ਮੀਜਲ ਅਤੇ ਰੂਬੇਲਾ ਤੋਂ ਬਚਾਅ ਲਈ ਹਰ ਰੋਜ ਹਰ ਸਕੂਲ ਵਿੱਚ 200 ਬੱਚਿਆਂ ਨੂੰ ਲਗਾਏ ਜਾਣਗੇ ਟੀਕੇ – ਏ.ਡੀ.ਸੀ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ ਮੀਜਲ ਅਤੇ ਰੂਬੈਲਾ ਕੇਸਾਂ ਸਬੰਧੀ ਰੱਖਿਆਤਮਕ ਵੈਕਸੀਨ ਜੋ ਕਿ ਅਪ੍ਰੈਲ 2018 ਵਿੱਚ ਸ਼ੁਰੂ ਕੀਤੀ ਜਾ ਰਹੀ ਹੈ , ਦੇ ਸਬੰਧ ਵਿੱਚ ਅÎੱਜ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ. ਹਰਵੀਰ ਸਿੰਘ ਏ.ਡੀ.ਸੀ ਵਿਕਾਸ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਜਿਲਾ ਪ੍ਰੀਸ਼ਦ ਦੇ ਹਾਲ ਵਿੱਚ  ਹੋਈ।  ਜਿਸ ਵਿੱਚ ਜਿਲਾ ਪ੍ਰੀਸ਼ਦ ਅਧੀਨ ਕੰਮ ਕਰਨ ਵਾਲੇ ਰੂਰਲ ਮੈਡੀਕਲ ਅਫਸਰ ਹਾਜਰ ਹੋਏ। ਇਸ ਮੋਕੇ ਹਰਵੀਰ ਸਿੰਘ ਨੇ ਹਾਜਰ ਮੈਂਬਰਾਂ ਨੂੰ  ਇਸ ਮੁਹਿੰਮ ਵਿੱਚ ਪੂਰਨ ਸਹਿਯੋਗ ਕਰਨ ਦੀ ਹਦਾਇਤ  ਕੀਤੀ ਤਾਂ ਜੋ ਕਿ ਸਰਕਾਰ ਵਲੋ ਚਲਾਈ ਜਾ ਰਹੀ ਇਸ ਟੀਕਾਕਰਨ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜਿਆ ਜਾ ਸਕੇ ।

Advertisements

ਜਿਲ•ਾ  ਜ਼ਿਲ•ਾ ਟੀਕਾਕਰਨ ਅਫ਼ਸਰ ਡਾ: ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਦੌਰਾਨ ਚਲਾਈ ਜਾ ਰਹੀ ਇਸ ਮੁਹਿੰਮ ਤੋਂ ਪਹਿਲਾਂ ਵਿਸ਼ੇਸ਼ ਮਾਈਕਰੋਪਲਾਨ ਤਿਆਰ ਕੀਤੀ ਜਾਵੇਗੀ ਜਿਸ ਵਿੱਚ ਵਿੱਚ ਜ਼ਿਲ•ੇ ਦੇ ਸਾਰੇ ਆਂਗਨਵਾੜੀ ਸੈਂਟਰਾਂ, ਸਮੂਹ ਸਰਕਾਰੀ, ਗੈਰ ਸਰਕਾਰੀ ਅਤੇ ਅਰਧ ਸਰਕਾਰੀ ਸਿੱਖਿਅਕ ਅਦਾਰਿਆਂ ਵਿੱਚ 9 ਮਹੀਨੇ ਤੋਂ ਲੈ ਕੇ 15 ਸਾਲ ਤੱਕ ਦੀ ਉਮਰ ਦੇ ਹਰ ਬੱਚੇ ਨੂੰ ਐਮ.ਆਰ. ਵੈਕਸੀਨ ਲਗਾਈ ਜਾਵੇਗੀ। ਇਸ ਤੋਂ ਇਲਾਵਾ ਮਾਈਕਰੋਪਲਾਨ ਵਿੱਚ ਉਨ•ਾਂ ਬੱਚਿਆਂ ਨੂੰ ਵੀ ਕਵਰ ਕੀਤਾ ਜਾਵੇਗਾ ਜੋ ਕਿਸੇ ਵੀ ਆਂਗਨਵਾੜੀ ਸੈਂਟਰ ਵਿੱਚ ਰਜਿਸਟਰਡ ਨਾਂ ਹੋਏ ਹੋਣ ਜਾਂ ਕਿਸੇ ਸਿੱਖਿਅਕ ਅਦਾਰੇ ਵਿੱਚ ਨਹੀਂ ਪੜ ਰਹੇ।
ਵਿਸ਼ਵ ਸਿਹਤ ਸਗੰਠਨ ਦੇ ਸਰਵੇਖਣ ਅਫਸਰ ਡਾ. ਰਿਸ਼ੀ ਸ਼ਰਮਾ ਨੇ ਕਿਹਾ ਕਿ ਅਪ੍ਰੈਲ 2018 ਦੀ ਮੁਹਿੰਮ ਦੌਰਾਰ ਹਰ ਰੋਜ ਹਰ ਸਕੂਲ ਵਿੱਚ 200 ਬੱਚਿਆਂ ਨੂੰ ਮੀਜਲ ਅਤੇ ਰੂਬੇਲਾ ਤੋਂ ਬਚਾਅ ਲਈ ਟੀਕੇ ਲਗਾਏ ਜਾਣਗੇ। ਜੇਕਰ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਇਸ ਤੋਂ ਵੱਧ ਹੈ ਤਾਂ ਉੱਥੇ ਵਾਧੂ ਸਟਾਫ ਰਾਂਹੀ ਨਿਰਧਾਰਤ ਟੀਚੇ ਦੀ ਪ੍ਰਾਪਤੀ ਕੀਤੀ ਜਾਵੇਗੀ। ਇਸ ਮੋਕੇ ਜਿਲਾ ਸਕੂਲ ਹੈਲਥ ਅਫਸਰ ਡਾ ਗੁਨਦੀਪ ਕੋਰ , ਭੁਪਿੰਦਰ ਸਿੰਘ ਹਾਜਰ ਸਨ ।

LEAVE A REPLY

Please enter your comment!
Please enter your name here