ਡੀਸੀ ਦਫਤਰ ਕਰਮਚਾਰੀ ਯੂਨੀਅਨ ਵੱਲੋਂ ਨਵ-ਨਿਯੁਕਤ ਡਿਪਟੀ ਕਮਿਸ਼ਨਰ ਦਾ ਕੀਤਾ ਗਿਆ ਸਵਾਗਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਡੀ ਸੀ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਜਿਲਾ ਪ੍ਰਧਾਨ ਨਰਿੰਦਰ ਸਿੰਘ ਚੀਮਾ ਜੀ ਦੀ ਅਗਵਾਈ ਹੇਠ ਡੀ ਸੀ ਦਫਤਰ ਕਰਮਚਾਰੀ ਯੂਨੀਅਨ ਕਪੂਰਥਲਾ ਵੱਲੋਂ ਨਵ-ਨਿਯੁਕਤ ਹੋਏ ਮਾਣਯੋਗ ਡਿਪਟੀ ਕਮਿਸ਼ਨਰ, ਕਪੂਰਥਲਾ ਅਮਿਤ ਕੁਮਾਰ ਪੰਚਾਲ, ਆਈ.ਏ.ਐਸ., ਜੀ ਨੂੰ “ਜੀ ਆਇਆਂ” ਆਖਦੇ ਹੋਏ ਨਿੱਘਾ ਸਵਾਗਤ ਕੀਤਾ ਗਿਆ। ਨਰਿੰਦਰ ਸਿੰਘ ਚੀਮਾ ਨੇ ਡਿਪਟੀ ਕਮਿਸ਼ਨਰ, ਕਪੂਰਥਲਾ ਜੀ ਨੂੰ ਭਰੋਸਾ ਦਿਵਾਇਆ ਕਿ ਭਾਵੇਂ ਦਫਤਰ ਡਿਪਟੀ ਕਮਿਸ਼ਨਰ, ਕਪੂਰਥਲਾ ਵਿੱਚ ਸਟਾਫ ਦੀ ਘਾਟ ਹੈ, ਫਿਰ ਵੀ ਦਫਤਰ ਡਿਪਟੀ ਕਮਿਸ਼ਨਰ, ਕਪੂਰਥਲਾ ਦੇ ਕਰਮਚਾਰੀ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਉਹਨਾਂ ਨੂੰ ਦਫ਼ਤਰੀ/ਸਰਕਾਰੀ ਕੰਮ ਵਿੱਚ ਸਹਿਯੋਗ ਕਰਨਗੇ ਅਤੇ ਜਿਲਾ ਕਪੂਰਥਲਾ ਦੀ ਤਰੱਕੀ ਲਈ ਪਹਿਲਾਂ ਦੀ ਤਰ੍ਹਾਂ ਹਮੇਸ਼ਾਂ ਆਪਣਾ ਯੋਗਦਾਨ ਪਾਉਂਦੇ ਰਹਿਣਗੇ।

Advertisements

ਇਸ ਤੇ ਡਿਪਟੀ ਕਮਿਸ਼ਨਰ, ਕਪੂਰਥਲਾ ਜੀ ਵੱਲੋਂ ਖੁਸ਼ੀ ਜਾਹਿਰ ਕਰਦੇ ਹੋਏ ਡੀ ਸੀ ਦਫਤਰ ਕਰਮਚਾਰੀ ਯੂਨੀਅਨ, ਕਪੂਰਥਲਾ ਦਾ ਧੰਨਵਾਦ ਕੀਤਾ ਗਿਆ ਅਤੇ ਕਰਮਚਾਰੀਆਂ ਨੂੰ ਹਮੇਸ਼ਾਂ ਮਿਹਨਤ ਵਾ ਲਗਨ ਨਾਲ ਕੰਮ ਕਰਨ ਦਾ ਸੰਦੇਸ਼ ਦਿੱਤਾ ਗਿਆ। ਇਸੇ ਮੌਕੇ ਅਨਿਲ ਕੁਮਾਰ ਕਾਲਾ ਸੁਪਰਡੰਟ ਗ੍ਰੇਡ-1, ਰਾਜੇਸ਼ ਕੁਮਾਰ ਸੁਪਰਡੰਟ ਗ੍ਰੇਡ-2, ਰਜਵਾਨ ਖਾਨ ਸੂਬਾ ਮੀਤ ਪ੍ਰਧਾਨ ਵਾ ਜਿਲਾ ਜਨਰਲ ਸਕੱਤਰ, ਜਿਲਾ ਆਗੂਆਂ ਵਿੱਚ ਸੁਖਜਿੰਦਰਪਾਲ ਗੋਲਡੀ, ਕੁਲਜੀਤ ਸਿੰਘ, ਸਰਿਤਾ ਬਹਿਲ, ਵੀਨਾ ਸ਼ਰਮਾ, ਨਿਸ਼ਾ ਤਲਵਾੜ, ਸੰਦੀਪ ਕੌਰ, ਗੁਰਦੇਵ ਸਿੰਘ, ਜਗਤਾਰ ਸਿੰਘ, ਵਿਕਰਮ ਸ਼ਰਮਾ, ਸੁਖਜਿੰਦਰ ਸਿੰਘ, ਯਸ਼ਪਾਲ ਸ਼ਰਮਾ, ਰੁਪਿੰਦਰਪਾਲ ਸਿੰਘ, ਵਨੀਤ ਓਬਰਾਏ, ਰਘੂ ਕੁਮਾਰ, ਪਰਮਜੀਤ ਸਿੰਘ ਆਦਿ ਤੋਂ ਇਲਾਵਾ ਸੰਜੀਵ ਗਾਬਾ ਡੀ.ਆਈ.ਓ ਕਪੂਰਥਲਾ ਅਤੇ ਜਿਲਾ ਕਪੂਰਥਲਾ ਦੇ ਵੱਖ ਵੱਖ ਅਧਿਕਾਰੀ ਵਾ ਕਰਮਚਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here