ਪੰਜਾਬ ਸਟੇਟ ਮਨਿਸਟਰੀਅਲ ਸਰਵਸਿਜ਼ ਯੂਨੀਅਨ ਵੱਲੋਂ ਸੂਬਾ ਕਮੇਟੀ ਦੀ ਕਾਲ ਤੇ ਕਲਮ ਛੋੜ ਹੜਤਾਲ ਕੀਤੀ ਗਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪੰਜਾਬ ਸਟੇਟ ਮਨਿਸਟਰੀਅਲ ਸਰਵਸਿਜ਼ ਯੂਨੀਅਨ ਵੱਲੋਂ ਸੂਬਾ ਕਮੇਟੀ ਦੀ ਕਾਲ ਤੇ ਅੱਜ ਪੰਜਾਬ ਭਰ ਦੇ ਦਫਤਰਾਂ ਅਤੇ ਚੰਡੀਗੜ੍ਹ ਸਥਿਤ ਡਾਇਰੈਕਟੋਰੇਟ ਦਫਤਰਾਂ ਵਿੱਚ ਕਲਮ ਛੋੜ ਹੜਤਾਲ ਕੀਤੀ ਗਈ। ਇਸ ਜਿਲੇ ਵਿੱਚ ਹੜਤਾਲ ਕਰਨ ਵਾਲੇ ਮੁੱਖ ਦਫਤਰਾਂ ਵਿੱਚ ਡੀ.ਸੀ ਦਫਤਰ, ਸਮੂਹ ਐਸ.ਡੀ.ਐਮ ਦਫਤਰ, ਤਹਿਸੀਲਾਂ, ਇਰੀਗੇਸ਼ਨ ਵਿਭਾਗ, ਸਿੱਖਿਆ ਵਿਭਾਗ, ਟਰਾਂਸਪੋਰਟ ਵਿਭਾਗ, ਕਰ ਅਤੇ ਆਬਕਾਰੀ ਵਿਭਾਗ, ਖੇਤੀਬਾੜੀ ਵਿਭਾਗ, ਲੋਕ ਨਿਰਮਾਣ ਵਿਭਾਗ, ਮੱਛੀ ਪਾਲਣ ਵਿਭਾਗ, ਸਿਹਤ ਵਿਭਾਗ, ਖਜਾਨਾ ਵਿਭਾਗ, ਜਿਲਾ ਭਲਾਈ ਵਿਭਾਗ, ਸਮਾਜਿਕ ਸੁਰੱਖਿਆ ਦਫਤਰ, ਸਕੂਲ, ਕਾਲਜ, ਰੋਜਗਾਰ ਦਫਤਰ, ਆਈ.ਟੀ.ਆਈ ਪੋਲਿਟੈਕਨਿਕ, ਪਸ਼ੂ ਪਾਲਣ ਵਿਭਾਗ, ਬਾਗਬਾਨੀ ਵਿਭਾਗ, ਜਿਲਾ ਉਦਯੋਗ ਕੇਂਦਰ, ਸਮੂਹ ਬੀ.ਪੀ.ਈ.ਓ ਦਫਤਰ, ਬੀ.ਡੀ.ਪੀ.ਓ ਦਫਤਰ, ਵਾਟਰ ਸਪਲਾਈ ਸੈਨੇਟੇਸ਼ਨ ਵਿਭਾਗ, ਸਹਿਕਾਰਤਾ ਵਿਭਾਗ, ਜੰਗਲੀ ਜੀਵ ਸੁਰੱਖਿਆ, ਵਣ ਵਿਭਾਗ ਆਦਿ ਸ਼ਾਮਿਲ ਸਨ।

Advertisements

ਮਨਿਸਟੀਰੀਅਲ ਕਰਮਚਾਰੀਆਂ ਵੱਲੋਂ ਵੱਖ-ਵੱਖ ਦਫਤਰਾਂ ਦੇ ਬਾਹਰ ਗੇਟ ਰੈਲੀਆਂ ਵੀ ਕੀਤੀਆਂ ਗਈਆਂ।ਇਹ ਜਾਣਕਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸ੍ਰੀ ਅਨੀਰੁਧ ਮੋਦਗਿਲ ਅਤੇ ਜਨਰਲ ਸਕੱਤਰ ਸ੍ਰੀ ਜਸਵੀਰ ਸਿੰਘ ਧਾਮੀ ਵੋੱਲੋਂ ਜਾਰੀ ਕੀਤੇ ਗਏ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ। ਸ੍ਰੀ ਮੋਦਗਿਲ ਵੱਲੋਂ ਦੱਸਿਆ ਗਿਆ ਕਿ ਸ੍ਰੀ ਸੁਰਜੀਤ ਕੁਮਾਰ, ਦੀਪਕ ਤ੍ਰੇਹਨ, ਪੁਸ਼ਪਿੰਦਰ ਕੁਮਾਰ ਪਠਾਨੀਆਂ, ਸ੍ਰੀ ਵਿਕਰਮ ਆਦੀਆਂ, ਸੁਪਰਡੈਂਟ ਸ੍ਰੀ ਬਲਕਾਰ, ਅਸ਼ਵਨੀ ਸ਼ਰਮਾ, ਸੰਦੀਪ ਸੰਧੀ, ਮੰਗਲ ਸਿੰਘ, ਗੁਰਜੀਤ ਸਿੰਘ, ਰਮਨ ਕੁਮਾਰ, ਰਵਿੰਦਰ ਸਿੰਘ ਟਾਂਡਾ, ਰਾਜੀਵ ਰਾਜਨ ਮੁਕੇਰੀਆਂ, ਨਵਦੀਪ ਸਿੰਘ, ਦਵਿੰਦਰ ਭੱਟੀ, ਸੁਪਰਡੈਂਟ ਦਿਨੇਸ਼ ਕੁਮਾਰ, ਅਵਤਾਰ ਸਿੰਘ, ਸੰਦੀਪ ਸ਼ਰਮਾ, ਦਿਲਦਾਰ ਸਿੰਘ ਗੜਸ਼ੰਕਰ ਤੋਂ ਆਪਣੇ ਆਪਣੇ ਵਿਭਾਗ ਵਿੱਚ ਜਥੇਬੰਦੀ ਦੇ ਐਕਸ਼ਨ ਨੂੰ ਕਾਮਯਾਬ ਕਰ ਰਹੇ ਹਨ, ਇਨਾਂ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਵਿੱਚ ਪੇਅ ਕਮਿਸ਼ਨ ਦਾ ਏਰੀਅਰ ਜਾਰੀ ਕਰਨਾ, ਪੁਰਾਣੀ ਪੈਨਸ਼ਨ ਬਹਾਲ ਕਰਾਉਣਾ, ਡੀ.ਏ. ਦੀਆਂ ਰਹਿੰਦੀਆਂ ਕਿਸ਼ਤਾਂ ਜਾਰੀ ਕਰਵਾਉਣਾ, ਪ੍ਰੋਬੇਸ਼ਨ ਪੀਰੀਅਡ ਦਾ ਸਮਾਂ ਘਟਾਉਣਾ, ਸੈਂਟਰ ਪੈਟਰਨ ਤੇ ਕੀਤੀ ਜਾ ਰਹੀ ਭਰਤੀ ਨੂੰ ਰੱਦ ਕਰਨਾ , ਟਾਈਪ ਟੈਸਟ ਦੀ ਥਾਂ ਕੰਪਿਊਟਰ ਟ੍ਰੇਨਿੰਗ ਲਾਗੂ ਕਰਨਾ, ਸਿੱਖਿਆ ਵਿਭਾਗ ਵਿੱਚ ਇੱਕ ਕਲਰਕ ਨੂੰ ਦੂਰ ਦੁਰਾਡੇ ਦਿੱਤੇ 2-2,3-3 ਸਟੇਸ਼ਨਾਂ ਦੇ ਹੁਕਮ ਵਾਪਸ ਲੈ ਕੇ ਘਰ ਦੇ ਨੇੜੇ ਇੱਕ ਸਟੇਸ਼ਨ ਦੇਣਾ ਆਦਿ ਸ਼ਾਮਿਲ ਹਨ।

LEAVE A REPLY

Please enter your comment!
Please enter your name here