ਸਾਇੰਸ ਸਿਟੀ ਵਲੋਂ ਡਾਗ ਸ਼ੋਅ ਰਾਹੀਂ ਘਰੇਲੂ ਜੀਵ-ਜੰਤੂਆਂ ਦੀ ਵਿਭਿੰਨਤਾ ਦਾ ਪ੍ਰਦਸ਼ਨ 

ਕਪੂਰਥਲਾ (ਦ ਸਟੈਲਰ ਨਿਊਜ਼) ਗੌਰਵ ਮੜੀਆ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਲੋਂ 17ਵਾਂ ਅਤੇ 18ਵਾਂ ਆਲ ਬ੍ਰੀਡ ਡੋਗ ਸ਼ੋਅ ਕਰਵਾਇਆ ਗਿਆ। ਇਸ ਮੌਕੇ 40 ਤੋਂ ਵੱਧ ਪ੍ਰਜਾਤੀਆਂ ਦੇ 150 ਤੋਂ ਵੱਧ ਕੁੱਤਿਆਂ ਨੇ ਹਿੱਸਾ ਲਿਆਂ, ਜਿਹਨਾਂ ਵਿਚ ਜਰਮਨ ਸ਼ੈਫ਼ਡ, ਲੈਬਰੇਡੋਰ ਰਿਟਵੀਲ੍ਹਰ, ਬਾਕਸਰ,ਪੋਮਰੇਲੀਅਨ ਪੱਗ, ਬਲੂਮਸਟਫ਼ਿਟ ਕਾਰਾਵੈਨ ਹਿਮਾਲਿਅਨ ਸ਼ੀਪ, ਬੁਲੀਕੁੱਤਾ ਡਾਬਰਮੈਨ ਪਿੰਨਚਰ, ਅਮਰੀਕਨ ਬੁਲਡਾਗ,  ਰੋਟਵੀਲ੍ਹਰ ਗ੍ਰੇਟ ਡੇਨ ਆਦਿ ਸ਼ਾਮਲ ਸਨ।  ਇਸ ਡੋਗ ਸ਼ੋਅ ਰਾਹੀਂ ਡਾਗ ਪ੍ਰੇਮੀਆਂ  ਨੂੰ ਇਹਨਾਂ ਪਾਲਤੂ ਜਾਨਵਰਾਂ ਵਿਚ ਪਾਏ ਜਾਣ ਵਾਲੇ ਵਿਭਿੰਨ ਜੀਨ ਪੂਲ ਬਾਰੇ ਜਾਨਣ ਲਈ ਜਾਣਕਾਰੀ ਭਰਪੂਰ ਪਲੇਟਫ਼ਾਰਮ ਮੁਹੱਈਆ ਕਰਵਾਇਆ ਗਿਆ।
 
ਇਸ ਮੌਕੇ ਤੇ ਸਾਇੰਸ ਸਿਟੀ ਦੇ ਡਾਇਰੈਕਟਰ ਜਨਰਲ ਡਾ. ਮਨੀਸ਼ ਕੁਮਾਰ, ਆਈ.ਐਫ਼.ਐਸ ਵਲੋਂ ਭੇਜੇ ਗਏ ਸੰਦੇਸ਼ ਵਿਚ ਇਹਨਾਂ ਪਾਲਤੂ ਜਾਨਵਰਾਂ ਅਤੇ ਮਨੁੱਖਤਾਂ ਵਿਚਕਾਰਲੇ ਮਜਬੂਤ ਇਤਿਹਾਸਕ ਸਬੰਧਾਂ ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਸਾਡੀ ਜ਼ਿੰਦਗੀ ਵਿਚ ਇਸ ਪਾਲਤੂ ਜਾਨਵਰ ਦੀ ਭੂਮਿਕਾ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਸਾਡੇ ਰੋਜ਼ਾਨਾਂ ਦੇ ਕੰਮਕਾਰ, ਖੇਡਾਂ ਸ਼ਿਕਾਰ ਆਦਿ ਦੇ ਖੇਤਰਾਂ ਵਿਚ ਜਿਹਨਾਂ ਇਹ ਸਾਡੇ ਲਈ ਮਦਦਗਾਰ ਹੈ, ਉਹਨਾਂ ਕੋਈ ਹੋਰ ਨਹੀਂ ਹੋ ਸਕਦਾ। ਸਾਇੰਸ ਸਿਟੀ ਦਾ ਇਹ ਡੋਗ ਸ਼ੋਅ ਮਾਲਕਾਂ, ਬਰੀਡਰਾਂ ਅਤੇ ਪ੍ਰੇਮੀਆਂ ਲਈ ਆਪਣੇ ਪਾਲਤੂ ਜਾਨਵਰਾਂ ਨੂੰ ਦਿਖਾਉਣ ਲਈ ਇਕ ਵਿਲੱਖਣ ਪਲੇਟਫ਼ਾਰਮ ਹੈ।ਇਸ ਮੌਕੇ ਇਸ ਸ਼ੋਅ ਦੇ ਕੋਆਰਡੀਨੇਟਰ ਡਾ. ਮੁਨੀਸ਼ ਸੋਇਨ ਵਿਗਿਆਨੀ-ਡੀ ਸਾਇੰਸ ਸਿਟੀ ਨੇ  ਕਿਹਾ ਕਿ ਕੁੱਤਿਆਂ ਦੀਆਂ ਵੱਖ-ਵੱਖ  ਨਸਲਾਂ ਦੀਆਂ ਵਿਸ਼ੇਸ਼ਤਾਵਾਂ  ਨੂੰ ਧਿਆਨ ਵਿਚ ਰੱਖਦਿਆਂ ਲੋੜ ਹੈ, ਸਮਾਜ ਵਿਚ ਇਹਨਾਂ ਦੀ ਵਿਭਿੰਨਤਾ ਬਾਰੇ ਜਾਗਰੂਕਤਾ ਪੈਦਾ ਕਰਨ ਦੀ। ਉਨ੍ਹਾਂ ਦੱਸਿਆ ਕਿ ਸਾਰੇ ਕੁੱਤੇ ਇਕ ਸਮਾਨ ਪ੍ਰਜਾਤੀਆਂ ਦੇ ਹੁੰਦੇ ਹਨ ਅਤੇ ਇਹਨਾਂ ਦੇ  ਜੀਨ ਹੀ ਇਹ ਨਿਰਧਾਰਤ ਕਰਦੇ ਹਨ ਕਿ ਚਿਵਾਵਾ ਹੈ ਜਾਂ ਗ੍ਰੇਟ ਡੇਨ। ਇਸ ਪਾਲਤੂ ਜਾਨਵਰ ਦੇ ਜੀਨਜ਼ ਬਹੁਤ ਪਰਿਵਰਤਨ ਆ ਚੁੱਕੇ ਹਨ ਜੋ ਰੰਗ ਅਤੇ ਆਕਾਰ ਦੇ ਆਧਾਰ ਜੈਨੇਟਿਕ ਵਿਭਿੰਨਤਾ ਬਣਾਉਂਦੇ ਹਨ। ਉਨ੍ਹਾਂ ਅੱਗੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ  ਅੱਜ ਸਾਇੰਸ ਸਿਟੀ ਵਿਖੇ  ਕੁੱਤਿਆਂ ਦੇ ਜੀਨ ਪੂਲ ਅਤੇ ਘਰੇਲੂ ਜੈਵਿਕ ਵਿਭਿੰਨਤਾਂ ਦੀ ਜਾਣਕਾਰੀ ਸਬੰਧੀ ਇਕ ਪ੍ਰਦਰਸ਼ਨੀ ਵੀ ਲਗਾਈ ਗਈ । ਇਸ ਮੌਕੇ ਬੰਗਲੌਰ ਤੋਂ ਵਿਸ਼ੇਸ਼ ਤੌਰ ਤੇ ਰਿਸ਼ੀਆ ਹੇਮਾਚੰਦਰਨ, ਪਟਿਆਲਾ ਦੇ ਸ.ਹਰਚੰਦ ਸਿੰਘ ਅਤੇ ਜਲੰਧਰ ਦੇ  ਐਨ.ਐਸ ਔਜਲਾ ਜਿਊਰੀ ਮੈਂਬਰ ਸਨ।

LEAVE A REPLY

Please enter your comment!
Please enter your name here