ਇਲਾਕੇ ਚ ਅਮਨ ਕਾਨੂੰਨ ਬਹਾਲ ਰੱਖਿਆ ਜਾਵੇਗਾ ਅਤੇ ਮਾੜੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ: ਐਸਐਚਓ ਸੰਜੀਵਨ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਥਾਣਾ ਸਿਟੀ ਕਪੂਰਥਲਾ ਦੇ ਨਵਨਿਯੁਕਤ ਐਸਐਚਓ ਸੰਜੀਵਨ ਸਿੰਘ ਨੇ ਮੰਗਲਵਾਰ ਨੂੰ ਆਪਣਾ ਚਾਰਜ ਸੰਭਾਲ਼ ਲਿਆ ਹੈ ਜਿਕਰਯੋਗ ਹੈ ਕਿ ਇਨ੍ਹਾਂ ਤੋਂ ਪਹਿਲਾਂ ਐਸਐਚਓ ਅਮਨਦੀਪ ਨਾਹਰ ਥਾਣਾ ਸਿਟੀ ਦੇ ਐਸਐਚਓ ਸਨ ਅਤੇ ਓਹਨਾ ਨੇ ਪੁਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਂਦਿਆਂ ਗੈਰਕਾਨੂੰਨੀ ਕੰਮ ਕਰਨ ਵਾਲਿਆ ਨੂੰ ਸ਼ਹਿਰ ਚੋ ਬਾਹਰ ਭਜਾਈ ਰੱਖਿਆ ਤੇ ਅਪਰਾਧੀਆਂ ਨੂੰ ਜੇਲਾਂ ਚ ਸੁਟਿਆ ਹੁਣ ਐਸ ਐਚ ਓ ਸੰਜੀਵਨ ਸਿੰਘ ਨੇ ਥਾਣਾ ਸਿਟੀ ਦਾ ਚਾਰਜ ਲੈ ਲਿਆ ਹੈ।

Advertisements

ਚੁਣਵੇਂ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਐਸਐਚਓ ਸੰਜੀਵਨ ਸਿੰਘ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਕਈ ਜਿਲਿਆਂ ਚ ਬਤੋਰ ਐਸ ਐਚ ਓ ਆਪਣੀ ਡਿਊਟੀ ਨਿਭਾ ਚੁੱਕੇ ਹਨ। ਉਹਨਾਂ ਕਿਹਾ ਕਿ ਕਪੂਰਥਲਾ ਦੇ ਮਾਨਯੋਗ ਐਸ ਐਸ ਪੀ ਵਤਸਲਾ ਗੁਪਤਾ ਦੇ ਨਿਸ਼ਾ ਦਿਸ਼ਾ ਅਨੁਸਾਰ ਓਹਨਾ ਦਾ ਪਹਿਲਾ ਕਦਮ ਸ਼ਹਿਰ ਵਿਚੋਂ ਨਸ਼ੇ ਦੇ ਕੋਹੜ ਨੂੰ ਜੜ ਤੋਂ ਖਤਮ ਕਰਨਾ ਹੋਵੇਗਾ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਚੁੱਕ ਕੇ ਸਲਾਖਾਂ ਦੇ ਪਿੱਛੇ ਸੁੱਟਣਾ ਹੋਵੇਗਾ ਇਸ ਦੇ ਨਾਲ ਨਾਲ ਹੀ ਸ਼ਹਿਰ ਵਿਚ ਲਾ ਐਂਡ ਆਡਰ ਦੀ ਹਾਲਤ ਨੂੰ ਕਿਸੇ ਵੀ ਹਾਲ ਵਿਚ ਵਿਗੜਨ ਨਹੀਂ ਦਿੱਤਾ ਜਾਵੇਂਗਾ ਅਪਰਾਧੀਆਂ ਅਤੇ ਮਾੜੇ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।

LEAVE A REPLY

Please enter your comment!
Please enter your name here