1 ਅਤੇ 2 ਫਰਵਰੀ ਨੂੰ ਹੁਸ਼ਿਆਰਪੁਰ-ਨਸਰਾਲਾ ਲਾਈਨ ਦੀ ਸ਼ੱਟਡਾਊਨ ਹੋਣ ਕਾਰਨ ਬਿਜਲੀ ਰਹੇਗੀ ਬੰਦ

power-cut-5dec-sunder-nagar-chawani-Hoshiarpur-Punjab.png

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। 1 ਅਤੇ 2 ਫਰਵਰੀ ਨੂੰ 66.ਕੇ.ਵੀ. ਹੁਸ਼ਿਆਰਪੁਰ-ਨਸਰਾਲਾ ਲਾਈਨ ਦੀ ਸ਼ੱਟਡਾਊਨ ਹੋਣ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਡੀਓ ਰਾਜੀਵ ਜਸਵਾਲ ਅਤੇ ਜੇਈ ਰੇਣੂ ਬਖਸ਼ੀ ਨੇ ਦੱਸਿਆ ਕਿ 1 ਅਤੇ 2 ਫਰਵਰੀ ਨੂੰ 66 ਕੇ.ਵੀ ਹੁਸ਼ਿਆਰਪੁਰ-ਨਸਰਾਲਾ ਲਾਈਨ ਦੀ ਸ਼ੱਟਡਾਊਨ ਹੋਣ ਕਾਰਨ 66 ਕੇ.ਵੀ ਸਬ-ਸਟੇਸ਼ਨ ਨਸਰਾਲਾ ਤੋਂ ਚਲਦੇ ਸਾਰੇ 11 ਕੇ.ਵੀ. ਫੀਡਰ/66 ਕੇ.ਵੀ. ਲਾਈਨਾਂ ਦੀ 1 ਫਰਵਰੀ ਨੂੰ ਸਵੇਰੇ 9:30 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ 2 ਫਰਵਰੀ ਨੂੰ ਸਵੇਰੇ 9:30 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ। ਜਿਸ ਨਾਲ ਇੰਟਰਨੈਸ਼ਨਲ ਟਰੈਕਟਰ, ਦਰਾਸ ਇੰਜੀਨੀਰਿੰਗ, ਨਸਰਾਲਾ ਇੰਡਸਟ੍ਰੀ, ਹੁਸ਼ਿਆਰਪੁਰ ਰੋਡ ਇੰਡਸਟ੍ਰੀ, ਪਿੰਡ ਚੱਕ ਗੁੱਜਰਾਂ, ਸਿੰਗੜੀਵਾਲਾ, ਨਸਰਾਲਾ, ਹੈਦਰੋਵਾਲ, ਡਗਾਣਾਂ ਕਲਾਂ, ਫਤਿਹਗੜ੍ਹ ਨਿਆੜਾ ਆਦਿ ਇਲਾਕਿਆਂ ਦੀ ਬਿਜਲੀ ਪ੍ਰਭਾਵਿਤ ਰਹੇਗੀ।

Advertisements

LEAVE A REPLY

Please enter your comment!
Please enter your name here