ਕੈਬਿਨੇਟ ਮੰਤਰੀ ਜਿੰਪਾ ਨੇ ਨਗਰ ਸੁਧਾਰ ਟਰੱਸਟ ਵਿਕਾਸ ਈ-ਆਕਸ਼ਨ ਦੀਆਂ ਸਕੀਮਾਂ ਦਾ ਕੀਤਾ ਆਗਾਜ਼

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਦਫ਼ਤਰ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਵੱਲੋਂ ਆਪਣੀਆਂ ਵਿਕਾਸ ਸਕੀਮਾਂ ਵਿੱਚ ਰਿਹਾਇਸ਼ੀ ਅਤੇ ਵਪਾਰਕ ਜਾਈਦਾਦਾਂ (ਪਲਾਟਾਂ, ਦੁਕਾਨਾਂ ਅਤੇ ਐਸ.ਸੀ.ਓ. ਕਮ ਆਫਿਸ ਸਾਈਟਾਂ) ਨੂੰ ਆਨ-ਲਾਈਨ ਵਿਧੀ ਦੁਆਰਾ ਈ-ਆਕਸ਼ਨ ਪ੍ਰਕਿਰਿਆ ਰਾਹੀਂ ਵੇਚਣ ਸਬੰਧੀ 20 ਤੋਂ 22 ਫਰਵਰੀ ਤੱਕ ਈ-ਆਕਸ਼ਨ ਰੱਖੀ ਗਈ ਹੈ। ਈ-ਆਕਸ਼ਨ ਸਬੰਧੀ ਵੈਬ-ਸਾਈਟ https://www.tenderwizard.com/DLGP ਤੇ ਰਜਿਸਟਰੇਸ਼ਨ ਕਰਨ ਦੀ ਲਈ 26 ਜਨਵਰੀ ਸਵੇਰੇ 10 ਵਜੇ ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਰਜਿਸਟੇਸ਼ਨ ਬੰਦ ਹੋਣ ਲਈ 16 ਫਰਵਰੀ ਸ਼ਾਮ 5 ਵਜੇ ਤੱਕ ਹੈ। ਸ਼ਹਿਰ ਵਾਸੀਆਂ ਨੂੰ ਵਧੇਰੇ ਜਾਣਕਾਰੀ ਦੇਣ ਲਈ ਪੰਪਲੇਟ ਸ਼ਹਿਤ ਵਿੱਚ ਵੰਡੇ ਜਾਣਗੇ। ਇਸ ਸਬੰਧੀ ਦਫ਼ਤਰ ਨਗਰ ਸੁਧਾਰ ਟਰੱਸਟ ਵਿਖੇ ਪ੍ਰੈਸ ਵਾਰਤਾ ਰੱਖੀ ਗਈ। ਇਸ ਵਾਰਤਾ ਦੌਰਾਨ ਕੈਬਨਿਟ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਨਗਰ ਸੁਧਾਰ ਟਰੱਸਟ ਵੱਲੋਂ ਸ਼ਹਿਰ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ। ਪੰਜਾਬ ਸਰਕਾਰ ਦੀ ਪਾਰਦਰਸ਼ੀ ਨੀਤੀ ਤਹਿਤ ਦਫ਼ਤਰ ਵੱਲੋਂ ਈ-ਆਕਸ਼ਨ ਕੀਤੀ ਜਾ ਰਹੀ ਹੈ।

Advertisements

ਸ਼ਹਿਰ ਵਾਸੀਆਂ ਲਈ ਖਾਸ ਤੌਰ ਤੇ ਜਾਇਦਾਦਾਂ ਦੀ ਕੀਮਤ ਵੀ ਘਟਾਈ ਗਈ ਹੈ। ਇਸ ਤੋਂ ਇਲਾਵਾ ਟਰੱਸਟ ਵੱਲੋਂ ਹਰਮੀਤ ਸਿੰਘ ਔਲਖ ਚੇਅਰਮੈਨ ਦੀ ਅਗਵਾਈ ਵਿੱਚ ਨਵੀਂ ਸਕੀਮ 7.72 ਏਕੜ ਵਿੱਚ ਵਿਕਸਿਤ ਕੀਤੀ ਜਾ ਰਹੀ ਹੈ। ਜਿਸ ਵਿੱਚ ਸ਼ਹਿਰ ਵਾਸੀਆਂ ਲਈ ਰਿਹਾਇਸ਼ੀ ਪਲਾਟਾਂ ਦਾ ਡਰਾਅ ਵੀ ਕੱਢਿਆ ਜਾਵੇਗਾ। ਬਾਕੀ ਜਾਇਦਾਦਾਂ ਈ-ਆਕਸ਼ਨ ਵਿਧੀ ਰਾਹੀਂ ਵੇਚੀਆਂ ਜਾਣਗੀਆਂ। ਸ਼ਹਿਰ ਵਿੱਚ ਵਿਕਸਿਤ ਸਕੀਮਾਂ ਵਿੱਚ ਅਤਿ ਆਧੁਨਿਕ ਸਹੂਲਤਾਂ ਦੇਣ ਦਾ ਯਤਨ ਕੀਤਾ ਜਾਵੇਗਾ। ਸ਼ਹਿਰ ਵਿੱਚ ਪੁਰਾਣੀਆਂ ਕਚਹਿਰੀਆਂ ਵਾਲੀ ਥਾਂ ਤੇ ਵੀ ਪੰਜਾਬ ਸਰਕਾਰ ਵਧੀਆਂ ਪ੍ਰੋਜੈਕਟ ਲੈ ਕੇ ਆਵੇਗੀ। ਇਸ ਮੌਕੇ ਚੇਅਰਮੈਨ ਹਰਮੀਤ ਸਿੰਘ ਔਲਖ ਨੇ ਦੱਸਿਆ ਕਿ ਸ਼ਹਿਰ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸਾਰਾ ਕੰਮ ਪਾਰਦਰਸ਼ੀ ਤੌਰ ਤੇ ਕੀਤਾ ਜਾਵੇਗਾ। ਉਨ੍ਹਾਂ ਨੇ ਸਾਰੇ ਆਏ ਮਹਿਮਾਨਾਂ, ਖਾਸ ਕਰਕੇ ਪ੍ਰੈਸ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ। ਚੇਅਰਮੈਨ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਦਫਤਰ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਵੱਲੋਂ ਰੱਖੀ ਗਈ ਈ-ਆਕਸ਼ਨ ਵਿੱਚ ਵੱਧ ਚੱੜ ਕੇ ਹਿੱਸਾ ਲੈਣ ਤਾਂ ਜੋ ਸਰਕਾਰ ਦੀਆਂ ਸੇਵਾਵਾਂ ਦਾ ਆਨੰਦ ਮਾਣ ਸਕਣ। ਇਸ ਕਾਨਫਰੰਸ ਵਿੱਚ ਕਾਰਜ ਸੁਧਾਰ ਅਫ਼ਸਰ ਪਰਮਜੀਤ ਸਿੰਘ, ਸਹਾਇਕ ਟਰੱਸਟ ਇੰਜਨੀਅਰ ਮਨਦੀਪ ਆਦੀਆ, ਕੌਂਸਲਰ ਬਲਵਿੰਦਰ ਬਿੰਦੀ, ਲੇਖਾਕਾਰ ਅਸ਼ੀਸ਼ ਕੁਮਾਰ, ਸੀਨੀਅਰ ਸਹਾਇਕ ਸੰਜੀਵ ਕਾਲੀਆ ਅਤੇ ਸਮੂਹ ਸਟਾਫ ਮੈਂਬਰ ਮੌਜੂਦ ਸਨ।

LEAVE A REPLY

Please enter your comment!
Please enter your name here