ਸੈਂਕੜਾ ਖਿਡਾਰਨਾਂ ਨੇ ਰਾਣੀ ਲਕਸ਼ਮੀ ਬਾਈ ਜ਼ਿਲਾ ਕਰਾਟੇ ਟੂਰਨਾਮੈਂਟ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਕੂਲ ਸਿੱਖਿਆ ਵਿਭਾਗ ,ਪੰਜਾਬ ਦੁਆਰਾ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਪਿਛਲੇ 40 ਦਿਨਾਂ ਤੋਂ ਜਮਾਤ ਛੇਵੀਂ ਤੋਂ ਨੌਵੀਂ ਤੱਕ ਦੀਆਂ ਕੁੜੀਆਂ ਨੂੰ ਰਾਣੀ ਲਕਸ਼ਮੀ ਬਾਈ ਆਤਮ ਰੱਖਿਆ ਪ੍ਰੋਜੈਕਟ ਤਹਿਤ ਆਤਮ ਰੱਖਿਆ ਸੰਬੰਧੀ ਕਰਾਟੇ ਦੀ 40 ਦਿਨਾਂ ਟਰੇਨਿੰਗ ਕਰਵਾਉਣ ਤੋਂ ਬਾਅਦ ਜ਼ਿਲਾ ਪੱਧਰੀ ਕੁੜੀਆਂ ਦੇ ਕਰਾਟੇ ਮੁਕਾਬਲੇ ਜ਼ਿਲਾ ਸਿੱਖਿਆ ਅਫਸਰ ਸੈਕਡਰੀ ਸਿੱਖਿਆ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਿੰਸੀਪਲ ਤਰਲੋਚਨ ਸਿੰਘ ਅਤੇ ਟੂਰਨਾਮੈਂਟ ਇਨਚਾਰਜ ਅਜੇ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਖੜਕਾ ਵਿਖੇ ਕਰਵਾਏ ਗਏ। ਤਿੰਨ ਰੋਜ਼ਾ ਇਸ ਜ਼ਿਲਾ ਟੂਰਨਾਮੈਂਟ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ 21 ਬਲਾਕਾਂ ਦੀਆਂ ਜੇਤੂ ਸੈਂਕੜਾ ਖਿਡਾਰਨਾਂ ਨੇ ਭਾਗ ਲਿਆ ।

Advertisements

ਇਸ ਵਿੱਚ ਜਮਾਤ ਛੇਵੀਂ ਤੋਂ ਅੱਠਵੀਂ ਚਾਰ ਭਾਰ ਵਰਗ -35,-40,-45,+45 ਅਤੇ ਜਮਾਤ ਨੌਵੀਂ ਤੋਂ ਬਾਰਵੀਂ ਚਾਰ ਭਾਰ ਵਰਗ -40, -45,-50,+50 ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਅੱਠ ਵਰਗਾਂ ਵਿੱਚ ਕੁੜੀਆਂ ਨੇ ਜਬਰਦਸਤ ਫਾਈਟਾਂ, ਕਿੱਕਾਂ ,ਪੰਚ ਅਤੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਸਾਰੇ ਦਰਸ਼ਕਾਂ ਨੂੰ ਉਤਸ਼ਾਹ ਨਾਲ ਭਰ ਦਿੱਤਾ। ਇਹਨਾਂ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਸਲੀਮਾ ,ਅਵਲੀਨ ਕੌਰ, ਆਚਲ, ਅੰਮ੍ਰਿਤ, ਕੁਂਮਕੁਂਮ, ਰਿਤਿਕਾ, ਹਸੀਨਾ ,ਸ਼ਿਵਾਨੀ ਰਹੀ।ਦੂਸਰੇ ਨੰਬਰ ਤੇ ਜਸਮੀਤ ਕੌਰ ,ਰਾਮਾ ,ਦੀਆ ,ਮਨੀਸ਼ਾ, ਸੰਧਿਆ, ਜਾਨਵੀ , ਨਿਕਿਤਾ, ਰਾਧਿਕਾ ਅਤੇ ਤੀਸਰੇ ਨੰਬਰ ਤੇ ਜਸਮੀਨ,ਖੁਸ਼ੀ, ਅੰਜਲੀ ,ਗੁੰਜਨ ,ਸੁਪ੍ਰੀਤ ਕੌਰ ,ਗਗਨਦੀਪ ਕੌਰ, ਸੀਜਲ, ਮਹਿਕ, ਨੀਲਮ ,ਪ੍ਰਭਜੋਤ, ਅਰਚਨਾ , ਅੰਸ਼ਿਤਾ, ਸੰਜਨਾ ,ਪ੍ਰੀਆ, ਸੁਹਾਨੀ, ਸਰੂਤੀ ਰਹੇ।ਇਨਾ ਜੇਤੂ ਖਿਡਾਰਨਾਂ ਨੂੰ ਮੈਡਲ ,ਸਰਟੀਫਿਕੇਟ ਦੇ ਨਾਲ ਨਾਲ ਪਹਿਲੇ ਸਥਾਨ ਵਾਲੀ ਖਿਡਾਰਨ ਨੂੰ 4000 ਰੂ. ਦੂਸਰੇ ਸਥਾਨ ਵਾਲੀ ਖਿਡਾਰੀ ਨੂੰ 3000 ਅਤੇ ਤੀਸਰੇ ਸਥਾਨ ਤੇ ਰਹੀਆ ਦੋ ਖਿਡਾਰਨਾਂ ਨੂੰ ਦੋ-ਦੋ ਹਜਾਰ ਰੁਪਏ ਦੇ ਨਗਰ ਇਨਾਮ ਦਿੱਤੇ ਗਏ।ਬਲਾਕ ਹੁਸ਼ਿਆਰਪੁਰ 2 ਏ ਨੇ 7 ਮੈਡਲ ,ਬਲਾਕ ਹੁਸ਼ਿਆਰਪੁਰ 2 ਬੀ ਨੇ 5 ਮੈਡਲ, ਬਲਾਕ ਹੁਸ਼ਿਆਰਪੁਰ 1 ਏ ਨੇ 5 ਮੈਡਲ, ਬਲਾਕ ਬੁੱਲੋਵਾਲ ਨੇ 4 ਮੈਡਲ,ਬਲਾਕ ਮਹਿਲਪੁਰ ਨੇ 3 ਮੈਡਲ, ਬਲਾਕ ਟਾਂਡਾ ਨੇ 2 ਮੈਡਲ ,ਬਲਾਕ ਦਸੂਹਾ ਨੇ 2 ਮੈਡਲ, ਬਲਾਕ ਭੁੰਗਾ ਨੇ 2 ਮੈਡਲ, ਬਲਾਕ ਹੁਸ਼ਿਆਰਪੁਰ 1 ਬੀ ਨੇ 1 ਮੈਡਲ ਅਤੇ ਬਲੋਕ ਕਮਾਹੀ ਦੇਵੀ ਨੇ 1 ਮੈਡਲ ਹਾਸਲ ਕੀਤਾ।ਇਸ ਟੂਰਨਾਮੈਂਟ ਵਿੱਚ ਅਜੇ ਕੁਮਾਰ ,ਅਭਿਸ਼ੇਕ ਠਾਕੁਰ ,ਦਲਵੀਰ, ਸੁੱਚਾ ਸਿੰਘ, ਤਜਿੰਦਰ ਸਿੰਘ, ਜਸਵੀਰ, ਖੁਸ਼ਕਰਮ ਸਿੰਘ ,ਪ੍ਰੇਮ ਕੁਮਾਰ, ਸੁਨੀਦੀ, ਲਖਿੰਦਰ ਕੌਰ ,ਸੁਨੇਹ ਲਤਾ ਨੇ ਮੁਕਾਬਲਾ ਕਰਵਾਉਣ ਵਿੱਚ ਆਫੀਸ਼ੀਅਲ ਦੀ ਭੂਮਿਕਾ ਨਿਭਾਈ। ਸਹਾਇਕ ਸਪੋਰਟਸ ਕੋਆਰਡੀਨੇਟਰ ਹਰਦੀਪ ਸਿੰਘ ਦੁਆਰਾ ਦੱਸਿਆ ਗਿਆ ਕਿ ਪਹਿਲੀ ਪੋਜੀਸ਼ਨ ਹਾਸਲ ਕਰਨ ਵਾਲੀਆਂ ਖਿਡਾਰਨਾਂ ਆਉਣ ਵਾਲੀਆਂ ਸਟੇਟ ਖੇਡਾਂ ਵਿੱਚ ਹੁਸ਼ਿਆਰਪੁਰ ਜ਼ਿਲੇ ਵੱਲੋਂ ਖੇਡਣਗੀਆਂ।

ਪ੍ਰਿੰਸੀਪਲ ਤਰਲੋਚਨ ਸਿੰਘ ਦੁਆਰਾ ਖਿਡਾਰਨਾਂ ਨੂੰ ਹੋਰ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਮੁੱਖ ਮਹਿਮਾਨ ਉਪ ਜਿਲਾ ਸਿੱਖਿਆ ਅਫਸਰ ਧੀਰਜ ਵਸ਼ਿਸ਼ਟ, ਜਿਲਾ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ ਅਤੇ ਪ੍ਰਿੰਸੀਪਲ ਸ਼ੈਲੇਂਦਰ ਠਾਕੁਰ ਦੁਆਰਾ ਜੇਤੂ ਖਿਡਾਰਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਜਿੱਤ ਦੀ ਵਧਾਈ ਦਿੰਦਿਆਂ ਭਵਿੱਖ ਦੀਆਂ ਸਫਲਤਾਵਾਂ ਲਈ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਸਤਬੀਰ ਸਿੰਘ, ਸੰਦੀਪ ਕੁਮਾਰ ,ਰੀਨਾ ਰਾਣੀ, ਪਰਮਿੰਦਰ ਸਿੰਘ, ਮੋਨੀਕਾ ਰਾਣਾ ,ਸੁਰਿੰਦਰ ਕੁਮਾਰ, ਦਲਜੀਤ ਕੌਰ, ਮੈਡਮ ਸੁਸ਼ਮਾ, ਰਾਜੀਵ ਸ਼ਰਮਾ, ਰਮਨੀਕ ਸਿੰਘ ,ਨਿਧੀ ਸ਼ਰਮਾ ,ਮੀਨਾਕਸ਼ੀ, ਦਲਜੀਤ ਕਿੰਦ, ਗੁਰਪ੍ਰੀਤ ਕੌਰ, ਸਨੇਹ ਲਤਾ, ਪ੍ਰਭਜੋਤ ਸਿੰਘ ,ਮਨਜੀਤ ਕੌਰ, ਪ੍ਰੀਆ ਮੈਡਮ ,ਹਰਬੰਸ ਮਾਸਟਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here