ਕਰਨਾਟਕ ਵਿੱਚ ਸਕੂਲ ਬੱਸ ਤੇ ਟਰੈਕਟਰ ਵਿਚਕਾਰ ਹੋਈ ਟੱਕਰ, 4 ਵਿਦਿਆਰਥੀਆਂ ਦੀ ਮੌਤ, 8 ਗੰਭੀਰ ਜ਼ਖਮੀ

ਕਰਨਾਟਕ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਕਰਨਾਟਕ ਦੇ ਬਾਗਲਕੋਟ ਵਿੱਚ ਇੱਕ ਸਕੂਲ ਬੱਸ ਅਤੇ ਟਰੈਕਟਰ ਦੀ ਟੱਕਰ ਹੋਣ ਦੀ ਖਬਰ ਮਿਲੀ ਹੈ, ਇਸ ਹਾਦਸੇ ਵਿੱਚ 4 ਵਿਦਿਆਰਥੀਆਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ, ਜਿਸ ਵਿੱਚ 1 ਲੜਕੀ ਅਤੇ 3 ਲੜਕੇ ਹਨ, 8 ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਮ੍ਰਿਤਕਾਂ ਦੀ ਪਹਿਚਾਣ ਸਾਗਰ ਕਡਕੋਲ ਅਤੇ ਬਸਵਰਾਜ ਉਮਰ 17 ਸਾਲਾ, ਸ਼ਵੇਤਾ ਅਤੇ ਗੋਵਿੰਦ ਉਮਰ 13 ਸਾਲਾ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਬੱਚੇ ਅਲਾਗੁਰ ਦੇ ਵਰਧਮਾਨ ਐਜੂਕੇਸ਼ਨ ਇੰਸਟੀਚਿਊਟ ਵਿੱਚ ਪੜ੍ਹਦੇ ਸਨ।ਜਾਣਕਾਰੀ ਮੁਤਾਬਕ ਸਾਗਰ ਅਤੇ ਬਸਵਰਾਜ ਪੀਯੂਸੀ ਦੇ ਵਿਦਿਆਰਥੀ ਸਨ ਤੇ ਸ਼ਵੇਤਾ ਅਤੇ ਗੋਵਿੰਦ 9ਵੀਂ ਜਮਾਤ ਵਿੱਚ ਪੜ੍ਹਦੇ ਹਨ।

ਇਸ ਦੌਰਾਨ ਆਬਕਾਰੀ ਮੰਤਰੀ ਆਰ.ਬੀ ਥਿਮਾਪੁਰ ਜੋ ਕਿ ਬਾਗਲਕੋਟ ਦੇ ਜ਼ਿਲ੍ਹਾਂ ਇੰਚਾਰਜ ਮੰਤਰੀ ਹਨ, ਪੀੜਤ ਪਰਿਵਾਰਾਂ ਨਾਲ ਦੁੱਖ ਜ਼ਾਹਰ ਕਰਨ ਅਤੇ ਹਸਪਤਾਲ ਵਿੱਚ ਜ਼ਖਮੀ ਬੱਚਿਆ ਨੂੰ ਮਿਲਣ ਲਈ ਪਿੰਡ ਦਾ ਦੌਰਾ ਕਰਨਗੇ।ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here