ਸ਼੍ਰੀ ਖਾਟੂ ਸ਼ਿਆਮ ਜੀ ਦੀ ਮੂਰਤੀ ਸਥਾਪਨਾ 14 ਨੂੰ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸ਼੍ਰੀ ਨੀਲਕੰਠ ਮੰਦਿਰ ਕਮੇਟੀ ਅਰਬਨ ਏਸਟੇਟ ਵਿਚ ਸ਼੍ਰੀ ਖਾਟੂ ਸ਼ਿਆਮ ਜੀ ਦੀ ਮੂਰਤੀ ਸਥਾਪਨਾ ਦੇ ਸੰਬੰਧ ਵਿਚ ਚੇਅਰਮੈਨ ਧਰਮ ਚੰਦ ਸ਼ਰਮਾ ਅਤੇ ਪ੍ਰਧਾਨ ਐਡਵੋਕੇਟ ਪ੍ਰਦੀਪ ਕੁਮਾਰ ਤੁਲੀ ਦੀ ਪ੍ਰਧਾਨਗੀ ਵਿਚ ਵਿਸ਼ੇਸ਼ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਮੰਦਰ ਕਮੇਟੀ ਦੇ ਸਮੂਹ ਮੈਂਬਰਾਂ ਨੇ ਪੂਜਾ-ਅਰਚਨਾ ਕੀਤੀ। ਇਸ ਤੋਂ ਬਾਅਦ ਸ਼ੋਭਾ ਯਾਤਰਾ ਮੰਦਿਰ ਤੋਂ ਸ਼ੁਰੂ ਹੋ ਕੇ ਅਰਬਨ ਅਸਟੇਟ ਦੇ ਅਲੱਗ ਅਲੱਗ ਬਲਾਕਾਂ ਵਿੱਚੋ ਹੁੰਦੀ ਹੋਈ ਮੰਦਿਰ ਵਿਚ ਸੰਪੰਨ ਹੋਈ। ਸੋਭਾ ਯਾਤਰਾ ਦੇ ਰਸਤੇ ਵਿਚ ਸ਼ਰਧਾਲ਼ੂਆਂ ਵਲੋਂ ਲੰਗਰ ਲਗਾਏ ਗਏ. ਇਸ ਮੌਕੇ ਭਜਨ ਗਾਇਕ ਅਵਿਨਾਸ਼ ਸ਼ਰਮਾ ਨੇ ਸ਼੍ਰੀ ਖਾਟੂਸ਼ਾਮ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ।

Advertisements

ਇਸ ਮੌਕੇ ਚੇਅਰਮੈਨ ਧਰਮ ਚੰਦ ਸ਼ਰਮਾ ਅਤੇ ਪ੍ਰਧਾਨ ਤੁਲੀ ਨੇ ਕਿਹਾ ਕਿ 14 ਫਰਵਰੀ ਨੂੰ ਮੰਦਰ ਦੇ ਸਥਾਪਨਾ ਦਿਵਸ ‘ਤੇ ਸ਼੍ਰੀ ਖਾਟੂਸ਼ਾਮ ਜੀ ਦੀ ਮੂਰਤੀ ਸਥਾਪਿਤ ਕੀਤੀ ਜਾਵੇਗੀ ਅਤੇ ਵਿਸ਼ੇਸ਼ ਕੀਰਤਨ ਸਮਾਰੋਹ ਵੀ ਆਯੋਜਿਤ ਕੀਤਾ ਜਾਵੇਗਾ। ਕੀਰਤਨ ਸਮਾਗਮ ਵਿਚ ਰਾਮ ਅਵਤਾਰ ਭਿਵਾਨੀ ਵਾਲੇ ਅਤੇ ਸ਼ੂਭਾਂਗੀ ਸੋਨੀ ਉੜੀਸਾ ਵਾਲੇ ਸ਼੍ਰੀ ਖਾਟੂਸ਼ਾਮ ਜੀ ਦਾ ਗੁਣਗਾਣ ਕਰਨਗੇ। ਇਸ ਮੌਕੇ ਮੰਦਰ ਦੇ ਜਨਰਲ ਸਕੱਤਰ ਦੀਪਕ ਅਰੋੜਾ, ਸੀਨੀਅਰ ਮੀਤ ਪ੍ਰਧਾਨ ਸੂਰਜ ਅਗਰਵਾਲ, ਸੁਨੀਲ ਮੜੀਆ, ਸਨੀ ਗੁਪਤਾ, ਆਸ਼ੀਸ਼ ਕੁੰਦਰਾ, ਵਿਕਾਸ ਪੁਰੀ, ਜੀਤ ਕੁਮਾਰ ਥਰੇਜਾ, ਦੀਪਕ ਗਰੋਵਰ, ਐਡਵੋਕੇਟ ਅਨੁਜ ਆਨੰਦ, ਨਰੇਸ਼ ਅਗਰਵਾਲ, ਰਾਕੇਸ਼ ਸ਼ਰਮਾ, ਕਮਲ ਰਾਵਲ, ਸੰਜੀਵ, ਸ਼ਰਮਾ, ਰੋਹਿਤ ਅਰੋੜਾ, ਸੰਜੇ ਚੱਢਾ, ਪ੍ਰਭਾਤ ਬਜਾਜ, ਅਮਰਜੀਤ ਅਰੋੜਾ, ਐਸਕੇ ਸੂਦ, ਵੰਦਨਾ ਅਗਰਵਾਲ, ਸੁਨੀਤਾ ਮੜੀਆ , ਵੰਦਨਾ ਕੁੰਦਰਾ, ਟੀਨਾ ਕੁੰਦਰਾ, ਨਿਧੀ ਅਰੋੜਾ, ਕਰੁਣਾ ਸ਼ਰਮਾ, ਮਹਿਕ ਆਨੰਦ ਅਤੇ ਨਿਸ਼ਾ ਵੀ ਮੌਜੂਦ ਹਨ।

LEAVE A REPLY

Please enter your comment!
Please enter your name here