Saturday, October 24, 2026
Home Latest ਪੰਜਾਬ ਸਰਕਾਰ ਵੱਲੋਂ ਫਿਰੋਜਪੁਰ ਅਤੇ ਮੋਗਾ ਵਿਖੇ ਰੇਤਾ ਅਤੇ ਬੱਜਰੀ ਵਿਕਰੀ ਸੈਂਟਰ...

ਪੰਜਾਬ ਸਰਕਾਰ ਵੱਲੋਂ ਫਿਰੋਜਪੁਰ ਅਤੇ ਮੋਗਾ ਵਿਖੇ ਰੇਤਾ ਅਤੇ ਬੱਜਰੀ ਵਿਕਰੀ ਸੈਂਟਰ ਖੋਲ੍ਹੇ ਗਏ

ਫਿਰੋਜ਼ਪੁਰ(ਦ ਸਟੈਲਰ ਨਿਊਜ਼):ਪੰਜਾਬ ਸਰਕਾਰ ਵੱਲੋਂ ਰੇਤਾ ਅਤੇ ਬੱਜਰੀ ਦੀ ਸਰਕਾਰੀ ਰੇਟਾਂ ‘ਤੇ ਖਰੀਦਦਾਰੀ ਕਰਨ ਲਈ ਵੱਖ-ਵੱਖ ਜ਼ਿਲਿਆਂ ਵਿੱਚ ਵਿਕਰੀ ਸੈਂਟਰਾਂ ਦੀ ਸਥਾਪਨਾ ਕੀਤੀ ਗਈ ਹੈ ਤਾਂ ਕਿ ਲੋਕਾਂ ਨੂੰ ਰੇਤਾ ਅਤੇ ਬੱਜਰੀ ਮਾਰਕਿਟ ਰੇਟ ਨਾਲੋਂ ਘੱਟ ਰੇਟਾਂ ‘ਤੇ ਮੁਹੱਈਆ ਕਰਵਾਈ ਜਾ ਸਕੇ। ਇਸ ਮੰਤਵ ਲਈ ਜ਼ਿਲ੍ਹਾ ਫਿਰੋਜਪੁਰ ਅਤੇ ਜ਼ਿਲ੍ਹਾ ਮੋਗਾ ਵਿਖੇ ਵਿਕਰੀ ਸੈਂਟਰ ਖੋਲੇ ਗਏ ਹਨ। ਇਹ ਜਾਣਕਾਰੀ ਮਾਈਨਿੰਗ ਵਿਭਾਗ ਫਿਰੋਜ਼ਪੁਰ ਦੇ ਕਾਰਜਕਾਰੀ ਇੰਜੀਨੀਅਰ ਸ਼੍ਰੀਮਤੀ ਰਮਨੀਕ ਕੌਰ ਨੇ ਦਿੱਤੀ।

Advertisements

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਰਕਾਰੀ ਵਿਕਰੀ ਸੈਂਟਰ ਤੋਂ ਰੇਤਾ ਅਤੇ ਬੱਜਰੀ ਦੀ ਖਰੀਦਦਾਰੀ ਕਰਨ ਲਈ ਜ਼ਿਲ੍ਹਾ ਫਿਰੋਜਪੁਰ ਅਤੇ ਜ਼ਿਲ੍ਹਾ ਮੋਗਾ ਵਿਖੇ ਵਿਕਰੀ ਸੈਂਟਰ ਖੋਲੇ ਗਏ ਹਨ, ਜਿੱਥੋਂ ਸਰਕਾਰੀ ਰੇਟਾਂ ਤੇ ਰੇਤਾ ਅਤੇ ਬੱਜਰੀ ਖਰੀਦੀ ਜਾ ਸਕਦੀ ਹੈ। ਇਹ ਵਿਕਰੀ ਸੈਂਟਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਦਾਣਾ ਮੰਡੀ ਫਿਰੋਜਪੁਰ ਛਾਉਣੀ ਅਤੇ ਜ਼ਿਲ੍ਹਾ ਮੋਗਾ ਵਿਖੇ ਨਵੀਂ ਦਾਣਾ ਮੰਡੀ ਫਿਰੋਜਪੁਰ ਰੋਡ ਵਿਖੇ ਸਥਾਪਿਤ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜੇ.ਈ ਕਮ ਮਾਈਨਿੰਗ ਇੰਸਪੈਕਟਰ ਸ਼੍ਰੀ ਹਰਸ਼ਲ ਗੋਇਲ ਮੋਬਾਈਲ ਨੰਬਰ 97293-22067 (ਜ਼ਿਲ੍ਹਾ ਫਿਰੋਜਪੁਰ) ਅਤੇ ਜੇ.ਈ ਕਮ ਮਾਈਨਿੰਗ ਇੰਸਪੈਕਟਰ ਸ਼੍ਰੀ ਮਨਜੋਤ ਕੁਮਾਰ ਮੋਬਾਈਲ ਨੰਬਰ 78890-58096 (ਜ਼ਿਲ੍ਹਾ ਮੋਗਾ) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here