਾ, ਅਮਰੀਕ ਸਿੰਘ ਢਿੱਲੋ, ਪ੍ਰੇਮ ਕਾਲੀਆ, ਹਰਵਿੰਦਰ ਸੁਖ, ਕੁਲਵੰਤ ਔਜਲਾ, ਗੌਰਵ ਕੰਡਾ, ਬਲਵਿੰਦਰ ਕੌਰ, ਕਮਲ, ਪੂਨਮ, ਗੁਰਦੀਪ ਕੌਰ, ਬਲਜੀਤ ਕੌਰ, ਸੰਜੀਵ ਕੌਂਡਲ, ਰਾਜ ਮੁਸ਼ਕ ਵੇਦ, ਕੁਲਬੀਰ ਸਿੰਘ, ਰਵੀ ਸਿੱਧੂ, ਕੁਲਵਿੰਦਰ ਕਿੰਦਾ, ਰਾਜਵਿੰਦਰ ਸਿੰਘ ਧੰਨਾ, ਐਡਵੋਕੇਟ ਮਨਦੀਪ ਸਿੰਘ, ਪ੍ਰੇਮ ਲਾਲ, ਮੁਕੇਸ਼ ਗੁਜਰਾਲ, ਪ੍ਰੀਤਮ ਸਿੰਘ, ਜਗਤਾਰ ਸਿੰਘ, ਵਿਨੋਦ, ਕਿਸ਼ੋਰੀ ਲਾਲ, ਗੁਰਦੇਵ ਸਿੰਘ, ਸਚਿਨ ਮਿਸ਼ਰਾ, ਰਾਜਨ, ਵਰੁਣ, ਸੁਰਜੀਤ ਲਾਲ, ਸਰੂਪ ਲਾਲ, ਕਰਨ ਦਿਕਸਿਤ, ਸ਼ੇਖ਼ਰ ਕੁਮਾਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here