ਖੰਨਾ ਵਿਖੇ ਲੁਟੇਰਿਆਂ ਵੱਲੋਂ ਪਰਿਵਾਰਕ ਮੈਬਰਾਂ ਨੂੰ ਬੰਧਕ ਬਣਾ ਕੇ ਲੁੱਟਣ ਦੀ ਕੋਸ਼ਿਸ਼

ਖੰਨਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਖੰਨਾ ਦੇ ਕਬਜ਼ਾ ਫੈਕਟਰੀ ਰੋਡ ਤੇ ਲੁਟੇਰਿਆਂ ਵੱਲੋਂ ਪਰਿਵਾਰ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਤਾਲੀਫ਼ ਜੋ ਖੇਤੀਬਾੜੀ ਦਾ ਕੰਮ ਕਰਦਾ ਸੀ, ਤੇ ਉਸਨੇ ਦੱਸਿਆ ਕਿ ਦੇਰ ਰਾਤ ਉਸਦੇ ਘਰ ਲੁਟੇਰੇ ਘੁੱਸ ਗਏ ਜਿਹਨਾਂ ਕੋਲ ਤੇਜ਼ਧਾਰ ਹਥਿਆਰ ਹਨ, ਤੇ ਉਹਨਾਂ ਨੇ ਆਉਦਿਆ ਹੀ ਉਸ ਉੱਤੇ ਹਮਲਾ ਕਰ ਦਿੱਤਾ, ਉਸਨੇ ਲੁਟੇਰਿਆਂ ਦਾ ਮੁਕਾਬਲਾ ਕੀਤਾ ਪਰ ਕੁੱਝ ਸਮੇ ਬਾਅਦ ਲੁਟੇਰਿਆ ਨੇ ਉਸਦੇ ਹੱਥ ਬੰਨ੍ਹ ਦਿੱਤੇ ਤੇ ਮੂੰਹ ਤੇ ਟੇਪ ਲਗਾ ਦਿੱਤੀ, ਤੇ ਲੁਟੇਰੇ ਪੇਟੀ ਦੀ ਫੋਲਾ ਫਲਾਰੀ ਕਰਨ ਲੱਗ ਗਏ।

Advertisements

ਤਾਲੀਫ਼ ਨੇ ਦੱਸਿਆ ਕਿ ਘਰ ਵਿੱਚ 7 ਲੱਖ ਰੁਪਏ ਸਨ ਪਰ ਇਹ ਰਕਮ ਲੁਟੇਰਿਆਂ ਨੂੰ ਨਹੀਂ ਮਿਲੀ। ਉਸ ਤੋਂ ਇਲਾਵਾ ਘਰ ਵਿੱਚ ਮਾਂ, ਅਪਾਹਜ ਭਰਾ ਅਤੇ 11 ਸਾਲ ਦੀ ਬੇਟੀ ਸੀ, ਪਰ ਲੁਟੇਰਿਆ ਨੇ ਉਹਨਾਂ ਨੂੰ ਕੁੱਝ ਨਹੀਂ ਕਿਹਾ, ਲੁਟੇਰਿਆ ਦੇ ਹੱਥ ਕੁੱਝ ਸੋਨੇ ਦੇ ਗਹਿਣੇ ਲੱਗ ਗਏ। ਜਦੋਂ ਲੁਟੇਰਿਆਂ ਨੂੰ ਘਰ ਵਿੱਚੋ ਜ਼ਿਆਦਾ ਕੁੱਝ ਨਹੀਂ ਲੱਭਿਆ ਤਾਂ ਉਹ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਲਦ ਹੀ ਲੁਟੇਰਿਆਂ ਨੂੰ ਫੜ ਲਿਆ ਜਾਵੇਗਾ।

LEAVE A REPLY

Please enter your comment!
Please enter your name here