55 ਕਰੋੜ ਦੀ ਲਾਗਤ ਨਾਲ ਲੁਧਿਆਣਾ-ਮਾਲੇਰਕੋਟਲਾ–ਸੰਗਰੂਰ ਸੜਕ ਦੀ ਵਿਸ਼ੇਸ਼ ਰਿਪੇਅਰ ਅਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ

ਮਾਲੇਰਕੋਟਲਾ(ਦ ਸਟੈਲਰ ਨਿਊਜ਼)। ਹਲਕਾ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਨੇ 55 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ-ਮਾਲੇਰਕੋਟਲਾ–ਸੰਗਰੂਰ ਸੜਕ ਦੀ ਵਿਸ਼ੇਸ਼ ਰਿਪੇਅਰ, ਪ੍ਰੀਮਿਕਸ ਪਾਉਣ ਅਤੇ ਡਿਵਾਇਡਰਾਂ ਦਾ ਕੰਮ ਸ਼ੁਰੂ ਕਰਵਾਊਂਦਿਆਂ ਕਿਹਾ  ਕਿ ਇਸ ਸੜਕ ਦੀ ਵਿਸ਼ੇਸ ਮੁਰੰਮਤ ਹੋਣ ਨਾਲ ਇਥੋਂ ਦੇ ਲੋਕਾਂ ਦੀ ਚਿਰਕੋਣੀ ਮੰਗ ਪੁਰੀ ਹੋਵੇਗੀ ਅਤੇ ਟਰੈਫਿਕ ਦੀ ਸਮੱਸਿਆ ਨੂੰ ਨਿਜਾਤ ਮਿਲੇਗੀ । ਉਨ੍ਹਾਂ ਦੱਸਿਆ ਕਿ ਕੁਲ 44.954 ਕਿਲੋਮੀਟਰ ਸੜਕ ਦਾ ਨਿਰਮਾਣ ਤੇ ਕਰੀਬ 55 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ।

Advertisements

ਵਿਧਾਇਕ ਮਾਲੇਰਕੋਟਲਾ ਨੇ ਦੱਸਿਆ ਕਿ ਇਹ ਸੜਕ ਕਾਫੀ ਅਹਿਮ ਸੜਕ ਹੈ ਕਿਉਂਕਿ ਇਹ ਸੜਕ ਜ਼ਿਲ੍ਹੇ ਨੂੰ ਲੁਧਿਆਣਾ , ਸੰਗਰੂਰ ਅਤੇ ਪੰਜਾਬ ਦੇ ਹੋਰ ਜ਼ਿਲ੍ਹਿਆ ਨਾਲ ਜੋੜਦੀ ਹੈ। ਇਸ ਸੜਕ ਦੇ ਬਨਣ ਨਾਲ ਲੋਕਾਂ ਦੀਆਂ ਆਵਾਜਾਈ ਸਬੰਧੀ ਵੱਡੀਆਂ ਮੁਸ਼ਕਲਾਂ ਹੱਲ ਹੋਣਗੀਆਂ। ਉਨ੍ਹਾਂ ਹੋਰ ਦੱਸਿਆ ਕਿ ਸ਼ਹਿਰ ਵਿੱਚਲੇ ਡਿਵਾਇਡਰ ਦਾ ਕੰਮ ਨਵੀਆਂ ਲੋਹੇ ਦੀਆਂ ਗਰਿੱਲਾ ਲਗਵਾ ਕੇ ਕਰਵਾਇਆ ਜਾਵੇਗਾ।ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਸੜਕ ਦੇ ਨਿਰਮਾਣ  ਅਤੇ ਸ਼ਹਿਰੀ ਏਰੀਏ ਦੌਰਾਨ ਉਸਾਰੇ ਜਾ ਰਹੇ ਡਿਵਾਇਡਰਾਂ ਦੇ ਕਾਰਜ ਦੌਰਾਨ ਕੰਮ ਦੀ ਗੁਣਵੰਤਾ ਅਤੇ ਤਹਿ ਸਮਾਂ ਸੀਮਾਂ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ । ਇਸ ਮੌਕੇ ਐਕਸੀਅਨ ਇੰਜ. ਕਮਲਜੀਤ ਸਿੰਘ, ਪ੍ਰਧਾਨ ਘੱਟ ਗਿਣਤੀ ਸੈਲ ਜ਼ਿਲ੍ਹਾ ਮਾਲੇਰਕੋਟਲਾ ਜਾਫਿਰ ਅਲੀ, ਪੀ.ਏ. ਟੂ ਐਮ.ਐਲ.ਏ ਗੁਰਮੁੱਖ ਸਿੰਘ, ਐਮ.ਸੀ. ਅਜੇ ਕੁਮਾਰ ਅਜੂ, ਐਮ.ਸੀ. ਚੌਧਰੀ ਵਸ਼ੀਰ, ਐਮ.ਸੀ. ਚੌਧਰੀ ਅਖ਼ਤਰ, ਬਲਾਕ ਪ੍ਰਧਾਨ ਦਰਸ਼ਨ ਦਰਦੀ, ਬਲਾਕ ਪ੍ਰਧਾਨ ਸਾਬਰ ਰਤਨ, ਅਸਰਫ ਅਬਦੁਲਾ, ਮਹਿੰਦਰ ਸਿੰਘ ਪਰੁਤੀ, ਅਜੇ ਮੁਨਸ਼ੀ, ਸਾਜਣ ਅਨਸਾਰੀ, ਜਾਫਿਰ ਅਲੀ, ਦਾਊਦ ਅਲੀ, ਧਾਸਰ ਅਰਫਾਤ, ਧਾਸੀਨ ਨੇਸਤੀ, ਰਜਿੰਦਰ ਪਾਲ ਰਾਜੂ, ਤੋਂ ਇਲਾਵਾ ਸਬੰਧਤ ਵਿਭਾਗ ਦੇ ਅਧਿਕਾਰੀ ਮੌਜੂਦ ਸਨ । 

LEAVE A REPLY

Please enter your comment!
Please enter your name here