ਭਾਜਪਾ ਪ੍ਰਧਾਨ ਲਾਲਪੁਰਾ ਵਲੋਂ ਘਨੌਲੀ ਮੰਡਲ ਦੇ ਜਨਰਲ ਸਕੱਤਰ ਲਾਡੀ ਚੌਧਰੀ ਪਤਿਆਲਾ ਨਾਲ ਦੁੱਖ ਦਾ ਪ੍ਰਗਟਾਵਾ

ਘਨੌਲੀ/ ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ-ਧਰੂਵ ਨਾਰੰਗ। ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਵਲੋਂ ਭਾਜਪਾ ਘਨੌਲੀ ਮੰਡਲ ਦੇ ਜਨਰਲ ਸਕੱਤਰ ਸ੍ਰੀ ਲਾਡੀ ਚੌਧਰੀ ਪਤਿਆਲਾ ਦੇ ਭਰਾਤਾ ਜੀਤ ਸਿੰਘ ਪਤਿਆਲਾ ਦੇ ਅਕਾਲ ਚਲਾਣਾ ਕਰਨ ‘ਤੇ ਪਿੰਡ ਪਹੁੰਚ ਕੇ ਉਨ੍ਹਾਂ ਦੇ ਗ੍ਰਹਿ ਵਿਖੇ ਦੁੱਖ ਵੰਡਾਇਆ ਗਿਆ। ਇਸ ਮੌਕੇ ਸਰਦਾਰ ਲਾਲਪੁਰਾ ਨੇ ਲਾਡੀ ਪਤਿਆਲਾ ਨੂੰ ਹੌਂਸਲਾ ਦਿੰਦੇ ਹੋਏ ਕਿਹਾ ਕਿ ਭਰਾ ਦਾ ਵਿਛੜਨਾ ਸਭ ਤੋਂ ਵੱਡਾ ਅਸਹਿ ਤੇ ਅਕਹਿ ਦੁੱਖ ਹੈ। ਉਨ੍ਹਾਂ ਕਿਹਾ ਕਿ ਇੱਕ ਭਰਾ ਦਾ ਰਿਸ਼ਤਾ ਹੀ ਅਜਿਹਾ ਰਿਸ਼ਤਾ ਹੁੰਦਾ ਹੈ, ਜੋ ਤੁਹਾਡੇ ਨਾਲ ਹਰ ਸੁੱਖ ਦੁੱਖ ਵਿੱਚ ਖੜ੍ਹਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਚੌਧਰੀ ਪਰਿਵਾਰ ਇਲਾਕੇ ਦੀ ਸੇਵਾ ਲਈ ਸਦਾ ਮੋਹਰੀ ਰਹਿੰਦਾ ਹੈ, ਤੇ ਲਾਡੀ ਚੌਧਰੀ ਨੇ ਬੀਤੇ ਹੜ੍ਹਾਂ ਦੌਰਾਨ ਲੋਕਾਂ ਤੱਕ ਘਰ–ਘਰ ਰਾਸ਼ਨ ਪਹੁੰਚਾ ਕੇ ਬੇਮਿਸਾਲ ਕੰਮ ਕੀਤਾ। ਲਾਲਪੁਰਾ ਨੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿਚ ਚੌਧਰੀ ਪਰਿਵਾਰ ਨਾਲ ਖੜੇ ਹਨ। ਉਨ੍ਹਾਂ ਵਾਹਿਗੁਰੂ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ ਦੀ ਅਰਦਾਸ ਕੀਤੀ।

Advertisements

LEAVE A REPLY

Please enter your comment!
Please enter your name here