ਵੱਧਦੀ ਉਮਰੇ ਬਦਲੇ ਕਿਰਦਾਰ……

Vector Character of a man in different ages. The life cycle. A baby, a child, a teenager, an adult, an elderly person.

ਵੱਧਦੀ ਉਮਰੇ ਬਦਲੇ ਕਿਰਦਾਰ

Advertisements

ਛੋਟਿਆਂ ਹੁੰਦੇ ਰੁੜਦੇ ਸੀ ਹੱਥਾਂ ਤੇ ਗੌਡੇ ਭਾਰ

ਥੋੜੇ ਸਮੇਂ ਫਿਰ ਵੱਡੇ ਬੱਚੇ ਬਣੇ ਚਲਣਾ ਸਿੱਖਿਆ ਮਾਂ-ਪਿਓ ਦੇ ਨਾਲ

ਵੱਧਦੀ ਉਮਰੇ ਬਦਲੇ ਕਿਰਦਾਰ

ਚੜੀ ਜਦ ਜਵਾਨੀ ਬੰਦਾ ਕਰੇ ਫਿਰ ਮਸ਼ਕਰੀਆਂ ਕੰਧਾ ਨਾਲ

ਪੈ ਗਈ ਫਿਰ ਕਬੀਲਦਾਰੀ ਤੇ ਆ ਗਏ ਸਿਰ ਤੇ ਚਿੱਟੇ ਵਾਲ

ਵੱਧਦੀ ਉਮਰੇ ਬਦਲੇ ਕਿਰਦਾਰ

ਕਰੇ ਦਿਨ ਰਾਤ ਮਿਹਨਤ ਡੁੱਬਿਆ ਪਿਆ ਫਿਰ ਵੀ ਚਿੰਤਾ ਦੇ ਨਾਲ

ਲਾਲਚ ਨੀ ਮੁੱਕਿਆ ਬੰਦਿਆ ਜਾਣਾ ਨੀ ਕੁੱਝ ਤੇਰੇ ਨਾਲ

ਵੱਧਦੀ ਉਮਰੇ ਬਦਲੇ ਕਿਰਦਾਰ

ਪੈ ਗਿਆ ਫਿਰ ਬੁਢਾਪੇ ਵਿੱਚ ਪੈਰ

ਦਿੱਸਦੀਆਂ ਹੁਣ ਸਿਰਫ ਹੱਡੀਆ ਪਰ ਅੱਖੋ ਕੁੱਝ ਦਿਸਦਾ ਨਹੀਂ

ਜਿੰਨਾ ਪਿੱਛੇ ਕੀਤੀ ਚਤੁਰਾਈ

ਔਹੀ ਹੁਣ ਕੋਈ ਪੁੱਛਦਾ ਨਹੀਂ

ਵੱਧਦੀ ਉਮਰੇ ਬਦਲੇ ਕਿਰਦਾਰ

ਨਵਿਤਾ ਰਾਣੀ

ਹੁਸ਼ਿਆਰਪੁਰ।

LEAVE A REPLY

Please enter your comment!
Please enter your name here